ਆਸਟ੍ਰੇਲੀਆਈ ਨੇਵੀ ਦੀ ਜਾਸੂਸੀ ਕਰ ਰਿਹਾ ਹੈ ਚੀਨ, ਰਚੀ ਇਹ ਸਾਜਿਸ਼

Tuesday, Aug 18, 2020 - 06:29 PM (IST)

ਆਸਟ੍ਰੇਲੀਆਈ ਨੇਵੀ ਦੀ ਜਾਸੂਸੀ ਕਰ ਰਿਹਾ ਹੈ ਚੀਨ, ਰਚੀ ਇਹ ਸਾਜਿਸ਼

ਸਿਡਨੀ (ਬਿਊਰੋ): ਅਮਰੀਕਾ ਦੇ ਬਾਅਦ ਹੁਣ ਆਸਟ੍ਰੇਲੀਆ ਵਿਚ ਵੀ ਚੀਨ ਦੇ ਵਪਾਰਕ ਦੂਤਾਵਾਸ ਨੂੰ ਬੰਦ ਕਰਨ ਦੀ ਸਥਿਤੀ ਪੈਦਾ ਹੋ ਗਈ ਹੈ। ਅਸਲ ਵਿਚ ਆਸਟ੍ਰੇਲੀਆ ਦੇ ਐਡੀਲੇਡ ਸਥਿਤ ਚੀਨੀ ਦੂਤਾਵਾਸ ਦੇ ਅਧਿਕਾਰੀਆਂ 'ਤੇ ਆਸਟ੍ਰੇਲੀਆਈ ਨੇਵੀ ਦੀ ਜਾਸੂਸੀ ਕਰਨ ਦਾ ਦੋਸ਼ ਲੱਗਾ ਹੈ। ਇਹਨਾਂ ਦੋਸ਼ਾਂ ਦੇ ਬਾਅਦ ਪ੍ਰਧਾਨ ਮੰਤਰੀ ਸਕੌਟ ਮੌਰੀਸਨ 'ਤੇ ਦਬਾਅ ਵੱਧ ਗਿਆ ਹੈ ਕਿ ਉਹ ਐਡੀਲੇਡ ਸਥਿਤ ਚੀਨੀ ਮਿਸ਼ਨ 'ਤੇ ਕੋਈ ਕਾਰਵਾਈ ਕਰਨ। ਇੱਥੇ ਦੱਸ ਦਈਏ ਕਿ ਆਸਟ੍ਰੇਲੀਆ ਅਤੇ ਚੀਨ ਦੇ ਰਿਸ਼ਤੇ ਬੀਤੇ 3 ਮਹੀਨੇ ਤੋਂ ਤਣਾਅ ਦੇ ਨਵੇਂ ਪੱਧਰ ਤੱਕ ਪਹੁੰਚ ਚੁੱਕੇ ਹਨ। 

PunjabKesari

ਸੁਰੱਖਿਆ ਅਧਿਕਾਰੀਆਂ ਵੱਲੋਂ ਨੇਵੀ ਦੀਆਂ ਉਹਨਾਂ ਸਮਰੱਥਾਵਾਂ 'ਤੇ ਖਤਰੇ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ ਜਿਹਨਾਂ ਨੂੰ 65 ਬਿਲੀਅਨ ਡਾਲਰ ਦੀ ਲਾਗਤ ਨਾਲ ਅਪਗ੍ਰੇਡ ਕੀਤਾ ਗਿਆ ਹੈ। ਇਹਨਾਂ ਸਮਰੱਥਾਵਾਂ ਦੇ ਬਾਅਦ ਨੇਵੀ ਦੀ ਯੁੱਧ ਕਰਨ ਦਾ ਸਮਰੱਥਾ ਵਿਚ ਵਾਧਾ ਹੋਇਆ ਹੈ। ਆਸਟ੍ਰੇਲੀਆ ਦੇ ਰੱਖਿਆ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਕੁਝ ਅਣਜਾਣ ਸੰਗਠਨ ਮਿਲਟਰੀ ਦੇ ਭੇਦ ਚੋਰੀ ਕਰਨ ਦੀਆਂ ਸਾਜਿਸ਼ਾਂ ਵਿਚ ਲੱਗੇ ਹੋਏ ਹਨ। ਰੱਖਿਆ ਵਿਭਾਗ ਨੇ ਇਸੇ ਖਦਸ਼ੇ ਦੇ ਕਾਰਨ ਨੇਵੀ ਦੇ ਪ੍ਰਾਜੈਕਟਾਂ ਦੇ ਬਾਰੇ ਵਿਚ ਮੰਤਰੀਆਂ ਦੇ ਲਈ ਜਿਹੜੀ ਜਾਣਕਾਰੀ ਨੋਟਸ ਦੇ ਰੂਪ ਵਿਚ ਤਿਆਰ ਕੀਤੀ ਸੀ ਉਸ ਨੂੰ ਦੇਣ ਤੋਂ ਮਨਾ ਕਰ ਦਿੱਤਾ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਪਹਿਲੀ ਵਾਰ ਊਦਬਿਲਾਉ 'ਚ ਕੋਰੋਨਾ, ਵਿਗਿਆਨੀ ਪਰੇਸ਼ਾਨ

ਆਸ੍ਰਟੇਲੀਆ ਦੀ ਯੋਜਨਾ ਅਗਲੇ 20 ਸਾਲਾਂ ਵਿਚ 54 ਜੰਗੀ ਜਹਾਜ਼ ਤਿਆਰ ਕਰਨ ਦੀ ਹੈ। ਦੂਜੇ ਵਿਸ਼ਵ ਯੁੱਧ ਦੇ ਬਾਅਦ ਤੋਂ ਇਹ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਰੱਖਿਆ ਪ੍ਰਾਜੈਕਟ ਹੈ। ਇਹਨਾਂ ਜੰਗੀ ਜਹਾਜ਼ਾਂ ਨੂੰ ਐਡੀਲੇਡ ਦੇ ਬਾਹਰੀ ਇਲਾਕੇ ਵਿਚ ਸਥਿਤ ਸ਼ਿਪਯਾਰਡ ਵਿਚ ਤਿਆਰ ਕੀਤਾ ਜਾਵੇਗਾ। ਫਰਵਰੀ ਵਿਚ ਸ਼ਿਪਯਾਰਡ ਵੱਲੋਂ 3 ਨਵੇਂ ਏਅਰ ਵਾਰਫੇਅਰ ਡੇਸਟ੍ਰਾਇਰਸ ਸੌਂਪੇ ਗਏ ਹਨ ਅਤੇ 9 ਫ੍ਰਿਗੇਟਸ ਦੇ ਨਿਰਮਾਣ 'ਤੇ ਕੰਮ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਿਪਯਾਰਡ ਵੱਲੋਂ ਸਾਲ 2029 ਵਿਚ ਆਖਰੀ ਜੰਗੀ ਜਹਾਜ਼ ਸੌਂਪਿਆ ਜਾਵੇਗਾ। 12 ਪਣਡੁੱਬੀਆਂ ਦਾ ਨਿਰਮਾਣ ਵੀ ਇੱਥੇ ਹੋਣਾ ਹੈ ਅਤੇ ਸਾਲ 2022 ਤੋਂ 2023 ਤੱਕ ਇਹਨਾਂ ਨੂੰ ਤਿਆਰ ਕੀਤਾ ਜਾਵੇਗਾ। ਇਸ ਦੇ ਇਲਾਵਾ ਸਰਵੀਲਾਂਸ ਦੇ ਲਈ ਪੈਟਰੋਲ ਬੋਟਸ ਨੂੰ ਵੀ ਤਿਆਰ ਕੀਤਾ ਜਾਵੇਗਾ। ਸਭ ਤੋਂ ਮਹੱਤਵਪੂਰਨ ਗੱਲ ਹੈ ਕਿ ਅਮਰੀਕਾ ਵੱਲੋਂ ਫ੍ਰਿਗੇਟਸ ਦੇ ਲਈ ਹਥਿਆਰ ਸਿਸਟਮ ਅਤੇ ਇਲੈਕਟ੍ਰਾਨਿਕਸ ਨੂੰ ਸਪਲਾਈ ਕੀਤਾ ਜਾਵੇਗਾ। ਕਰੀਬ 1.5 ਬਿਲੀਅਨ ਡਾਲਰ ਦੇ ਨਾਲ ਅਮਰੀਕੀ ਪ੍ਰਸ਼ਾਸਨ ਵੱਲੋਂ ਜਨਵਰੀ ਮਹੀਨੇ ਇਸ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ।


author

Vandana

Content Editor

Related News