'ਭਾਰਤ 'ਚ ਕੋਰੋਨਾ ਦੀ ਦੂਜੀ ਲਹਿਰ' ਸੰਬੰਧੀ ਆਸਟ੍ਰੇਲੀਆਈ ਮੀਡੀਆ ਰਿਪੋਰਟ ਦੀ ਕੀਤੀ ਗਈ ਨਿੰਦਾ

Tuesday, Apr 27, 2021 - 10:25 AM (IST)

'ਭਾਰਤ 'ਚ ਕੋਰੋਨਾ ਦੀ ਦੂਜੀ ਲਹਿਰ' ਸੰਬੰਧੀ ਆਸਟ੍ਰੇਲੀਆਈ ਮੀਡੀਆ ਰਿਪੋਰਟ ਦੀ ਕੀਤੀ ਗਈ ਨਿੰਦਾ

ਨਵੀਂ ਦਿੱਲੀ/ਸਿਡਨੀ (ਬਿਊਰੋ): ਭਾਰਤ ਵਿਚ ਕੋਰੋਨਾ ਇਨਫੈਕਸ਼ਨ ਦੀ ਦੂਜੀ ਲਹਿਰ ਨੂੰ ਲੈ ਕੇ ਆਸਟ੍ਰੇਲੀਆਈ ਅਖ਼ਬਾਰ ਵਿਚ ਛਪੀ ਇਕ ਰਿਪੋਰਟ ਦੀ ਭਾਰਤੀ ਹਾਈ ਕਮਿਸ਼ਨ ਨੇ ਨਿੰਦਾ ਕੀਤੀ ਹੈ। ਭਾਰਤੀ ਹਾਈ ਕਮਿਸ਼ਨ ਨੇ ਉਸ ਰਿਪੋਰਟ ਨੂੰ 'ਬੇਬੁਨਿਆਦ, ਖਰਾਬ ਅਤੇ ਨਿੰਦਾਯੋਗ' ਦੱਸਿਆ ਹੈ। ਅਸਲ ਵਿਚ ਸੋਮਵਾਰ ਨੂੰ ਆਸਟ੍ਰੇਲੀਆ ਦੇ ਇਕ ਅਖ਼ਬਾਰ ਵਿਚ ਇਕ ਲੇਖ ਛਪਿਆ, ਜਿਸ ਦਾ ਸਿਰਲੇਖ 'ਮੋਦੀ ਨੇ ਭਾਰਤ ਨੂੰ ਤਾਲਾਬੰਦੀ ਤੋਂ ਬਾਹਰ ਕੱਢ ਕੇ ਤਬਾਹੀ ਵੱਲ ਧਕੇਲ ਦਿੱਤਾ' ਸੀ। 

ਇਸ ਲੇਖ ਵਿਚ ਭਾਰਤ ਵਿਚ ਕੋਰੋਨਾ ਇਨਫੈਕਸ਼ਨ ਦੀ ਦੂਜੀ ਲਹਿਰ ਦੇ ਪਿੱਛੇ ਚੁਣਾਵੀ ਰੈਲੀਆਂ ਅਤੇ ਕੁੰਭ ਮੇਲੇ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਨਾਲ ਹੀ ਇਹ ਵੀ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਮਾਹਰਾਂ ਦੀ ਸਲਾਹ ਨੂੰ ਨਜ਼ਰ ਅੰਦਾਜ਼ ਕੀਤਾ।ਇਸ ਮਗਰੋਂ ਸੋਮਵਾਰ ਨੂੰ ਭਾਰਤੀ ਹਾਈ ਕਮਿਸ਼ਨ ਨੇ ਅਖ਼ਬਾਰ ਦੇ ਐਡੀਟਰ ਇਨ ਚੀਫ ਕ੍ਰਿਸਟੋਫਰ ਡੋਰੇ ਨੂੰ ਚਿੱਠੀ ਲਿਖੀ ਅਤੇ ਉਹਨਾਂ 'ਤੇ ਕੋਰੋਨਾ ਮਹਾਮਾਰੀ ਨਾਲ ਲੜਨ ਲਈ ਭਾਰਤ ਸਰਕਾਰ ਵੱਲੋਂ ਵਰਤੇ ਗਏ ਤਰੀਕਿਆਂ ਨੂੰ ਘੱਟ ਕਰ ਕੇ ਮੁਲਾਂਕਣ ਕਰਨ ਦਾ ਦੋਸ਼ ਲਗਾਇਆ। ਇਸ ਚਿੱਠੀ ਵਿਚ ਲਿਖਿਆ ਹੈ ਕਿ ਭਾਰਤ ਸਰਕਾਰ ਨੇ ਕੋਰੋਨਾ ਨਾਲ ਨਜਿੱਠਣ ਲਈ ਕਈ ਉਪਾਅ ਕੀਤੇ ਜਿਹਨਾਂ ਵਿਚ ਪਿਛਲੇ ਸਾਲ ਮਾਰਚ ਵਿਚ ਲਗਾਈ ਗਈ ਤਾਲਾਬੰਦੀ ਤੋਂ ਲੈ ਕੇ ਇਸ ਸਾਲ ਟੀਕਾਕਰਨ ਮੁਹਿੰਮ ਤੱਕ ਸ਼ਾਮਲ ਹੈ।

PunjabKesari

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ ਨੇ ਭ੍ਰਿਸ਼ਟਾਚਾਰ ਸੂਚੀ 'ਚ ਪਾਏ ਰੂਸ ਸਮੇਤ ਕਈ ਦੇਸ਼ਾਂ ਦੇ ਨਾਗਰਿਕ

ਚਿੱਠੀ ਵਿਚ ਇਹ ਵੀ ਲਿਖਿਆ ਹੈ ਕਿ ਸਮੇਂ 'ਤੇ ਲਏ ਗਏ ਫ਼ੈਸਲਿਆਂ ਕਾਰਨ ਸੈਂਕੜੇ ਜਾਨਾਂ ਬਚਾਈਆਂ ਗਈਆਂ ਅਤੇ ਇਸ ਦੀ ਦੁਨੀਆ ਭਰ ਵਿਚ ਤਾਰੀਫ਼ ਕੀਤੀ ਗਈ। ਇਸ ਵਿਚ ਭਾਰਤ ਸਰਕਾਰ ਦੀ 'ਵੈਕਸੀਨ ਡਿਪਲੋਮੇਸੀ' ਦੇ ਬਾਰੇ ਵੀ ਲਿਖਿਆ ਗਿਆ ਅਤੇ ਦਾਅਵਾ ਕੀਤਾ ਗਿਆ ਕਿ ਇਸ ਨਾਲ ਦੁਨੀਆ ਭਰ ਵਿਚ ਲੱਖਾਂ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਣਗੀਆਂ। ਭਾਰਤੀ ਹਾਈ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਚੁਣਾਵੀ ਰੈਲੀਆਂ ਅਤੇ ਕੁੰਭ ਮੇਲੇ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਨਿੰਦਾ ਕੀਤੀ। ਗੌਰਤਲਬ ਹੈ ਕਿ ਦੇਸ਼ ਇਸ ਸਮੇਂ ਕੋਰੋਨਾ ਇਨਫੈਕਸ਼ਨ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਸੋਮਵਾਰ ਨੂੰ ਕੁੱਲ 3.52 ਲੱਖ ਕੋਰੋਨਾ ਦੇ ਨਵੇਂ ਕੇਸ ਦਰਜ ਕੀਤੇ ਗਏ ਹਨ ਜੋ ਹੁਣ ਤੱਕ ਦੁਨੀਆ ਵਿਚ ਸਭ ਤੋਂ ਵੱਡਾ ਅੰਕੜਾ ਹੈ।ਇਸ ਦੇ ਨਾਲ ਦੇਸ਼ ਵਿਚ ਐਕਟਿਵ ਮਾਮਲਿਆਂ ਦੀ ਗਿਣਤੀ ਵੱਧ ਕੇ 28.13 ਲੱਖ ਦੇ ਪਾਰ ਹੋ ਗਈ, ਉੱਥੇ ਬੀਤੇ 24 ਘੰਟੇ ਵਿਚ 2812 ਲੋਕਾਂ ਦੀ ਮੌਤ ਹੋਈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News