ਆਸਟ੍ਰੇਲੀਆ ''ਚ ਇੱਛਾ ਮੌਤ ਦਾ ਪਹਿਲਾ ਮਾਮਲਾ, ਕੈਂਸਰ ਪੀੜਤ ਨੇ ਖਤਮ ਕੀਤੀ ਜ਼ਿੰਦਗੀ

08/05/2019 3:28:09 PM

ਵਿਕਟੋਰੀਆ— ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ 'ਚ ਰਹਿਣ ਵਾਲੀ ਕੈਰੀ ਰੋਬਰਟਸਨ ਨਾਂ ਦੀ ਔਰਤ ਦੀ ਜੁਲਾਈ 'ਚ ਮੌਤ ਹੋ ਗਈ। ਉਹ ਪਹਿਲੀ ਕੈਂਸਰ ਪੀੜਤ ਔਰਤ ਸੀ, ਜਿਸ ਨੂੰ ਕਾਨੂੰਨੀ ਤੌਰ 'ਤੇ ਇੱਛਾ ਮੌਤ ਲੈਣ ਦੀ ਆਗਿਆ ਮਿਲੀ ਸੀ। ਉਸ ਨੂੰ ਸਾਲ 2010 'ਚ ਬ੍ਰੈਸਟ ਕੈਂਸਰ ਹੋ ਗਿਆ ਸੀ, ਜਿਸ ਦਾ ਉਹ ਇਲਾਜ ਕਰਵਾ ਰਹੀ ਸੀ ਪਰ ਥੋੜੀ ਦੇਰ ਬਾਅਦ ਕੈਂਸਰ ਉਸ ਦੀਆਂ ਹੱਡੀਆਂ, ਬ੍ਰੇਨ, ਲਿਵਰ ਤੇ ਫੇਫੜਿਆਂ ਤਕ ਚਲਾ ਗਿਆ। 
ਜ਼ਿਕਰਯੋਗ ਹੈ ਕਿ ਵਿਕਟੋਰੀਆ ਨੇ 2017 'ਚ ਇਹ ਕਾਨੂੰਨ ਬਣਾਇਆ ਸੀ ਅਤੇ ਜੂਨ, 2019 ਮਹੀਨੇ ਇਹ ਲਾਗੂ ਹੋ ਗਿਆ। ਇਸ ਦੇ ਕੁਝ ਦਿਨਾਂ ਬਾਅਦ ਹੀ ਕੈਰੀ ਨੇ ਇਸ ਕਾਨੂੰਨ ਤਹਿਤ ਆਪਣੀ ਨਰਕ ਵਰਗੀ ਜ਼ਿੰਦਗੀ ਤੋਂ ਛੁਟਕਾਰਾ ਪਾ ਲਿਆ। ਹੋਰ ਸੂਬਿਆਂ 'ਚ ਇਸ ਕਾਨੂੰਨ ਸਬੰਧੀ ਅਜੇ ਪ੍ਰਕਿਰਿਆ ਚੱਲ ਰਹੀ ਹੈ।
 

PunjabKesari

ਉਸ ਦੀ ਧੀ ਨੇ ਦੱਸਿਆ ਕਿ ਉਸ ਦੀ ਮਾਂ ਇਸ ਦਰਦ ਭਰੀ ਜ਼ਿੰਦਗੀ ਤੋਂ ਛੁਟਕਾਰਾ ਚਾਹੁੰਦੀ ਸੀ। ਇਸ ਕਾਰਨ ਉਹ ਇਲਾਜ ਕਰਵਾ-ਕਰਵਾ ਕੇ ਥੱਕ ਚੁੱਕੀ ਸੀ। ਉਸ ਨੇ ਇੱਛਾ ਮੌਤ ਲੈਣ ਦਾ ਫੈਸਲਾ ਲਿਆ ਤੇ ਉਸ ਦੇ ਪਰਿਵਾਰ ਨੇ ਉਸ ਦਾ ਦਰਦ ਸਮਝਿਆ। ਪਰਿਵਾਰ ਨੇ ਦੱਸਿਆ ਕਿ ਉਹ ਇਸ ਦਰਦ ਨੂੰ ਸਹਿਣ ਨਹੀਂ ਕਰ ਸਕਦੀ ਸੀ ਤੇ ਬੁਰੀ ਤਰ੍ਹਾਂ ਟੁੱਟ ਗਈ ਸੀ। ਇੱਛਾ ਮੌਤ ਤੋਂ ਭਾਵ ਜਿਹੜਾ ਵਿਅਕਤੀ ਅਜਿਹੀ ਬੀਮਾਰੀ ਨਾਲ ਜੂਝ ਰਿਹਾ ਹੈ, ਜਿਸ ਦਾ ਕੋਈ ਇਲਾਜ ਨਹੀਂ  ਤਾਂ ਉਹ ਵਿਅਕਤੀ ਆਪਣੀ ਮਰਜ਼ੀ ਨਾਲ ਆਪਣੀ ਤਕਲੀਫਾਂ ਭਰੀ ਜ਼ਿੰਦਗੀ ਨੂੰ ਖਤਮ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਆਸਟ੍ਰੇਲੀਆ ਦੇ ਨਾਰਦਨ ਟੈਰੀਟਰੀ 'ਚ ਇੱਛਾ ਮੌਤ ਕਾਨੂੰਨੀ ਸੀ ਪਰ 1997 'ਚ ਸੰਘੀ ਸਰਕਾਰ ਨੇ ਇਸ 'ਤੇ ਰੋਕ ਲਗਾ ਦਿੱਤੀ ਸੀ। 


Related News