ਆਸਟਰੇਲੀਆ ਨੇ ਫੜੀ ਕੈਨੇਡਾ ਦੀ ਬਾਂਹ, ਮੁਸੀਬਤ ਦੀ ਇਸ ਘੜੀ ''ਚ ਇੰਝ ਕਰੇਗਾ ਮਦਦ

07/18/2017 2:30:53 PM

ਸਿਡਨੀ/ਬੀ. ਸੀ.— ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਵਿਚ ਜੰਗਲ ਦੀ ਅੱਗ ਕਾਰਨ ਉੱਥੋਂ ਦੇ ਹਾਲਾਤ ਬਹੁਤ ਖਰਾਬ ਹੋ ਚੁੱਕੇ ਹਨ। ਬੀ. ਸੀ. ਸੂਬੇ ਵਿਚ 160 ਥਾਵਾਂ 'ਤੇ ਜੰਗਲ ਦੀਆਂ ਝਾੜੀਆਂ ਨੂੰ ਅੱਗ ਲੱਗੀ ਹੋਈ ਹੈ, ਜਿਸ ਕਾਰਨ ਤਕਰੀਬਨ 40,000 ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ। ਅੱਗ ਬੁਝਾਉਣ ਲਈ ਵੱਡੀ ਗਿਣਤੀ ਵਿਚ ਫਾਇਰਫਾਈਟਰਜ਼ ਡਟੇ ਹੋਏ ਹਨ। ਇਸ ਅੱਗ ਨੂੰ ਬੁਝਾਉਣ ਲਈ ਆਸਟਰੇਲੀਆ, ਕੈਨੇਡਾ ਦੀ ਮਦਦ ਲਈ ਅੱਗ ਆਇਆ ਹੈ। ਬੇਕਾਬੂ ਹੁੰਦੀ ਜਾ ਰਹੀ ਅੱਗ 'ਤੇ ਕਾਬੂ ਪਾਉਣ ਲਈ ਆਸਟਰੇਲੀਆ ਦੇ ਫਾਇਰਫਾਈਟਰਜ਼ ਜਹਾਜ਼ ਰਾਹੀਂ ਕੈਨੇਡਾ ਰਵਾਨਾ ਹੋ ਗਏ ਹਨ। 
ਤਕਰੀਬਨ 53 ਪੁਰਸ਼ਾਂ ਅਤੇ ਔਰਤ ਕਰਮਚਾਰੀਆਂ ਦਾ ਦਲ ਸਿਡਨੀ ਤੋਂ ਦੁਪਹਿਰ 3.00 ਵਜੇ ਰਵਾਨਾ ਹੋ ਗਿਆ ਹੈ। ਆਸਟਰੇਲੀਆ ਤੋਂ ਆ ਰਹੀ ਇਸ ਟੀਮ ਦੇ ਤਕਰੀਬਨ 6 ਹਫਤੇ ਕੈਨੇਡਾ ਵਿਚ ਰੁੱਕਣ ਦੀ ਉਮੀਦ ਹੈ। ਵਿਕਟੋਰੀਆ ਐਮਰਜੈਂਸੀ ਮੈਨਜਮੈਂਟ ਕਮਿਸ਼ਨਰ ਨੇ ਕਿਹਾ ਕਿ ਸਾਡਾ ਮਕਸਦ ਜਿੰਨੀ ਜਲਦੀ ਹੋ ਸਕੇ ਅੱਗ 'ਤੇ ਕਾਬੂ ਪਾਉਣਾ ਹੈ ਅਤੇ ਇਸ ਲਈ ਅਸੀਂ ਕੈਨੇਡਾ ਦੀ ਮਦਦ ਦਾ ਸਮਰਥਨ ਕਰਦੇ ਹਾਂ। ਦੱਸਣ ਯੋਗ ਹੈ ਕਿ ਇਹ ਤਿੰਨ ਸਾਲਾਂ ਵਿਚ ਦੂਜੀ ਵਾਰ ਹੈ, ਜਦੋਂ ਆਸਟਰੇਲੀਆਈ ਕਰਮਚਾਰੀਆਂ ਨੂੰ ਅੱਗ 'ਤੇ ਕਾਬੂ ਪਾਉਣ ਲਈ ਬ੍ਰਿਟਿਸ਼ ਕੋਲੰਬੀਆ ਵਿਚ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕੈਨੇਡਾ ਦੇ ਫੋਰਟ ਮੈਕਮਰੀ ਵਿਚ 3 ਮਈ 2016 ਨੂੰ ਅੱਗ ਲੱਗੀ ਸੀ ਅਤੇ ਉਸ ਸਮੇਂ ਵੀ ਕਾਫੀ ਨੁਕਸਾਨ ਹੋਇਆ।


Related News