ਆਸਟ੍ਰੇਲੀਆ ’ਚ ਮੀਂਹ ਲਈ ਲੋਕ ਕਰ ਰਹੇ ਅਰਦਾਸਾਂ, ਰੱਬਾ! ਕਦੋਂ ਹੋਵੇਗਾ ਮਿਹਰਬਾਨ

01/14/2020 9:44:54 AM

ਸਿਡਨੀ, (ਸਨੀ ਚਾਂਦਪੁਰੀ)— ਆਸਟ੍ਰੇਲੀਆ ਲਈ ਜਿੱਥੇ ਹਰ ਇਨਸਾਨ ਦੁਆ ਕਰ ਰਿਹਾ ਹੈ, ਉੱਥੇ ਹੀ ਲੋਕ ਰੱਬ ਦੇ ਮਿਹਰਬਾਨ ਹੋਣ ਲਈ ਅਰਦਾਸਾਂ ਕਰ ਰਹੇ ਹਨ। ਇੱਕ ਸਰਵੇ ਦੌਰਾਨ ਅੱਗ ਕਾਰਨ ਜੇਕਰ ਹੁਣ ਦੇ ਨੁਕਸਾਨ ਦੀ ਸਮੀਖਿਆ ਕੀਤੀ ਜਾਵੇ ਤਾਂ ਆਂਕੜੇ ਰੂਹ ਕੰਬਾਊ ਹਨ। ਜਿੱਥੇ ਆਸਟ੍ਰੇਲੀਆ ਅੱਗ ਨਾਲ ਝੂਜ ਰਿਹਾ ਹੈ, ਉੱਥੇ ਹੀ ਪੀਣ ਦੇ ਪਾਣੀ ਦੀ ਸਮੱਸਿਆ ਨਵਾਂ ਜ਼ਖ਼ਮ ਬਣ ਕੇ ਸਾਹਮਣੇ ਆਈ ਹੈ ।

ਇਸ ਬੁਰੇ ਸਮੇਂ ਵਿੱਚ ਰੱਬ ਦੇ ਵੱਲ ਨੂੰ ਭੇਜੀਆਂ ਜਾ ਰਹੀਆਂ ਦੁਆਵਾਂ ਅਤੇ ਆਸਾਂ ਨੂੰ ਲੋਕ ਆਸਮਾਨ ਦੇ ਬੱਦਲਾਂ ਵਿੱਚੋਂ ਕਣੀਆਂ ਦੇ ਰੂਪ ਵਿੱਚ ਬਰਸਦਾ ਦੇਖਣ ਲਈ ਤਰਸ ਰਹੇ ਹਨ । ਮੌਸਮ ਭਿਵਾਗ ਵੱਲੋਂ ਮੀਂਹ ਦੀ ਭਵਿੱਖਬਾਣੀ ਕਰ ਦਿੱਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਅੱਗ ਪ੍ਰਭਾਵਿਤ ਖੇਤਰਾਂ ਵਿੱਚ ਮੀਂਹ ਪੈਣ ਦੇ ਆਸਾਰ ਦਰਸਾਏ ਗਏ ਹਨ । ਇਸ ਮੌਕੇ ਆਰ. ਐੱਫ. ਐੱਸ. ਨੇ ਟਵੀਟ ਕਰਦਿਆਂ ਕਿਹਾ ਕਿ ਜੇਕਰ ਮੀਂਹ ਦੀ ਭਵਿੱਖਬਾਣੀ ਪੂਰੀ ਹੋ ਜਾਂਦੀ ਹੈ ਤਾਂ ਸਾਨੂੰ ਕ੍ਰਿਸਮਸ, ਨਵੇਂ ਸਾਲ, ਜਨਮ-ਦਿਨ ਦੀ ਸ਼ਮੂਲੀਅਤ ਦੇ ਤੋਹਫ਼ੇ ਇੱਕ ਵਾਰ ਵਿੱਚ ਹੀ ਮਿਲਣ ਦੇ ਬਰਾਬਰ ਹੋਵੇਗਾ। ਜੇਕਰ ਮੀਂਹ ਪੈਂਦਾ ਹੈ ਤਾਂ ਪਾਣੀ ਦੀ ਕਮੀ ਜੋ ਕਿ ਸਭ ਤੋਂ ਵਧ ਜੰਗਲੀ ਜਾਨਵਰਾਂ ਲਈ ਲੋੜੀਂਦੀ ਹੈ, ਨੂੰ ਪੂਰਾ ਕੀਤਾ ਜਾ ਸਕਦਾ ਹੈ ।


Related News