ਹੁਨਰਮੰਦ ਪ੍ਰਵਾਸੀਆਂ ਅਤੇ ਵਿਦਿਆਰਥੀਆਂ ਲਈ ਆਸਟ੍ਰੇਲੀਆ ਜਲਦ ਖੋਲ੍ਹੇਗਾ ਆਪਣੇ ਦਰਵਾਜ਼ੇ

Tuesday, Oct 05, 2021 - 06:17 PM (IST)

ਹੁਨਰਮੰਦ ਪ੍ਰਵਾਸੀਆਂ ਅਤੇ ਵਿਦਿਆਰਥੀਆਂ ਲਈ ਆਸਟ੍ਰੇਲੀਆ ਜਲਦ ਖੋਲ੍ਹੇਗਾ ਆਪਣੇ ਦਰਵਾਜ਼ੇ

ਕੈਨਬਰਾ (ਭਾਸ਼ਾ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਮੰਗਲਵਾਰ ਨੂੰ ਕਿਹਾ ਕਿ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਦੇਸ਼ ਵਿਚ ਆਉਣ ਲਈ ਅਗਲੇ ਸਾਲ ਤੱਕ ਇੰਤਜ਼ਾਰ ਕਰਨਾ ਹੋਵੇਗਾ, ਜਦੋਂ ਕਿ ਕਿਸੇ ਵੀ ਕੰਮ ਦੇ ਹੁਨਰਮੰਦ ਪ੍ਰਵਾਸੀਆਂ ਅਤੇ ਵਿਦਿਆਰਥੀਆਂ ਨੂੰ ਤਰਜੀਹ ਦਿੱਤੀ ਜਾਵੇਗੀ। ਮੌਰੀਸਨ ਨੇ ਕਿਹਾ ਕਿ ਆਸ ਹੈ ਕਿ ਮੰਗਲਵਾਰ ਨੂੰ ਦੇਸ਼ ਵਿਚ ਟੀਕਾਕਰਨ ਦਾ ਦਾਇਰਾ ਉਸ ਹੱਦ ਤੱਕ ਪਹੁੰਚ ਜਾਵੇਗਾ ਕਿ ਲੋਕਾਂ ਨੂੰ ਪਾਬੰਦੀਆਂ ਵਿਚ ਢਿੱਲ ਦਿੱਤੀ ਜਾ ਸਕੇਗੀ। ਇਸ ਦੇ ਤਹਿਤ 16 ਸਾਲ ਜਾਂ ਉਸ ਤੋਂ ਵੱਧ ਉਮਰ ਦੇ 80 ਫੀਸਦੀ ਉਹਨਾਂ ਲੋਕਾਂ ਨੂੰ ਪਾਬੰਦੀਆਂ ਵਿਚ ਢਿੱਲ ਮਿਲ ਸਕੇਗੀ, ਜਿਹਨਾਂ ਨੇ ਟੀਕੇ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ। 

ਪੜ੍ਹੋ ਇਹ ਅਹਿਮ ਖਬਰ- ਚੀਨ ਖ਼ਿਲਾਫ਼ ਤਾਇਵਾਨ ਨੇ ਆਰੰਭੀਆਂ ਯੁੱਧ ਦੀਆਂ ਤਿਆਰੀਆਂ, ਆਸਟ੍ਰੇਲੀਆ-ਅਮਰੀਕਾ ਤੋਂ ਮੰਗੀ ਮਦਦ

ਬੀਤੇ ਹਫ਼ਤੇ ਮੌਰੀਸਨ ਨੇ ਟੀਕਾ ਲਗਵਾ ਚੁੱਕੇ ਨਾਗਰਿਕਾਂ ਅਤੇ ਸਥਾਈ ਵਸਨੀਕਾਂ ਨੂੰ ਵਿਦੇਸ਼ ਯਾਤਰਾ ਕਰਨ ਦੀ ਇਜਾਜ਼ਤ ਦੇਣ ਦੀ ਯੋਜਨਾ ਦੀ ਰੂਪ ਰੇਖਾ ਪੇਸ਼ ਕੀਤੀ ਸੀ। ਉਹਨਾਂ ਨੇ ਮੰਗਲਵਾਰ ਨੂੰ ਕਿਹਾ ਕਿ ਆਸਟ੍ਰੇਲੀਆਈ ਨਾਗਰਿਕਾਂ ਦੇ ਬਾਅਦ ਅਗਲੀ ਤਰਜੀਹ ਸੈਲਾਨੀਆਂ ਦੀ ਬਜਾਏ ਕਿਸੇ ਵੀ ਕੰਮ ਦੇ ਹੁਨਰਮੰਦ ਪ੍ਰਵਾਸੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ।

ਨੋਟ- ਆਸਟ੍ਰੇਲੀਆ ਸਰਕਾਰ ਦੇ ਫ਼ੈਸਲੇ ਨਾਲ ਕੀ ਭਾਰਤੀ ਹੁਨਰਮੰਦਾਂ ਅਤੇ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ, ਕੁਮੈਂਟ ਕਰ ਦਿਓ ਰਾਏ।


author

Vandana

Content Editor

Related News