ਆਸਟ੍ਰੇਲੀਆ ''ਚ ਸਿੱਖ ਸਮੂਹ ''ਤੇ ਹਮਲਾ, ਖੇਤੀ ਕਾਨੂੰਨਾਂ ਸਬੰਧੀ ਮਤਭੇਦ ਹੋਣ ਦਾ ਖਦਸ਼ਾ
Friday, Mar 05, 2021 - 06:01 PM (IST)

ਮੈਲਬੌਰਨ (ਬਿਊਰੋ): ਭਾਰਤੀ ਸਿੱਖਾਂ ਦੇ ਇਕ ਸਮੂਹ ਨੇ ਕਿਹਾ ਹੈ ਕਿ ਭਾਰਤ ਦੇ ਖੇਤੀ ਕਾਨੂੰਨਾਂ ਸਬੰਧੀ ਆਸਟ੍ਰੇਲੀਆ ਵਿਚ ਸਥਿਤੀ ਤਣਾਅਪੂਰਨ ਬਣ ਗਈ ਹੈ। ਇੱਥੇ ਭਾਰਤੀ ਭਾਈਚਾਰੇ ਵਿਚਾਲੇ ਵੱਧ ਰਹੇ ਮਤਭੇਦ ਵਿਚ ਸਿਡਨੀ ਵਿਚ ਦੇਸ਼ ਦੇ ਹੀ ਕੁਝ ਲੋਕਾਂ ਨੇ ਬੇਸਬਾਲ ਬੈਟ ਅਤੇ ਹਥੌੜੇ ਨਾਲ ਉਹਨਾਂ 'ਤੇ ਹਮਲਾ ਕਰ ਦਿੱਤਾ। 7 ਨਿਊਜ਼ ਚੈਨਲ ਮੁਤਾਬਕ ਸਿਡਨੀ ਦੇ ਹੈਰਿਸ ਪਾਰਕ ਵਿਚ ਐਤਵਾਰ ਰਾਤ ਅਣਪਛਾਤੇ ਲੋਕਾਂ ਦੇ ਇਕ ਸਮੂਹ ਨੇ ਬੇਸਬਾਲ ਬੈਟ, ਡੰਡਿਆਂ ਅਤੇ ਹਥੌੜਿਆਂ ਨਾਲ ਗੱਡੀ 'ਤੇ ਹਮਲਾ ਕਰ ਦਿੱਤਾ।
ਚੈਨਲ ਨੇ ਇਕ ਪੀੜਤ ਦੇ ਹਵਾਲੇ ਨਾਲ ਦੱਸਿਆ ਕਿ ਹਮਲਾਵਰਾਂ ਨੇ ਚਾਰੇ ਪਾਸਿਓਂ ਕਾਰ ਨੂੰ ਘੇਰ ਲਿਆ। ਹਮਲਾਵਰ ਜਾਨ ਲੈ ਸਕਦੇ ਸੀ। ਵਿਅਕਤੀ ਦਾ ਮੰਨਣਾ ਹੈ ਕਿ ਪੱਗ ਬੰਨ੍ਹੀ ਹੋਣ ਕਾਰਨ ਉਹਨਾਂ ਨੂੰ ਅਤੇ ਉਹਨਾਂ ਦੇ ਦੋਸਤਾਂ ਨੂੰ ਨਿਸ਼ਾਨਾ ਬਣਾਇਆ ਗਿਆ। ਭਾਵੇਂਕਿ ਇਹ ਸਾਬਤ ਨਹੀਂ ਹੋ ਸਕਿਆ ਹੈ ਕਿ ਹਮਲੇ ਦੇ ਪਿੱਛੇ ਦਾ ਅਸਲ ਕਾਰਨ ਕੀ ਹੈ। ਇਹ ਘਟਨਾ ਸੀ.ਸੀ.ਟੀ.ਵੀ.ਕੈਮਰੇ ਵਿਚ ਵੀ ਕੈਦ ਹੋ ਗਈ। ਇਕ ਕਾਰ ਵਿਚੋਂ ਚਾਰ ਲੋਕ ਬੈਟ ਅਤੇ ਹਥੌੜਾ ਲੈਕੇ ਬਾਹਰ ਨਿਕਲੇ। ਪੀੜਤ ਉੱਥੋਂ ਭੱਜਣ ਲੱਗੇ ਪਰ ਉਹਨਾਂ ਦਾ ਪਿੱਛਾ ਕੀਤਾ ਗਿਆ ਅਤੇ ਫਿਰ ਉਹਨਾਂ 'ਤੇ ਹਮਲਾ ਕੀਤਾ ਗਿਆ। ਹਮਲੇ ਵਿਚ ਕਾਰ ਨੂੰ ਵੀ ਨੁਕਸਾਨ ਪਹੁੰਚਿਆ।
ਚੈਨਲ ਮੁਤਾਬਕ ਪੁਲਸ ਦੀ ਗਸ਼ਤ ਵਧਾ ਦਿੱਤੀ ਗਈ ਹੈ ਅਤੇ ਦੇਸ਼ੀ ਲੋਕ ਦੇਸ਼ ਵਾਪਸ ਭੇਜੇ ਜਾ ਸਕਦੇ ਹਨ ਕਿਉਂਕਿ ਪ੍ਰਸ਼ਾਸਨ ਸਿਡਨੀ ਦੀਆਂ ਸੜਕਾਂ 'ਤੇ ਭਾਰਤੀ ਸਮੂਹਾਂ ਵਿਚਾਲੇ ਹੋਣ ਵਾਲੇ ਝਗੜੇ ਨੂੰ ਰੋਕਣਾ ਚਾਹੁੰਦੀ ਹੈ। ਚੈਨਲ ਨੇ ਦੱਸਿਆ ਕਿ ਪੁਲਸ ਨੇ ਭਾਈਚਾਰੇ ਦੇ ਨੇਤਾਵਾਂ ਨਾਲ ਗੱਲ ਕਰ ਕੇ ਉਹਨਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਇਸ ਹਮਲੇ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਪੁਲਸ ਜਾਂਚ ਕਰ ਰਹੀ ਹੈ ਕੀ ਰਾਜਨੀਤਕ ਮਤਭੇਦ ਅਤੇ ਨਸਲੀ ਨਫਰਤ ਕਾਰਨ ਇਹ ਘਟਨਾ ਵਾਪਰੀ ਹੈ ਜਾਂ ਇਸ ਪਿੱਛੇ ਕੋਈ ਹੋਰ ਕਾਰਨ ਹੈ। ਸ਼ੱਕੀ ਵਿਅਕਤੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਨੋਟ- ਸਿਡਨੀ ਵਿਚ ਸਿੱਖਾਂ 'ਤੇ ਹਮਲਾ ਹੋਣ ਸੰਬੰਧੀਖ਼ਬਰ 'ਤੇ ਕੁਮੈਂਟ ਕਰ ਦਿਓ ਰਾਏ।