ਆਸਟ੍ਰੇਲੀਆ : ਭੇਡ ਤੋਂ ਉਤਾਰੀ ਗਈ 35 ਕਿਲੋ ਉੱਨ, ਬਣੀ ਚਰਚਾ ਦਾ ਵਿਸ਼ਾ (ਵੀਡੀਓ)

Thursday, Feb 25, 2021 - 06:06 PM (IST)

ਆਸਟ੍ਰੇਲੀਆ : ਭੇਡ ਤੋਂ ਉਤਾਰੀ ਗਈ 35 ਕਿਲੋ ਉੱਨ, ਬਣੀ ਚਰਚਾ ਦਾ ਵਿਸ਼ਾ (ਵੀਡੀਓ)

ਕੈਨਬਰਾ (ਬਿਊਰੋ): ਆਸਟ੍ਰੇਲੀਆ ਵਿਚ ਮਿਲੀ ਇਕ ਜੰਗਲੀ ਭੇਡ ਦੁਨੀਆ ਭਰ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅਸਲ ਵਿਚ ਬਰਾਕ ਨਾਮ ਦੀ ਇਹ ਭੇਡ ਆਸਟ੍ਰੇਲੀਆ ਦੇ ਜੰਗਲਾਂ ਵਿਚ ਇੱਧਰ-ਉੱਧਰ ਭਟਕ ਰਹੀ ਸੀ ਅਤੇ ਜਦੋਂ ਲੋਕਾਂ ਨੇ ਉਸ ਨੂੰ ਦੇਖਿਆ ਤਾਂ ਉਹ 'ਉੱਨ ਦੇ ਗੋਲੇ' ਵਾਂਗ ਲੱਗ ਰਹੀ ਸੀ। ਇਸ ਭੇਡ ਨੂੰ ਫੜ ਕੇ ਜਦੋਂ ਉਸ ਦੀ ਜਦ ਕੱਟੀ ਗਈ ਤਾਂ ਕਰੀਬ 35 ਕਿਲੋਗ੍ਰਾਮ (78 ਪੌਂਡ) ਉੱਨ ਨਿਕਲੀ। ਮੰਨਿਆ ਜਾ ਰਿਹਾ ਹੈ ਕਿ ਇਹ ਭੇਡ ਪਿਛਲੇ 5 ਸਾਲਾਂ ਤੋਂ ਇਵੇਂ ਹੀ ਭਟਕ ਰਹੀ ਸੀ, ਜਿਸ ਕਾਰਨ ਉਸ ਦੇ ਸਰੀਰ 'ਤੇ ਇੰਨੀ ਸਾਰੀ ਜਦ ਜਮਾਂ ਹੋ ਗਈ।

 

ਮੈਲਬੌਰਨ ਦੇ ਪਸ਼ੂ ਬਚਾਅ ਸੇਂਚੁਰੀ ਦਾ ਕਹਿਣਾ ਹੈ ਕਿ ਇਹ ਭੇਡ ਵਿਕਟੋਰੀਆ ਰਾਜ ਦੇ ਜੰਗਲਾਂ ਵਿਚ ਭਟਕ ਰਹੀ ਸੀ। ਉਸ 'ਤੇ ਜਦ ਬਹੁਤ ਜ਼ਿਆਦਾ ਸੀ ਅਤੇ ਇਹ ਚਿੱਕੜ ਕਾਰਨ ਸਖ਼ਤ ਹੋ ਗਈ ਸੀ। ਇਸ ਕਾਰਨ ਭੇਡ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਸੀ। ਇਸ ਭੇਡ ਨੂੰ ਬਚਾਅ ਸੇਂਚੁਰੀ ਲਿਜਾਣਾ ਪਿਆ। ਮਿਸ਼ਨ ਫਾਰਮ ਸੇਂਚੁਰੀ ਦੇ ਸੰਸਥਾਪਕ ਪਾਮ ਅਹੇਰਨ ਨੇ ਕਿਹਾ,''ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀਕਿ ਪੂਰੀ ਉੱਨ ਦੇ ਅੰਦਰ ਇਕ ਜ਼ਿੰਦਾ ਭੇਡ ਹੈ।''

PunjabKesari

ਪੜ੍ਹੋ ਇਹ ਅਹਿਮ ਖਬਰ- ਨੀਰਵ ਮੋਦੀ ਨੂੰ ਲਿਆਂਦਾ ਜਾਵੇਗਾ ਭਾਰਤ, ਲੰਡਨ ਕੋਰਟ ਨੇ ਹਵਾਲਗੀ ਦੀ ਦਿੱਤੀ ਮਨਜ਼ੂਰੀ

ਭੇਡ ਦੀ ਜਾਨ ਨੂੰ ਖਤਰਾ
ਅਹੇਰਨ ਦਾ ਅਨੁਮਾਨ ਹੈ ਕਿ ਕਰੀਬ 5 ਸਾਲ ਤੋਂ ਲਗਾਤਾਰ ਭੇਡ ਦੀ ਉੱਨ ਵੱਧਦੀ ਜਾ ਰਹੀ ਸੀ ਅਤੇ ਉਸ ਨੂੰ ਹੁਣ ਤੱਕ ਕੱਟਿਆ ਨਹੀਂ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਭੇਡ ਦੇ ਸਰੀਰ 'ਤੇ ਇੰਨੀ ਜ਼ਿਆਦਾ ਉੱਨ ਹੋ ਗਈ ਸੀਕਿ ਉਹ ਠੀਕ ਨਾਲ ਤੁਰ ਵੀ ਨਹੀਂ ਪਾ ਰਹੀ ਸੀ। ਜੇਕਰ ਭੇਡ ਦੀ ਉੱਨ ਨੂੰ ਹੁਣ ਵੀ ਕੱਟਿਆ ਨਾ ਜਾਂਦਾ ਤਾਂ ਗਰਮੀਆਂ ਵਿਚ ਉਸ ਦੀ ਮੌਤ ਹੋ ਸਕਦੀ ਸੀ। ਇਸ ਤੋਂ ਪਹਿਲਾਂ ਸਾਲ 2015 ਵਿਚ ਆਸਟ੍ਰੇਲੀਆ ਵਿਚ ਇਕ ਹੋਰ ਭੇਡ ਮਿਲੀ ਸੀ ਜਿਸ ਦੇ ਸਰੀਰ ਤੋਂ 41 ਕਿਲੋ ਉੱਨ ਉਤਾਰੀ ਗਈ ਸੀ। ਭੇਡ ਦੇ ਵੀਡੀਓ ਨੂੰ ਹੁਣ ਟਿਕਟਾਕ 'ਤੇ ਲੱਖਾਂ ਦੀ ਗਿਣਤੀ ਵਿਚ ਲੋਕ ਦੇਖ ਰਹੇ ਹਨ। ਉੱਥੇ ਉੱਨ ਕੱਢੇ ਜਾਣ ਨਾਲ ਭੇਡ ਨੂੰ ਇਕ ਨਵਾਂ ਜੀਵਨ ਮਿਲ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਉੱਨ ਵਿਚੋਂ ਵੱਡੀ ਗਿਣਤੀ ਵਿਚ ਲੱਕੜ ਅਤੇ ਕੀੜੇ ਮਿਲੇ ਹਨ। ਭੇਡ ਦੇ ਵੀਡੀਓ ਅਤੇ ਤਸਵੀਰਾਂ 'ਤੇ ਲੋਕ ਵੱਡੀ ਗਿਣਤੀ ਵਿਚ ਕੁਮੈਂਟ ਕਰ ਰਹੇ ਹਨ ਤੇ ਕਹਿ ਰਹੇ ਹਨ ਕਿ ਇਹ ਦੁਖਦਾਈ ਹੈ ਕਿ ਪਸ਼ੂ ਬੋਲ ਨਹੀਂ ਸਕਦੇ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News