ਨਾਸਾ ਦੀ ਮਦਦ ਲਈ ਆਸਟ੍ਰੇਲੀਆ ਨੇ ਚੰਨ 'ਤੇ ਰੋਵਰ ਭੇਜਣ ਦੀ ਬਣਾਈ ਯੋਜਨਾ
Wednesday, Oct 13, 2021 - 05:06 PM (IST)
ਕੈਨਬਰਾ (ਏਪੀ): ਚੰਨ 'ਤੇ ਆਕਸੀਜਨ ਦੀ ਹੋਂਦ ਦਾ ਪਤਾ ਲਗਾਉਣ ਵਿਚ ਅਮਰੀਕੀ ਪੁਲਾੜ ਏਜੰਸੀ ਨਾਸਾ ਦੀ ਮਦਦ ਲਈ ਆਸਟ੍ਰੇਲੀਆ ਨੇ 20 ਕਿਲੋਗ੍ਰਾਮ ਵਜ਼ਨੀ ਇਕ ਰੋਵਰ ਬਣਾਉਣ ਲਈ ਸਹਿਮਤੀ ਦੇ ਦਿੱਤੀ ਹੈ। ਇਸ ਰੋਵਰ ਨੂੰ 2026 ਦੇ ਅਰੰਭ ਵਿੱਚ ਲਾਂਚ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।
ਪੜ੍ਹੋ ਇਹ ਅਹਿਮ ਖਬਰ -ਕੁਵੈਤ ਨੇ ਔਰਤਾਂ ਨੂੰ ਫ਼ੌਜ 'ਚ ਸ਼ਾਮਲ ਹੋਣ ਦੀ ਦਿੱਤੀ ਇਜਾਜ਼ਤ, ਯੁੱਧ ਭੂਮਿਕਾਵਾਂ ਦਾ ਬਣਨਗੀਆਂ ਹਿੱਸਾ
ਰੋਵਰ ਚੰਨ 'ਤੇ ਆਕਸਾਈਡ ਨਾਲ ਭਰਪੂਰ ਮਿੱਟੀ ਇਕੱਠੀ ਕਰੇਗਾ ਅਤੇ ਨਾਸਾ ਇਸ ਮਿੱਟੀ ਤੋਂ ਆਕਸੀਜਨ ਤੱਤ ਕੱਢਣ ਲਈ ਇਕ ਵੱਖਰੇ ਯੰਤਰ ਦੀ ਵਰਤੋਂ ਕਰੇਗਾ। ਨਾਸਾ ਦੇ ਪ੍ਰਸ਼ਾਸਕ ਬਿਲ ਨੈਲਸਨ ਨੇ ਕਿਹਾ ਕਿ ਆਸਟ੍ਰੇਲੀਆ ਦਾ ਪੁਲਾੜ ਏਜੰਸੀ ਨਾਲ ਸਮਝੌਤਾ ਪੁਲਾੜ ਖੋਜ ਵਿੱਚ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰੇਗਾ।
ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ ਨੇ ਐਸਟਰਾਜ਼ੇਨੇਕਾ ਕੋਵਿਡ-19 ਟੀਕਾ ਬਣਾਉਣ 'ਤੇ ਲਾਈ ਰੋਕ