ਆਸਟ੍ਰੇਲੀਆ ਕੋਰੋਨਾ ਵੈਕਸੀਨ ਦਾ ਇਨਸਾਨਾਂ ''ਤੇ ਟ੍ਰਾਇਲ ਕਰਨ ਲਈ ਤਿਆਰ
Sunday, Jul 12, 2020 - 08:25 PM (IST)
ਕੁਈਨਜ਼ਲੈਂਡ - ਪੂਰੀ ਦੁਨੀਆ ਵਿਚ ਕਹਿਰ ਮਚਾਉਣ ਵਾਲੇ ਕੋਰੋਨਾਵਾਇਰਸ ਦੇ ਇਲਾਜ ਦੇ ਅਗਲੇ ਪੜਾਅ ਵੱਲ ਆਸਟ੍ਰੇਲੀਆ ਕਦਮ ਰੱਖਣ ਜਾ ਰਿਹਾ ਹੈ। ਆਸਟ੍ਰੇਲੀਆ ਦੀ ਯੂਨੀਵਰਸਿਟੀ ਆਫ ਕੁਈਨਜ਼ਲੈਂਡ ਵਿਚ ਤਿਆਰ ਕੀਤੀ ਜਾ ਰਹੀ ਕੋਵਿਡ-19 ਵੈਕਸੀਨ ਇਨਸਾਨਾਂ 'ਤੇ ਟ੍ਰਾਇਲ ਲਈ ਤਿਆਰ ਹੈ। ਇਸ ਦੇ ਨਾਲ ਹੀ ਉਮੀਦ ਜਾਗੀ ਹੈ ਕਿ ਹੁਣ ਦੁਨੀਆ ਵਿਚ 5.5 ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਚੁੱਕੇ ਕੋਰੋਨਾਵਾਇਰਸ ਨੂੰ ਸ਼ਾਇਦ ਰੋਕਿਆ ਜਾ ਸਕੇ।
ਸਫਲ ਰਿਹਾ ਜਾਨਵਰਾਂ 'ਤੇ ਟ੍ਰਾਇਲ
ਅਣੂ ਕਲੈੱਪ 'ਤੇ ਆਧਾਰਿਤ ਵੈਕਸੀਨ ਕੈਂਡੀਡੇਟ ਦਾ ਇਨਸਾਨਾਂ 'ਤੇ ਟ੍ਰਾਇਲ ਸੋਮਵਾਰ ਨੂੰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਨੀਦਰਲੈਂਡਸ ਵਿਚ ਇਸ ਦਾ ਜਾਨਵਰਾਂ 'ਤੇ ਟ੍ਰਾਇਲ ਕੀਤਾ ਗਿਆ ਸੀ। ਬਿ੍ਰਸਬੇਨ ਦੇ ਸੰਡੇ ਮੇਲ ਨੇ ਇਹ ਜਾਣਕਾਰੀ ਦਿੱਤੀ ਹੈ। ਉਥੇ, ਦੇਸ਼ ਦੀ ਪ੍ਰੀਮੀਅਰ ਅੰਨਟੇਸੀਆ ਪਲਾਸ਼ੁਕ ਨੇ ਕੁਈਨਜ਼ਲੈਂਡ ਯੂਨੀਵਰਸਿਟੀ ਦੀ ਤਰੀਫ ਕੀਤੀ ਹੈ ਅਤੇ ਇਥੇ ਸਾਇੰਸਦਾਨਾਂ ਦੇ ਕੰਮ ਨੂੰ ਕੰਮ ਪ੍ਰੇਰਣਾਦਾਇਕ ਦੱਸਿਆ ਹੈ। ਨਾਲ ਹੀ, ਉਮੀਦ ਜਤਾਈ ਹੈ ਕਿ ਸੋਮਵਾਰ ਨੂੰ ਯੂਨੀਵਰਸਿਟੀ ਹੋਰ ਜਾਣਕਾਰੀ ਦੇਵੇਗੀ।
ਸੁਰੱਖਿਆ ਦੀ ਗਾਰੰਟੀ ਤੋਂ ਬਾਅਦ ਅੱਗੇ ਵਧੇ
ਉਨ੍ਹਾਂ ਆਖਿਆ ਹੈ ਕਿ ਇਸ ਜਾਣਕਾਰੀ ਦੇ ਮਿਲਣ ਨਾਲ ਸਾਰੇ ਬੇਹੱਦ ਉਤਸ਼ਾਹਿਤ ਹਨ ਅਤੇ ਹੁਣ ਕੰਮ ਆਪਣੇ ਸ਼ੁਰੂਆਤੀ ਪੜਾਅ ਵਿਚ ਹੈ। ਉਥੇ, ਨੈਸ਼ਨਲ ਸੈਂਟਰ ਫਾਰ ਇਮਿਊਨਾਈਜੇਸ਼ਨ ਰਿਸਰਚ ਐਂਡ ਸਰਵਿਲਾਂਸ ਵਿਚ ਕਲੀਨਿਕਲ ਰਿਸਰਚ ਦੇ ਹੈੱਡ ਪ੍ਰੋਫੈਸਰ ਰਾਬਰਡ ਬੂਯੀ ਨੇ ਦੱਸਿਆ ਕਿ ਜਾਨਵਰਾਂ ਦੇ ਟ੍ਰਾਇਲ ਵਿਚ ਸਾਰੇ ਮਾਨਕ ਪਾਰ ਕੀਤੇ ਗਏ ਜਿਸ ਤੋਂ ਬਾਅਦ ਇਨਸਾਨਾਂ 'ਤੇ ਟ੍ਰਾਇਲ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਹੈ ਕਿ ਬਿਨਾਂ ਸੁਰੱਖਿਆ ਦੀ ਗਾਰੰਟੀ ਦੇ ਅੱਗੇ ਵੱਧਣ ਦਾ ਸਵਾਲ ਨਹੀਂ ਹੈ ਅਤੇ ਇਸ ਦੇ ਬਾਰੇ ਵਿਚ ਸਾਇੰਸਦਾਨਾਂ ਨੂੰ ਕਾਫੀ ਆਤਮ-ਵਿਸ਼ਵਾਸ ਹੈ।