ਆਸਟ੍ਰੇਲੀਆ ''ਚ ਲਾਪਤਾ ਪੰਜਾਬੀ ਨੌਜਵਾਨ ਦੀ ਮਿਲੀ ਲਾਸ਼

3/26/2020 9:06:30 AM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ਦੇ ਸੂਬਾ ਕੁਈਨਜ਼ਲੈਂਡ ਵਿਖੇ ਪੰਜਾਬੀ ਨੌਜਵਾਨ ਸਰਵਜੀਤ ਮੁੱਤੀ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਉਹ ਲਾਪਤਾ ਸੀ ਤੇ ਪੁਲਸ ਉਸ ਦੀ ਭਾਲ ਕਰ ਰਹੀ ਸੀ। ਕੁਈਨਜਲੈਂਡ ਪੁਲਸ ਨੂੰ ਉਸ ਦੀ ਲਾਸ਼ ਬਿ੍ਰਸਬੇਨ ਰਿਵਰ ਕੋਲੋਂ ਮਿਲੀ। ਉਸ ਦੀ ਮੌਤ ਨੂੰ ਸ਼ੱਕੀ ਨਹੀਂ ਦੱਸਿਆ ਜਾ ਰਿਹਾ।

PunjabKesari

25 ਸਾਲਾ ਸਰਵਜੀਤ ਮੁੱਤੀ ਨੂੰ ਆਖਰੀ ਵਾਰ ਮੰਗਲਵਾਰ ਰਾਤ ਕਰੀਬ 9.45 ਵਜੇ ਸੇਂਟ ਲੂਸ਼ੀਆ ਦੀ ਕੁਈਨਜ਼ਲੈਂਡ ਯੂਨੀਵਰਸਿਟੀ ਦੇ ਕੈਂਪਸ ਵਿਖੇ ਇਕ ਕਿਸ਼ਤੀ ਰੈਂਪ ਦੇ ਨੇੜੇ ਦੇਖਿਆ ਗਿਆ ਸੀ। ਉਸ ਦੇ ਬਾਅਦ ਉਸ ਨਾਲ ਕੋਈ ਵੀ ਸੰਪਰਕ ਨਹੀਂ ਹੋ ਸਕਿਆ ਸੀ। ਵਾਟਰ ਪੁਲਸ ਨੇ ਮੰਗਲਵਾਰ ਰਾਤ ਤੋਂ ਬੁੱਧਵਾਰ ਤਕ ਉਸ ਸਥਾਨ 'ਤੇ ਛਾਣਬੀਣ ਕੀਤੀ। ਹਵਾਈ ਅਤੇ ਪੈਦਲ ਸਰਚ ਮੁਹਿੰਮ ਚਲਾਈ ਗਈ। ਸਰਵਜੀਤ ਮੁੱਤੀ ਦਾ ਕੁਝ ਸਮਾਨ ਕਿਸ਼ਤੀ ਦੇ ਰੈਂਪ ਦੇ ਨੇੜਿਓਂ ਮਿਲਿਆ ਸੀ, ਜਿਸ ਦੇ ਬਾਅਦ ਸਰਚ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਸੀ। 


Lalita Mam

Edited By Lalita Mam