ਪੰਜਾਬੀ ਭਾਈਚਾਰੇ ਨੇ ਆਸਟ੍ਰੇਲੀਆ ''ਚ ਭਾਰਤੀ ਅੰਬੈਸੀ ਅੱਗੇ ਦਿੱਤਾ ਧਰਨਾ (ਤਸਵੀਰਾਂ)

Friday, Dec 04, 2020 - 06:09 PM (IST)

ਪੰਜਾਬੀ ਭਾਈਚਾਰੇ ਨੇ ਆਸਟ੍ਰੇਲੀਆ ''ਚ ਭਾਰਤੀ ਅੰਬੈਸੀ ਅੱਗੇ ਦਿੱਤਾ ਧਰਨਾ (ਤਸਵੀਰਾਂ)

ਸਿਡਨੀ (ਸਨੀ ਚਾਂਦਪੁਰੀ): ਕਿਸਾਨਾਂ ਦੇ ਅੰਦੋਲਨ ਨੂੰ ਭਾਰਤ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਵਿਦੇਸ਼ਾਂ ਵਿੱਚ ਵੀ ਵੱਸਦੇ ਭਾਰਤੀ ਖ਼ਾਸ ਕਰਕੇ ਪੰਜਾਬੀ ਭਾਈਚਾਰੇ ਦੇ ਲੋਕਾਂ ਵੱਲੋਂ ਇਹਨਾਂ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਹਨਾਂ ਕਾਨੂੰਨਾਂ ਦੇ ਵਿਰੋਧ ਵਿੱਚ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਪੰਜਾਬੀ ਭਾਈਚਾਰੇ ਦੇ ਲੋਕਾਂ ਵੱਲੋਂ ਭਾਰੀ ਗਿਣਤੀ ਵਿੱਚ ਇਕੱਠੇ ਹੋ ਕੇ ਭਾਰਤੀ ਅੰਬੈਸੀ ਦੇ ਸਾਹਮਣੇ ਲਗਾਤਾਰ ਦੋ ਘੰਟੇ ਤੱਕ ਧਰਨਾ ਦਿੱਤਾ ਗਿਆ ਅਤੇ ਭਾਰਤ ਵਿੱਚ ਪਾਸ ਹੋਏ ਖੇਤੀ-ਬਾੜੀ ਕਾਨੂੰਨਾਂ ਦਾ ਡੱਟ ਕੇ ਵਿਰੋਧ ਕੀਤਾ ਗਿਆ। 

PunjabKesari

ਇਕੱਠ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੀ ਸ਼ਮੂਲੀਅਤ ਕਿਸਾਨਾਂ ਦੇ ਹੱਕਾਂ ਵਿੱਚ ਨਾਅਰੇ ਲਗਾ ਰਹੇ ਸੀ। ਇਕੱਠ ਵਿੱਚ ਲਗਾਤਾਰ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲੱਗਦੇ ਰਹੇ। ਅਮਰ ਸਿੰਘ ਨੇ ਗੱਲ ਕਰਦਿਆਂ ਕਿਹਾ ਕਿ ਇਸ ਧਰਨੇ ਦਾ ਮੁੱਖ ਮਕਸਦ ਸੁੱਤੀ ਹੋਈ ਮੋਦੀ ਸਰਕਾਰ ਨੂੰ ਇਹ ਦੱਸਣਾ ਹੈ ਕਿ ਪੰਜਾਬੀ ਭਾਈਚਾਰੇ ਦੇ ਲੋਕ ਭਾਵੇਂ ਕਿ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਰਹਿੰਦਾ ਹੋਵੇ ਉਹ ਕਿਸਾਨਾਂ ਦੇ ਨਾਲ ਖੜ੍ਹਾ ਹੈ ਅਤੇ ਪੰਜਾਬ ਅਤੇ ਕਿਸਾਨਾਂ ਦੇ ਹੱਕਾਂ ਲਈ ਲੜਨ ਲਈ ਹਮੇਸ਼ਾ ਤਿਆਰ ਹੈ।

PunjabKesari

ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਪਾਸ ਇਹਨਾਂ ਕਾਲੇ ਕਾਨੂੰਨਾਂ ਦਾ ਅਸੀਂ ਡੱਟ ਕੇ ਵਿਰੋਧ ਕਰਦੇ ਹਾਂ ਅਤੇ ਸਰਕਾਰ ਨੂੰ ਅਪੀਲ ਕਰਦੇ ਹਾਂ ਕੇ ਬਿਨਾਂ ਦੇਰੀ ਕੀਤੇ ਇਹਨਾਂ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ। ਉਹਨਾਂ ਨੇ ਕਿਹਾ ਕਿ ਅਸੀਂ ਵੀ ਕਿਸਾਨ ਦੇ ਪੁੱਤ ਹਾਂ ਭਾਵੇਂ ਅਸੀਂ ਇੱਥੇ ਆ ਕੇ ਵੱਸ ਗਏ ਹਾਂ ਪਰ ਸਾਡਾ ਪਿਆਰ ਅੱਜ ਵੀ ਉਸ ਧਰਤੀ ਲਈ ਓਨਾ ਹੀ ਹੈ ਅਤੇ ਵਧੀਕੀ ਹੋਣ 'ਤੇ ਦਿਲ ਓਨਾ ਹੀ ਦੁਖੀ ਹੁੰਦਾ ਹੈ। 

PunjabKesari

ਸਟੂਡੈਂਟ ਵੀ ਆਏ ਕਿਸਾਨਾਂ ਦੇ ਹੱਕ ਵਿੱਚ:-
ਕਿਸਾਨਾਂ ਦੇ ਹੱਕ ਵਿੱਚ ਸਟੂਡੈਂਟ ਵੀ ਧਰਨੇ ਤੇ ਪਹੁੰਚੇ। ਉਹਨਾਂ ਨੇ ਕਿਹਾ ਕਿ ਜ਼ਿਆਦਾਤਰ ਵਿਦਿਆਰਥੀ ਕਿਸਾਨੀ ਪਰਿਵਾਰਾਂ ਨਾਲ ਸੰਬੰਧਤ ਹਨ ਜੋ ਕਿ ਜ਼ਮੀਨਾਂ 'ਤੇ ਲੋਨ ਜਾਂ ਫਸਲਾਂ ਵੇਚ ਕੇ ਇੱਥੇ ਪੜ੍ਹਨ ਆਏ ਹੋਏ ਹਨ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਲਿਆਂਦੇ ਗਏ ਕਾਨੂੰਨਾਂ ਤੋਂ ਬਾਅਦ ਕਿਸਾਨ ਨੂੰ ਆਪਣੀ ਫਸਲ ਦਾ ਮੁੱਲ ਤਾਂ ਕੀ ਮਿਲਣਾ ਸਗੋਂ ਆਪਣੀ ਫਸਲ ਦੇ ਮੁੱਲ ਲਈ ਕਿਤੇ ਅਪੀਲ ਵੀ ਨਹੀਂ ਕਰ ਸਕਦਾ। ਜੋ ਕਿ ਸਰਾ ਸਰ ਪੂੰਜੀਪਤੀ ਦੀ ਮਨਮਾਨੀ ਨੂੰ ਦਰਸਾ ਰਿਹਾ ਹੈ। ਜਦੋਂ ਫਸਲਾਂ ਦੇ ਮੁੱਲ ਹੀ ਨਹੀਂ ਮਿਲਣਗੇ ਤਾਂ ਕਿਸਾਨ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਉਹਨਾਂ ਨੂੰ ਕਿਵੇਂ ਵਿਦੇਸ਼ ਭੇਜ ਸਕੇਗਾ। 

PunjabKesari

ਇਹ ਕਿਸਾਨੀ ਅਤੇ ਪੰਜਾਬ ਦੀ ਜਵਾਨੀ ਦੋਹਾਂ ਦੇ ਹੀ ਵਿਰੁੱਧ ਹਨ। ਪੰਜਾਬੀ ਭਾਈਚਾਰੇ ਦੇ ਲੋਕਾਂ ਵੱਲੋਂ ਇੱਥੇ ਕੰਗਨਾ ਰਾਣੌਤ ਦੇ ਵਿਰੁੱਧ ਵੀ ਨਾਅਰੇਬਾਜ਼ੀ ਕੀਤੀ ਗਈ ਅਤੇ ਕਿਹਾ ਕਿ ਕੰਗਨਾ ਰਾਣੌਤ ਪੰਜਾਬ ਦੀਆਂ ਜੁਝਾਰੂ ਮਾਂਵਾਂ 'ਤੇ ਗਲਤ ਟਿੱਪਣੀ ਕਰਨ 'ਤੇ ਮਾਫ਼ੀ ਮੰਗੇ।

PunjabKesari

ਪੜ੍ਹੋ ਇਹ ਅਹਿਮ ਖਬਰ- ਇਟਲੀ ਦੇ ਗੁਰਦੁਆਰਾ ਸਾਹਿਬ 'ਚ ਸੰਗਤਾਂ ਵੱਲੋਂ ਕਿਸਾਨੀ ਅੰਦੋਲਨ ਦੇ ਪੱਖ 'ਚ ਹਾਅ ਦਾ ਨਾਅਰਾ

ਇਸ ਮੌਕੇ ਉਹਨਾਂ ਦੇ ਨਾਲ ਅਮਰ ਸਿੰਘ, ਮਨਮੋਹਨ ਸਿੰਘ, ਬਲਜੀਤ ਸਿੰਘ, ਕਮਲ ਬੈਂਸ, ਜਸਵੀਰ ਸਿੰਘ, ਚਰਨਜੀਤ ਸਿੰਘ, ਕੁਲਵਿੰਦਰ ਬਦੇਸ਼ਾ, ਮਨਿੰਦਰ ਸਿੰਘ ਕੌਂਸਲਰ, ਰਾਜਵੰਤ ਸਿੰਘ, ਸੁਖਜਿੰਦਰ ਸਿੰਘ, ਲਵਦੀਸ਼ ਤੂਰ, ਪ੍ਰੀਤ ਸਰਗਮ, ਪ੍ਰਭਜੋਤ ਸੰਧੂ, ਲੱਖਾ ਥਾਂਦੀ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਦੇ ਲੋਕ ਇੱਕੱਠੇ ਹੋਏ ।

ਨੋਟ- ਆਸਟ੍ਰੇਲੀਆ ਵਿਚ ਪੰਜਾਬੀ ਭਾਈਚਾਰੇ ਵੱਲੋਂ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਕੀਤੇ ਧਰਨੇ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News