ਆਸਟ੍ਰੇਲੀਆ ਨੂੰ ਤੀਜੀ ਤਿਮਾਹੀ ਤੱਕ ਮਿਲੇਗਾ ਨੋਵਾਵੈਕਸ ਕੋਵਿਡ-19 ਟੀਕਾ

Wednesday, Apr 28, 2021 - 11:41 AM (IST)

ਆਸਟ੍ਰੇਲੀਆ ਨੂੰ ਤੀਜੀ ਤਿਮਾਹੀ ਤੱਕ ਮਿਲੇਗਾ ਨੋਵਾਵੈਕਸ ਕੋਵਿਡ-19 ਟੀਕਾ

ਕੈਨਬਰਾ (ਏ.ਐੱਨ.ਆਈ./ ਸਿਨਹੂਆ): ਆਸਟ੍ਰੇਲੀਆ ਨੂੰ ਸਾਲ ਦੀ ਤੀਜੀ ਤਿਮਾਹੀ (Q3) ਮਤਲਬ ਕਵਾਟਰ 3 ਵਿਚ ਨੋਵਾਵੈਕਸ ਦਾ ਕੋਰੋਨਾ ਵਾਇਰਸ ਟੀਕਾ ਮਿਲੇਗਾ। ਸਿਹਤ ਵਿਭਾਗ ਦੇ ਮੁਖੀ ਨੇ ਇਸ ਬਾਰੇ ਜਾਣਕਾਰੀ ਦਿੱਤੀ। 

PunjabKesari

ਬ੍ਰੈਂਡਨ ਮਰਫੀ, ਜੋ ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਵੇਲੇ ਆਸਟ੍ਰੇਲੀਆ ਦੇ ਚੀਫ਼ ਮੈਡੀਕਲ ਅਫਸਰ (ਸੀ.ਐੱਮ.ਓ.) ਸਨ ਪਰ ਬਾਅਦ ਵਿਚ ਸਿਹਤ ਵਿਭਾਗ ਦੇ ਸੱਕਤਰ ਵਜੋਂ ਤਰੱਕੀ ਦਿੱਤੀ ਗਈ ਹੈ। ਉਹਨਾਂ ਨੇ ਆਸਟ੍ਰੇਲੀਆ ਦੇ ਮਹਾਮਾਰੀ ਪ੍ਰਤੀਕਿਰਿਆ ਬਾਰੇ ਸੈਨੇਟ ਦੀ ਜਾਂਚ ਵਿਚ ਦੱਸਿਆ ਕਿ ਸਰਕਾਰ ਆਸ ਕਰਦੀ ਹੈ ਕਿ 2021 ਦੀ ਤੀਜੀ ਤਿਮਾਹੀ ਤੱਕ ਉਸ ਨੂੰ  ਨੋਵਾਵੈਕਸ ਟੀਕੇ ਉਪਲਬਧ ਹੋਣਗੇ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਦੇ ਇਸ ਰਾਜ 'ਚ 90 ਫੀਸਦੀ ਬਘਿਆੜਾਂ ਨੂੰ ਮਾਰਨ ਦੇ ਆਦੇਸ਼

ਆਸਟ੍ਰੇਲੀਆਈ ਸਰਕਾਰ ਨੇ ਨੋਵਾਵੈਕਸ ਟੀਕੇ ਦੀਆਂ 51 ਮਿਲੀਅਨ ਖੁਰਾਕਾਂ ਪ੍ਰਾਪਤ ਕਰਨ ਲਈ ਸਹਿਮਤੀ ਦਿੱਤੀ ਹੈ, ਜਿਸ ਨੂੰ ਹਾਲੇ ਤਕ ਥੈਰੇਪੇਟਿਕ ਗੁੱਡਜ਼ ਐਡਮਿਨਿਸਟ੍ਰੇਸ਼ਨ  (TGA) ਦੁਆਰਾ ਵਰਤੋਂ ਲਈ ਮਨਜ਼ੂਰ ਨਹੀਂ ਕੀਤਾ ਗਿਆ ਹੈ।ਮਰਫੀ ਨੇ ਮੰਗਲਵਾਰ ਰਾਤ ਕਿਹਾ "ਅਸੀਂ ਸ਼ਾਇਦ ਤੀਸਰੀ ਤਿਮਾਹੀ ਤੱਕ ਕੁਝ ਵੇਖ ਸਕਦੇ ਹਾਂ, ਜੋ ਕਿ ਮੇਰੀ ਯਾਦ ਹੈ, ਇਹ ਸਤੰਬਰ ਹੈ ਪਰ ਇਹ ਅਗਸਤ ਵੀ ਹੋ ਸਕਦਾ ਹੈ।" ਸਭ (ਨੋਵਾਵੈਕਸ) ਕਹਿ ਰਹੇ ਹਨ ਕਿਉਂਕਿ ਉਹਨਾਂ ਨੂੰ ਆਸ ਹੈ ਕਿ ਇਹ ਬਿਹਤਰ ਹੋਵੇਗੀ। ਜ਼ਿਕਰਯੋਗ ਹੈ ਕਿ 22 ਅਪ੍ਰੈਲ ਤੱਕ, ਆਸਟ੍ਰੇਲੀਆ ਵਿਚ ਲਗਭਗ 1.79 ਮਿਲੀਅਨ ਟੀਕੇ ਲਗਾਏ ਗਏ ਸਨ।

ਨੋਟ- ਆਸਟ੍ਰੇਲੀਆ ਨੂੰ ਤੀਜੀ ਤਿਮਾਹੀ ਤੱਕ ਮਿਲੇਗਾ ਨੋਵਾਵੈਕਸ ਕੋਵਿਡ-19 ਟੀਕਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News