ਆਸਟ੍ਰੇਲੀਆ ਨੇ ਜਾਰੀ ਕੀਤੀ ਕਿੱਤਿਆਂ ਦੀ ਸੂਚੀ, ਇਨ੍ਹਾਂ ਕੰਮਾਂ ਲਈ ਕਰ ਸਕਦੇ ਹੋ ਅਪਲਾਈ

07/01/2017 7:03:05 PM

ਸਿਡਨੀ— ਜੇਕਰ ਤੁਸੀਂ ਆਸਟ੍ਰੇਲੀਆ ਜਾਣ ਦੇ ਚਾਹਵਾਨ ਹੋ ਤਾਂ ਤੁਹਾਡੇ ਲਈ ਖੁਸ਼ਖ਼ਬਰੀ ਹੈ। ਆਸਟ੍ਰੇਲੀਆ ਨੇ ਸਾਲ 2017-18 ਲਈ ਕੰਮਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਜੈੱਟ ਓਵਰਸੀਜ਼ ਆਸਟ੍ਰੇਲੀਆ ਦੇ ਡਾਇਰੈਕਟਰ ਅਤੇ ਮਾਰਾ ਏਜੰਟ ਮਨਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਜੇਕਰ ਤੁਸੀਂ ਆਸਟ੍ਰੇਲੀਆ ਵਿਚ ਕੰਮ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਨ੍ਹਾਂ ਕੰਮਾਂ ਦੀ ਸੂਚੀ ਵਿਚੋਂ ਕਿਸੀ ਕੈਟਾਗਿਰੀ ਲਈ ਅਪਲਾਈ ਕਰਨਾ ਪਵੇਗਾ। ਕੰਮਾਂ ਦੀ ਇਸ ਸੂਚੀ ਨੂੰ ਸਬਕਲਾਸ 189 (ਸੁਤੰਤਰ ਸਕਿਲਡ ਵਰਕਰ) ਵੀਜ਼ਾ, ਸਬਕਲਾਸ 489 (ਖੇਤਰੀ ਸਕਿਲਡ ) ਵੀਜ਼ਾ, ਸਬਕਲਾਸ 485 (ਗ੍ਰੈਜੂਏਟ) ਵੀਜ਼ਾ ਵਿਚ ਵੰਡਿਆ ਗਿਆ ਹੈ। ਇਸ ਸੂਚੀ ਵਿਚ 178 ਕੰਮਾਂ ਨੂੰ ਸ਼ਾਮਲ ਕੀਤਾ ਗਿਆ, ਜਿਸ ਰਾਹੀਂ ਸਕਿਲਡ ਵਰਕਰ ਆਸਟ੍ਰੇਲੀਆ ਲਈ ਅਪਲਾਈ ਕਰ ਸਕਦੇ ਹਨ। 
ਇਸ ਸੂਚੀ ਵਿਚ ਮੁੱਖ ਕਿੱਤੇ ਇਸ ਤਰ੍ਹਾਂ ਹਨ—
ਕੰਸਟਰਕਸ਼ਨ ਪ੍ਰਾਜੈਕਟ ਮੈਨੇਜਰ, ਪ੍ਰੋਜੈਕਟ ਬਿਲਡਰ, ਇੰਜੀਨੀਅਰਿੰਗ ਮੈਨੇਜਰ, ਚਾਈਲਡ ਕੇਅਰ ਸੈਂਟਰ ਮੈਨੇਜਰ, ਮੈਡੀਕਲ ਐਡਮਿਨਿਸਟ੍ਰੇਟਰ, ਨਰਸਿੰਗ ਕਲੀਨਿਕਲ ਡਾਈਰੈਕਟਰ, ਪ੍ਰਾਇਮਰੀ ਹੈਲਥ ਆਰਗੇਨਾਈਜ਼ੇਸ਼ਨ ਮੈਨੇਜਰ, ਵੈਲਫੇਅਰ ਸੈਂਟਰ ਮੈਨੇਜਰ, ਅਕਾਊਂਟੈਂਟ, ਆਰਕੀਟੈਕਟ, ਕੈਮੀਕਲ ਇੰਜੀਨੀਅਰ, ਸਿਵਲ ਇੰਜੀਨੀਅਰ, ਵਿਗਿਆਨੀ, ਅਧਿਆਪਕ, ਡਾਕਟਰ, ਘਰੇਲੂ ਸਹਾਇਕ, ਨਰਸ, ਕੰਪਿਊਟਰ ਇੰਜੀਨੀਅਰ, ਤਰਖਾਣ, ਸ਼ੈਫ ਆਦਿ ਕਿੱਤੇ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਖੇਤੀਬਾੜੀ ਅਤੇ ਇਸ ਸੰਬੰਧੀ ਹੋਰ ਕਿੱਤਿਆਂ ਵਿਚ ਵੀ ਕਾਮਿਆਂ ਦੀ ਲੋੜ ਹੈ।


Related News