ਆਸਟ੍ਰੇਲੀਆ 'ਚ ਜਾਰੀ ਹੋਵੇਗਾ 50 ਡਾਲਰ ਦਾ ਨਵਾਂ ਨੋਟ, ਇਹ ਨੇ ਖੂਬੀਆਂ

02/17/2018 11:21:04 AM

ਮੈਲਬੌਰਨ— ਆਸਟ੍ਰੇਲੀਆ 'ਚ ਰਿਜ਼ਰਵ ਬੈਂਕ ਨੇ 50 ਡਾਲਰ ਦਾ ਨਵਾਂ ਨੋਟ ਦਾ ਡਿਜ਼ਾਈਨ ਜਾਰੀ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨੋਟ ਅਕਤੂਬਰ 2018 ਤੱਕ ਬਾਜ਼ਾਰ ਵਿਚ ਆ ਜਾਵੇਗਾ। ਆਰ. ਬੀ. ਏ. ਦੇ ਗਵਰਨਰ ਫਿਲਿਪ ਲੋਵੇ ਨੇ ਦੱਸਿਆ ਕਿ ਨਵੇਂ ਨੋਟ ਦੀ ਬਿਹਤਰ ਸੁਰੱਖਿਆ ਅਤੇ ਪਹਿਚਾਣ 'ਚ ਆਸਾਨੀ ਹੋਵੇਗੀ, ਇਸ ਦਾ ਡਿਜ਼ਾਇਨ ਬਾ-ਕਮਾਲ ਹੈ, ਜਿਸ 'ਤੇ ਆਸਟ੍ਰੇਲੀਆਈ ਸੰਸਦ ਦੀ ਪਹਿਲੀ ਆਸਟ੍ਰੇਲੀਆਈ ਆਦਿਵਾਸੀ ਲੇਖਿਕਾ ਐਡਿਥ ਕੋਆਨ ਅਤੇ ਖੋਜਕਰਤਾ ਡੇਵਿਡ ਉਨਾਪੋਨ ਦੀਆਂ ਤਸਵੀਰਾਂ ਹਨ। ਇਸ ਦੇ ਨਾਲ ਹੀ ਗਵਰਨਰ ਨੇ ਦੱਸਿਆ ਕਿ 'ਚ ਅੱਧ 'ਚੋਂ ਤਬਦੀਲੀ ਕੀਤੀ ਗਈ ਹੈ, ਜੋ ਕਿ ਸੁਰੱਖਿਆ ਲਈ ਜ਼ਰੂਰੀ ਸੀ। ਪਿਛਲੇ ਸਾਲ ਵੀ 5 ਅਤੇ 10 ਡਾਲਰ ਦੇ ਨੋਟ ਬਦਲੇ ਗਏ ਸਨ। 

PunjabKesari
ਇਸ ਨਵੇਂ ਨੋਟ 'ਚ ਸੁਰੱਖਿਆ ਦੀਆਂ ਨਵੀਆਂ ਵਿਸ਼ੇਸ਼ਤਾਵਾਂ ਹਨ ਕਿ ਜੋ ਲੋਕ ਨੇਤਰਹੀਣ ਹਨ, ਉਹ ਵੀ ਇਸ ਨੋਟ ਦੀ ਪਛਾਣ ਆਸਾਨੀ ਨਾਲ ਕਰ ਸਕਦੇ ਹਨ। ਨੋਟ 'ਚ ਪੀਲਾ ਰੰਗ ਹੈ, ਉਸ ਨੂੰ ਨਹੀਂ ਬਦਲਿਆ ਗਿਆ ਹੈ ਅਤੇ ਨਾ ਹੀ ਡੇਵਿਡ ਉਨਾਪੋਨ ਦੀ ਤਸਵੀਰ ਬਦਲੀ ਗਈ ਹੈ। ਨੋਟ ਦੇ ਅਗਲੇ ਪਾਸੇ ਡੇਵਿਡ ਉਨਾਪੋਨ ਦੀ ਤਸਵੀਰ ਹੈ ਅਤੇ ਜੇਕਰ ਨੋਟ ਨੂੰ ਘੁੰਮਾ ਕੇ ਦੇਖੀਏ ਤਾਂ ਐਡਿਥ ਕੋਆਨ ਦੀ ਤਸਵੀਰ ਹੈ।

PunjabKesari

ਨੋਟ ਦੇ ਠੀਕ ਵਿਚਕਾਰ ਹੰਸ ਦੀ ਤਸਵੀਰ ਹੈ। ਨੋਟ ਨੂੰ ਤਿਰਛੀ ਨਜ਼ਰ ਨਾਲ ਹਿਲਾ ਕੇ ਦੇਖਣ 'ਤੇ ਹੰਸ ਗੂੜ੍ਹੇ ਹਰੇ ਰੰਗ ਦਾ ਨਜ਼ਰ ਆਉਂਦਾ ਹੈ। ਇਸ ਨਵੇਂ ਨੋਟ ਦੇ ਜਾਰੀ ਹੋਣ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਲੋਕ ਸੁਰੱਖਿਆ ਵਿਸ਼ੇਸ਼ਤਾਵਾਂ ਨੂੰ ਲੈ ਕੇ ਜਾਗਰੂਕ ਹੋਣਗੇ।


Related News