ਆਸਟ੍ਰੇਲੀਆ 'ਚ ਹੜ੍ਹ ਦਾ ਕਹਿਰ, ਪੀ.ਐੱਮ. ਮੌਰੀਸਨ ਨੇ ਸਥਿਤੀ ਨਾਲ ਨਜਿੱਠਣ ਲਈ ਬਣਾਈ ਖ਼ਾਸ ਯੋਜਨਾ
Sunday, Mar 13, 2022 - 11:58 AM (IST)
ਕੈਨਬਰਾ (ਵਾਰਤਾ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਐਤਵਾਰ ਨੂੰ ਦੇਸ਼ ਦੀ ਹੜ੍ਹ ਪ੍ਰਤੀਰੋਧਕ ਸਮਰੱਥਾ ਨੂੰ ਹੁਲਾਰਾ ਦੇਣ ਲਈ ਹੋਰ ਡੈਮਾਂ ਦੇ ਨਿਰਮਾਣ ਦੀ ਮੰਗ ਕੀਤੀ। ਮੌਰੀਸਨ ਨੇ ਕਿਹਾ ਕਿ ਹੜ੍ਹ ਆਉਣ ਵਿੱਚ ਜਲਵਾਯੂ ਤਬਦੀਲੀ ਦੀ ਭੂਮਿਕਾ ਮਹੱਤਵਪੂਰਨ ਹੈ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਉੱਤਰ-ਪੂਰਬੀ ਹਿੱਸੇ 'ਚ ਭਿਆਨਕ ਹੜ੍ਹ ਕਾਰਨ ਤਬਾਹੀ ਮਚੀ ਹੋਈ ਹੈ। ਉਹਨਾਂ ਨੇ ਭਵਿੱਖ ਵਿੱਚ ਹੜ੍ਹ ਅਤੇ ਅੱਗ ਲੱਗਣ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਗ੍ਰੀਨਹਾਉਸ ਗੈਸਾਂ ਦੀ ਨਿਕਾਸੀ ਨੂੰ ਘਟਾਉਣ 'ਤੇ ਧਿਆਨ ਕੇਂਦਰਿਤ ਕਰਨ ਤੋਂ ਇਲਾਵਾ ਹੋਰ ਕੁਝ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।
ਪੜ੍ਹੋ ਇਹ ਅਹਿਮ ਖ਼ਬਰ- ਚੀਨ ਨਾਲ ਸਬੰਧਾਂ 'ਚ ਗਿਰਾਵਟ ਦੇ ਬਾਅਦ ਆਸਟ੍ਰੇਲੀਆ ਨੇ ਰੱਖਿਆ ਬਜਟ 'ਚ ਕੀਤਾ ਵਾਧਾ
ਉੱਥੇ ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ 'ਚ ਫਰਵਰੀ 'ਚ ਭਾਰੀ ਬਾਰਿਸ਼ ਕਾਰਨ ਆਏ ਭਿਆਨਕ ਹੜ੍ਹ ਕਾਰਨ ਸਥਿਤੀ ਵਿਗੜ ਗਈ ਹੈ। ਹੜ੍ਹ ਕਾਰਨ ਘੱਟੋ-ਘੱਟ 20 ਲੋਕਾਂ ਦੀ ਮੌਤ ਚੁੱਕੀ ਹੈ ਅਤੇ ਕਈ ਇਮਾਰਤਾਂ ਢਹਿ ਗਈਆਂ ਹਨ। ਨਾਇਨ ਨੈੱਟਵਰਕ ਟੈਲੀਵਿਜ਼ਨ ਨਾਲ ਇੱਕ ਇੰਟਰਵਿਊ ਵਿੱਚ ਮੌਰੀਸਨ ਨੇ ਦੱਸਿਆ ਕਿ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਦਾ ਮਤਲਬ ਨਾ ਸਿਰਫ਼ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣਾ ਹੈ, ਸਗੋਂ ਤਬਾਹੀ ਦੇ ਪ੍ਰਭਾਵ ਨੂੰ ਘਟਾਉਣ ਲਈ ਲਚਕੀਲਾਪਣ ਅਤੇ ਨਵੀਨਤਾਵਾਂ ਨੂੰ ਅਪਨਾਉਣ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਜੰਗਲ ਵਿਚ ਅੱਗ ਲੱਗਣ ਦੀ ਸਮੱਸਿਆ ਨਾਲ ਨਜਿੱਠਣਾ ਚਾਹੁੰਦੇ ਹੋ ਤਾਂ ਬਾਲਣ ਭਾਰ ਪ੍ਰਬੰਧਨ 'ਤੇ ਜ਼ੋਰ ਦੇਣਾ ਹੋਵੇਗਾ। ਜੇਕਰ ਹੜ੍ਹ ਦੀ ਸਮੱਸਿਆ ਨਾਲ ਨਜਿੱਠਣਾ ਹੈ ਤਾਂ ਤੁਹਾਨੂੰ ਹੋਰ ਡੈਮ ਬਣਾਉਣੇ ਪੈਣਗੇ।