ਰੇਲ ਟ੍ਰਾਮ ਬੱਸ ਯੂਨੀਅਨ ਅਤੇ ਪੰਜਾਬੀ ਭਾਈਚਾਰੇ ਵੱਲੋਂ ਮਨਮੀਤ ਅਲੀਸ਼ੇਰ ਨੂੰ ਸ਼ਰਧਾਂਜਲੀ

Wednesday, Oct 28, 2020 - 06:33 PM (IST)

ਰੇਲ ਟ੍ਰਾਮ ਬੱਸ ਯੂਨੀਅਨ ਅਤੇ ਪੰਜਾਬੀ ਭਾਈਚਾਰੇ ਵੱਲੋਂ ਮਨਮੀਤ ਅਲੀਸ਼ੇਰ ਨੂੰ ਸ਼ਰਧਾਂਜਲੀ

ਬ੍ਰਿਸਬੇਨ (ਸਤਵਿੰਦਰ ਟੀਨੂੰ, ਸੁਰਿੰਦਰ ਪਾਲ ਖੁਰਦ): ਅੱਜ ਤੋਂ ਚਾਰ ਸਾਲ ਪਹਿਲਾਂ ਅੱਜ ਦੇ ਦਿਨ ਇਕ ਨਸਲਵਾਦੀ ਗੋਰੇ ਵੱਲੋਂ ਸਾੜ ਕੇ ਮਾਰ ਦਿੱਤੇ ਗਏ ਪੰਜਾਬੀ ਬੱਸ ਡਰਾਈਵਰ ਮਨਮੀਤ ਅਲੀਸ਼ੇਰ ਦੀ ਚੌਥੀ ਬਰਸੀ ਮੌਕੇ ਰੇਲ ਟ੍ਰਾਮ ਬੱਸ ਯੂਨੀਅਨ ਦੇ ਸੱਦੇ ਤੇ ਦੁਪਹਿਰ ਬਾਰਾਂ ਵਜੇ ਮਨਮੀਤ ਨੂੰ ਸਮਰਪਿਤ ਪਾਰਕ ਵਿੱਚ ਇਕ ਸੋਗ ਸਭਾ ਆਯੋਜਿਤ ਕੀਤੀ ਗਈ। ਜਿਸ ਵਿੱਚ ਯੂਨੀਅਨ ਦੇ ਪ੍ਰਤੀਨਿਧ ਟੌਮ ਬ੍ਰਾਊਨ, ਕੌਂਸਲਰ ਐਂਜਲਾ ਓਵਨ, ਕੌਂਸਲਰ ਸਟੀਵ, ਮੈਂਬਰ ਪਾਰਲੀਮੈਂਟ ਪੀਟਰ ਰੂਸੋ ਅਤੇ ਪੰਜਾਬੀ ਭਾਈਚਾਰੇ ਦੀਆਂ ਨਾਮਵਰ ਹਸਤੀਆਂ ਨੇ ਸ਼ਿਰਕਤ ਕੀਤੀ। 

PunjabKesari
ਬੱਸ ਡਰਾਈਵਰ ਯੂਨੀਅਨ ਵੱਲੋ ਮਨਮੀਤ ਦਾ ਨਾਮ ਹਰ ਸਾਲ ਯੂਨੀਅਨ ਦੀ ਡਾਇਰੀ ਵਿੱਚ ਅੰਕਿਤ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਮਨਮੀਤ ਹਮੇਸ਼ਾ ਸਾਡੇ ਦਿਲਾਂ ਵਿੱਚ ਜਿਉਂਦਾ ਰਹੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਪਾਲ ਸਿੰਘ ਸੰਧੂ, ਸਰਬਜੀਤ ਸੋਹੀ, ਵਰਿੰਦਰ ਅਲੀਸ਼ੇਰ, ਚੇਤਨ ਸ਼ਰਮਾ, ਮਨੀਸ਼ ਕੁਮਾਰ, ਸੁਰਜੀਤ ਸੰਧੂ, ਹਰਮਨਦੀਪ ਗਿੱਲ, ਹਰਜਿੰਦਰ ਕੌਰ, ਅਮਨ ਭੰਗੂ, ਜਸਵੰਤ ਵਾਗਲਾ, ਮਹਿੰਦਰਪਾਲ ਸਿੰਘ ਕਾਹਲੋਂ, ਹਰਜੀਤ ਲਸਾੜਾ, ਜਗਜੀਤ ਖੋਸਾ, ਹਰਪ੍ਰੀਤ ਕੋਹਲੀ,ਅਤੇ ਮਨਮੀਤ ਦੇ ਹੋਰ ਪਰਿਵਾਰਕ ਮੈਂਬਰ ਸ਼ਾਮਿਲ ਹੋਏ। ਮਨਮੋਹਨ ਸਿੰਘ ਨੇ ਅਲੀਸ਼ੇਰ ਪਰਿਵਾਰ ਵੱਲੋਂ ਹਾਜ਼ਰੀਨ ਦਾ ਧੰਨਵਾਦ ਕੀਤਾ।


author

Vandana

Content Editor

Related News