ਆਸਟ੍ਰੇਲੀਆ : ਐਡਰੀਅਨ ਸਕਰਿੰਨਰ ਇਕ ਵਾਰ ਫਿਰ ਹੋਣਗੇ ਬ੍ਰਿਸਬੇਨ ਦੇ ਲੌਰਡ ਮੇਅਰ

03/30/2020 8:48:24 AM

ਬ੍ਰਿਸਬੇਨ ( ਸਤਵਿੰਦਰ ਟੀਨੂੰ ) : ਕੁਈਨਜਲੈਂਡ ਸੂਬੇ ਵਿਚ ਕੌਂਸਲ ਚੋਣਾਂ 28 ਤਾਰੀਕ ਨੂੰ ਮੁਕੰਮਲ ਹੋਈਆਂ ਹਨ। ਲੌਰਡ ਮੇਅਰ ਦੀ ਚੋਣ ਲਿਬਰਲ ਨੈਸ਼ਨਲ ਪਾਰਟੀ ਦੇ ਉਮੀਦਵਾਰ ਐਡਰੀਅਨ ਸਕਰਿੰਨਰ ਨੇ 55% ਵੋਟਾਂ ਲੈ ਕੇ ਜਿੱਤ ਦਰਜ ਕੀਤੀ। ਐਡਰੀਅਨ ਸਕਰਿੰਨਰ ਬ੍ਰਿਸਬੇਨ ਦੇ ਪਿਛਲੇ ਸਾਲ ਗਰਾਹਮ ਕੁਇਰਕ ਦੇ ਰਿਟਾਇਰ ਹੋਣ ਪਿੱਛੋਂ ਬ੍ਰਿਸਬੇਨ ਦੇ ਲੌਰਡ ਮੇਅਰ ਚੁਣੇ ਗਏ ਸਨ। 

ਬ੍ਰਿਸਬੇਨ ਦੀਆਂ ਕੁੱਲ 19 ਸੀਟਾਂ ਵਿੱਚੋਂ 12 ਸੀਟਾਂ ‘ਤੇ ਲਿਬਰਲ ਨੈਸ਼ਨਲ ਪਾਰਟੀ, 5 ਲੇਬਰ ਪਾਰਟੀ, 1 ਗਰੀਨ ਪਾਰਟੀ ਅਤੇ 1 ਆਜ਼ਾਦ ਉਮੀਦਵਾਰ ਬਰੈਕਨ ਰਿੱਝ ਤੋਂ ਲਿਬਰਲ ਨੈਸ਼ਨਲ ਪਾਰਟੀ ਦੇ ਸੈਂਡੀ ਲੈਂਡਰਜ 53.1%, ਕੈਲਮਵੇਲ ਤੋਂ ਲੇਬਰ ਪਾਰਟੀ ਦੇ ਜੇਮਜ਼ ਮਾਰਟਿਨ 51.7%, ਸੈਂਟਰਲ ਤੋਂ ਲਿਬਰਲ ਨੈਸ਼ਨਲ ਪਾਰਟੀ ਦੇ ਵਿੱਕੀ ਹੋਵਾਰਡ 52.1%, ਚੈਂਡਲਰ ਤੋਂ ਲਿਬਰਲ ਨੈਸ਼ਨਲ ਪਾਰਟੀ ਦੇ ਰਾਇਨ ਮਰਫੀ 68.9%, ਕੁਰਪਰੂ ਤੋਂ ਲਿਬਰਲ ਨੈਸ਼ਨਲ ਪਾਰਟੀ ਦੇ ਫਿਓਨਾ ਕੁਨਿੰਗਮ 54.0%, ਡੀਗਨ ਤੋਂ ਲੇਬਰ ਪਾਰਟੀ ਦੇ ਜੈਰੇਡ ਕੈਸਿਡੀ 61.7%, ਡੋਬੋਏ ਤੋਂ ਲਿਬਰਲ ਨੈਸ਼ਨਲ ਪਾਰਟੀ ਦੇ ਲੀਸਾ ਐਟਵੁੱਡ 55.9%, ਇਨੌਗਰਾ ਤੋਂ ਲੇਬਰ ਪਾਰਟੀ ਦੇ ਜੌਂਟੀ ਬੁੱਸ਼ 50.3%, ਫੌਰੈਸਟ ਲੇਕ ਤੋਂ ਲੇਬਰ ਪਾਰਟੀ ਦੇ ਚਾਰਲਸ ਸਟਰੰਕ 64.9%, ਹੈਮਿਲਟਨ ਤੋਂ ਲਿਬਰਲ ਨੈਸ਼ਨਲ ਪਾਰਟੀ ਦੇ ਡੇਵਿਡ ਮੈਕਲੈਕਲਨ 72.8%, ਹੌਲੈਂਡ ਪਾਰਕ ਤੋਂ ਲਿਬਰਲ ਨੈਸ਼ਨਲ ਪਾਰਟੀ ਦੇ ਕਰਿਸਟਾ ਐਡਮਜ਼ 52.5%, ਜੈਂਬਰੀ ਤੋਂ ਲਿਬਰਲ ਨੈਸ਼ਨਲ ਪਾਰਟੀ ਦੇ ਸਾਰਾ ਹਟਨ 61.0%, ਮੈਕਡਾਵਲ ਤੋਂ ਲਿਬਰਲ ਨੈਸ਼ਨਲ ਪਾਰਟੀ ਦੇ ਟਰੇਸੀ ਡੇਵਿਸ 61.6%, ਮੈਕਗਰੇਗਰ ਤੋਂ ਲਿਬਰਲ ਨੈਸ਼ਨਲ ਪਾਰਟੀ ਦੇ ਸਟੀਵਨ ਹੂਆਂਗ 61.8%, ਮਰਚੈਂਟ ਤੋਂ ਲਿਬਰਲ ਨੈਸ਼ਨਲ ਪਾਰਟੀ ਦੇ ਫਿਓਨਾ ਹੈਂਮਡ 54.4%, ਮੁਰੂਕਾ ਤੋਂ ਲੇਬਰ ਪਾਰਟੀ ਦੇ ਸਟੀਵ ਗਰਿਫਥ 72.3%, ਮੌਰਨਿੰਗਸਾਈਡ ਤੋਂ ਲੇਬਰ ਪਾਰਟੀ ਦੇ ਕਾਰਾ ਕੁੱਕ 59.8%, ਨੌਰਥਗੇਟ ਤੋਂ ਲਿਬਰਲ ਨੈਸ਼ਨਲ ਪਾਰਟੀ ਦੇ ਐਡਮ ਐਲਨ 50.4%, ਪੈਡਿੰਗਟਨ ਤੋਂ ਲਿਬਰਲ ਨੈਸ਼ਨਲ ਪਾਰਟੀ ਦੇ ਪੀਟਰ ਮੈਟਿਕ 50.3%, ਪੁਲਨਵੇਲ ਤੋਂ ਲਿਬਰਲ ਨੈਸ਼ਨਲ ਪਾਰਟੀ ਦੇ ਗਰੇਗ ਐਡਰਮੈਨ 59.8%, ਰਨਕੌਰਨ ਤੋਂ ਲਿਬਰਲ ਨੈਸ਼ਨਲ ਪਾਰਟੀ ਦੇ ਕਿਮ ਮਾਰਕਸ 54.3%, ਟੈਨੀਸਨ ਤੋਂ ਆਜ਼ਾਦ ਨਿਕੌਲ ਜੌਹਨਸਨ 74.1%, ਦਾ ਗਾਬਾ ਤੋਂ ਗਰੀਨ ਪਾਰਟੀ ਦੇ ਜੌਨਾਥਨ ਸ਼੍ਰੀ 68.8%, ਦਾ ਗੈਪ ਤੋਂ ਲਿਬਰਲ ਨੈਸ਼ਨਲ ਪਾਰਟੀ ਦੇ ਸਟੀਵਨ ਟੂਮੀ 57.2%, ਵਾਲਟਰ ਟੇਲਰ ਤੋਂ ਲਿਬਰਲ ਨੈਸ਼ਨਲ ਪਾਰਟੀ ਦੇ ਜੇਮਜ਼ ਮੈਕੇਅ 54.1% ਅਤੇ ਵਿਨਮ ਮੈਨਲੀ ਤੋਂ ਲੇਬਰ ਪਾਰਟੀ ਦੇ ਪੀਟਰ ਕਮਿੰਗ 62.2% ਵੋਟਾਂ ਨਾਲ ਜਿੱਤ ਦਰਜ ਕੀਤੀ ਜਾਂ ਅੱਗੇ ਹਨ।

ਇਸ ਤੋਂ ਇਲਾਵਾ ਜ਼ਿਮਨੀ ਚੋਣਾਂ ਵਿਚ ਬੁੰਡੈਂਬਾ ਤੋਂ ਲੇਬਰ ਪਾਰਟੀ ਦੇ ਲਾਂਸ ਮਕੈਲਮ 58.8% ਅਤੇ ਕੁਰੰਬੀਅਨ ਤੋਂ ਲਿਬਰਲ ਨੈਸ਼ਨਲ ਪਾਰਟੀ ਦੇ ਉਮੀਦਵਾਰ ਲੌਰਾ ਗਰਬਰ 51.2% ਵੋਟਾਂ ਨਾਲ ਜਿੱਤ ਦਰਜ ਕੀਤੀ। ਇਨ੍ਹਾਂ ਵਿਚ ਅਜੇ ਡਾਕ ਰਾਹੀਂ ਪਾਈਆਂ ਵੋਟਾਂ ਦੀ ਗਿਣਤੀ ਵੀ ਜਾਰੀ ਹੈ। 


Lalita Mam

Content Editor

Related News