ਆਸਟ੍ਰੇਲੀਆ : 'ਕਿਸਾਨ ਏਕਤਾ' ਟੈਲੀ ਫਿਲਮ ਗਾਰਡਨ ਸਿਟੀ ਵਿਖੇ ਹੋਈ ਰਿਲੀਜ਼

Tuesday, Jun 15, 2021 - 05:28 PM (IST)

ਆਸਟ੍ਰੇਲੀਆ : 'ਕਿਸਾਨ ਏਕਤਾ' ਟੈਲੀ ਫਿਲਮ ਗਾਰਡਨ ਸਿਟੀ ਵਿਖੇ ਹੋਈ ਰਿਲੀਜ਼

ਬ੍ਰਿਸਬੇਨ ਸਾਊਥ (ਸਤਵਿੰਦਰ ਟੀਨੂੰ): ਪੰਜਾਬ ਵਿੱਚੋਂ ਸ਼ੁਰੂ ਹੋ ਕੇ ਕਿਸਾਨ ਅੰਦੋਲਨ ਦੁਨੀਆ ਭਰ ਆਪਣੀ ਦਸਤਕ ਦੇ ਗਿਆ। ਇਸ ਮੁਹਿੰਮ ਨੂੰ ਹਰ ਪਾਸੇ ਸਾਕਾਰਾਤਮਕ ਸਾਥ ਮਿਲਿਆ। ਕਿਸਾਨਾਂ ਦੇ ਸਮਰਥਨ ਵਿੱਚ ਲੋਕਾਂ ਨੇ ਆਪੋ ਆਪਣੇ ਢੰਗ ਨਾਲ ਯੋਗਦਾਨ ਪਾਇਆ।ਇਸੇ ਤਰਾਂ ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ਵਿਖੇ ਡਾਇਰੈਕਟਰ ਤੇ ਐਕਟਰ ਜਤਿੰਦਰ ਭੰਗੂ ਅਤੇ ਅਮਨ ਭੰਗੂ ਦੇ ਨਿਰਦੇਸ਼ਨ ਹੇਠ ਅਵਤਾਰ ਸਿੰਘ ਜੌਹਲ ਨੇ ਫਿਲਮ ਦਾ ਨਿਰਮਾਣ ਕੀਤਾ। ਇਸ ਫਿਲਮ ਵਿਚ ਉਹਨਾਂ ਨੇ ਕਿਸਾਨ ਦੀ ਸਥਿਤੀ ਨੂੰ ਬਿਆਨ ਕੀਤਾ। ਇਸ ਟੈਲੀ ਫਿਲਮ ਦੇ ਸਹਿ ਨਿਰਦੇਸ਼ਕ ਅਤੇ ਕੈਮਰਾਮੈਨ ਦੀਪ ਮਣੀ ਸ਼ੱਜਾਵਾਲੀ ਹਨ। ਇਸ ਫਿਲਮ ਦੇ ਮੁੱਖ ਕਲਾਕਾਰ ਜਤਿੰਦਰ ਭੰਗੂ, ਰਸ਼ਪਾਲ ਹੇਅਰ, ਨਵਦੀਪ ਤੇ ਤੇਜ ਭੰਗੂ ਹਨ।

ਪੜ੍ਹੋ ਇਹ ਅਹਿਮ ਖਬਰ-  ਆਸਟ੍ਰੇਲੀਆ 'ਚ ਚੂਹਿਆਂ ਦੀ ਦਹਿਸ਼ਤ, ਕੁਤਰ ਰਹੇ ਲੋਕਾਂ ਦੀਆਂ ਅੱਖਾਂ ਅਤੇ ਕੰਨ


author

Vandana

Content Editor

Related News