ਆਸਟ੍ਰੇਲੀਆ : 10 ਮਹੀਨੇ ਦਾ ਬੱਚਾ ਹੋਇਆ ਅਗਵਾ, ਤਲਾਸ਼ ਜਾਰੀ

Tuesday, Nov 27, 2018 - 11:25 AM (IST)

ਆਸਟ੍ਰੇਲੀਆ : 10 ਮਹੀਨੇ ਦਾ ਬੱਚਾ ਹੋਇਆ ਅਗਵਾ, ਤਲਾਸ਼ ਜਾਰੀ

ਮੈਲਬੌਰਨ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਮੰਗਲਵਾਰ ਨੂੰ ਇਕ ਵਿਅਕਤੀ ਨੇ ਬੱਚੇ ਨੂੰ ਅਗਵਾ ਕਰ ਲਿਆ। ਮੰਨਿਆ ਜਾਂਦਾ ਹੈ ਕਿ ਜਿਸ ਕਾਰ ਵਿਚ ਵਿਅਕਤੀ ਨੇ ਬੱਚੇ ਨੂੰ ਅਗਵਾ ਕੀਤਾ ਉਸ ਨੂੰ ਥੋੜ੍ਹੀ ਦੂਰੀ 'ਤੇ ਛੱਡ ਦਿੱਤਾ ਸੀ। ਪੁਲਸ ਨੂੰ ਉਸ ਕਾਰ ਵਿਚੋਂ ਵਿਅਕਤੀ ਜਾਂ ਅਗਵਾ ਕੀਤੇ 10 ਮਹੀਨੇ ਦਾ ਬੱਚਾ ਹੋਣ ਦੇ ਸੰਕੇਤ ਨਹੀਂ ਮਿਲੇ ਹਨ। 

PunjabKesari

ਇਹ ਸਮਝਿਆ ਜਾਂਦਾ ਹੈ ਕਿ ਕਾਰ ਐਕਵਾ-ਗ੍ਰੀਨ ਟੋਇਟਾ ਯਾਰੀਸ ਹੈ ਅਤੇ ਇਹ ਡੀਨ ਕੋਰਟ, ਕ੍ਰੈਨਬੋਰਨ ਪੱਛਮ ਵਿਚ ਸਥਿਤ ਹੈ। ਪੁਲਸ ਦਾ ਮੰਨਣਾ ਹੈ ਕਿ ਵਿਅਕਤੀ ਹੁਣ ਇਕ ਹੋਰ ਕਾਰ ਚਲਾ ਰਿਹਾ ਹੈ ਜਿਸ ਵਿਚ ਬੱਚਾ ਆਪਣੀ ਗੱਡੀ ਸਮੇਤ ਬੈਠਾ ਹੋਇਆ ਹੈ। ਵਿਅਕਤੀ ਦੀ ਪਛਾਣ ਇਕ ਪ੍ਰਸ਼ਾਂਤ ਟਾਪੂ ਵਾਸੀ/ਮਾਓਰੀ ਦੇ ਰੂਪ ਵਿਚ ਦੱਸੀ ਗਈ ਹੈ। ਜਦੋਂ ਆਖਰੀ ਵਾਰ ਵਿਅਕਤੀ ਨੂੰ ਦੇਖਿਆ ਗਿਆ ਸੀ ਉਦੋਂ ਉਸ ਨੇ ਸਲੇਟੀ ਟਰੈਕਸੂਟ ਪੈਂਟ, ਇਕ ਪਲੇਨ ਚਿੱਟੀ ਟੀ-ਸ਼ਰਟ ਅਤੇ ਇਕ ਸਲੇਟੀ ਕੈਪ ਪਹਿਨੀ ਹੋਈ ਸੀ। 

PunjabKesari

ਪੁਲਸ ਨੇ ਦੋਸ਼ ਲਗਾਇਆ ਕਿ ਮੰਗਲਵਾਰ ਦੁਪਹਿਰ ਨੂੰ ਵਿਅਕਤੀ ਨੇ ਮੈਂਟੋਨ ਪੱਤੇ 'ਤੇ ਰਹਿੰਦੀ ਆਪਣੀ ਗਰਭਵਤੀ ਸਾਥੀ ਤੇ ਬੱਚੇ 'ਤੇ ਹਮਲਾ ਕੀਤਾ। ਉਹ ਬੱਚੇ ਨੂੰ ਆਪਣੇ ਨਾਲ ਲੈ ਗਿਆ ਅਤੇ ਬੱਚੇ ਤੇ ਖੁਦ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ। ਪੁਲਸ ਨੇ ਮੋਨਾਸ਼ ਫ੍ਰੀਵੇਅ ਦੇ ਨਾਲ ਵਿਅਕਤੀ ਦੀ ਗੱਡੀ ਦਾ ਪਿੱਛਾ ਕੀਤਾ ਪਰ ਉਹ ਈਸਟਲਿੰਕ ਨੇੜੇ ਪੁਲਸ ਨੂੰ ਧੋਖਾ ਦੇ ਕੇ ਭੱਜਣ ਵਿਚ ਸਫਲ ਰਿਹਾ। ਫਿਲਹਾਲ ਪੁਲਸ ਵੱਲੋਂ ਬੱਚੇ ਦੀ ਖੋਜ ਜਾਰੀ ਹੈ।


author

Vandana

Content Editor

Related News