ਆਸਟ੍ਰੇਲੀਆ ਦੇ ਸਾਬਕਾ ਪੀ.ਐੱਮ. ਦੀ ਤਬੀਅਤ ਵਿਗੜੀ, ਕੀਤਾ ਗਿਆ ਆਪਰੇਸ਼ਨ

8/25/2020 10:32:05 AM

ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਜੌਨ ਹਾਵਰਡ ਦਾ ਸਿਡਨੀ ਦੇ ਇੱਕ ਹਸਪਤਾਲ ਵਿਚ ਆਪਰੇਸ਼ਨ ਹੋਇਆ ਹੈ। ਸਮਾਚਾਰ ਚੈਨਲ 9 ਨਿਊਜ਼ ਸਮਝਦਾ ਹੈ ਕਿ 81 ਸਾਲਾ ਬਜ਼ੁਰਗ ਨੂੰ ਅੱਜ ਪਹਿਲਾਂ ਸਿਡਨੀ ਦੇ ਰਾਇਲ ਨੌਰਥ ਸ਼ੋਰ ਪ੍ਰਾਈਵੇਟ ਹਸਪਤਾਲ ਵਿਚ ਲਿਜਾਇਆ ਗਿਆ ਸੀ ਅਤੇ ਉਸ ਤੋਂ ਬਾਅਦ ਅਪੈਂਡਿਕਸ ਮਤਲਬ ਪਥਰੀ ਨਾਲ ਪੀੜਤ ਹੋਣ ਤੋਂ ਬਾਅਦ ਉਹਨਾਂ ਦਾ ਆਪਰੇਸ਼ਨ ਕੀਤਾ ਗਿਆ ਸੀ।ਪਹਿਲਾਂ ਇਹ ਦੱਸਿਆ ਗਿਆ ਸੀ ਕਿ ਹਾਵਰਡ ਦਾ ਹਸਪਤਾਲ ਵਿਚ ਇਹ ਨਿਯਮਿਤ ਸਿਹਤ ਪਰੀਖਣ ਸੀ ਅਤੇ ਇਹ ਕੋਵਿਡ-19 ਨਾਲ ਸਬੰਧਤ ਨਹੀਂ ਸੀ।

ਹਾਵਰਡ ਦੇ ਦਫ਼ਤਰ ਦੇ ਇੱਕ ਬੁਲਾਰੇ ਨੇ ਵੀ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਉਹਨਾਂ ਦੀ ਸਿਹਤ ਲਈ ਕੋਈ ਵੱਡੀ ਚਿੰਤਾ ਨਹੀਂ ਹੈ ਅਤੇ ਆਪਰੇਸ਼ਨ ਦੇ ਬਾਅਦ ਉਹ ਠੀਕ ਹੋ ਰਹੇ ਹਨ। ਹਾਵਰਡ ਨੇ 1996 ਤੋਂ 2007 ਦਰਮਿਆਨ ਆਸਟ੍ਰੇਲੀਆ ਦੇ 25ਵੇਂ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ।ਇਹ ਕੌਮੀ ਨੇਤਾ ਦੇ ਅਹੁਦੇ ਦਾ ਦੂਜਾ ਸਭ ਤੋਂ ਲੰਬਾ ਕਾਰਜਕਾਲ ਹੈ। ਉਹ 1985 ਤੋਂ 1989 ਅਤੇ ਫਿਰ 1995 ਤੋਂ 2007 ਤੱਕ ਲਿਬਰਲ ਪਾਰਟੀ ਦੇ ਨੇਤਾ ਰਹੇ। ਹਾਵਰਡ ਦੀ ਅਗਵਾਈ ਵਾਲੀ ਸਰਕਾਰਾਂ 200 ਵਿਚ ਕੇਵਿਨ ਰੁਡ ਦੀ ਲੇਬਰ ਪਾਰਟੀ ਤੋਂ ਹਾਰਨ ਤੋਂ ਪਹਿਲਾਂ ਲਗਾਤਾਰ ਚਾਰ ਚੋਣਾਂ ਜਿੱਤੀਆਂ ਸਨ।

ਪੜ੍ਹੋ ਇਹ ਅਹਿਮ ਖਬਰ-  POK 'ਚ ਨੀਲਮ-ਜੇਹਲਮ ਨਦੀਆਂ 'ਤੇ ਚੀਨੀ ਬੰਨ੍ਹ ਬਣਾਏ ਜਾਣ ਦਾ ਲੋਕਾਂ ਵੱਲੋਂ ਜ਼ੋਰਦਾਰ ਵਿਰੋਧ

ਅਹੁਦੇ 'ਤੇ ਰਹਿੰਦੇ ਹੋਏ ਸਾਬਕਾ ਪ੍ਰਧਾਨ ਮੰਤਰੀ 1996 ਦੇ ਪੋਰਟ ਆਰਥਰ ਕਤਲੇਆਮ ਅਤੇ ਜੀ.ਐਸ.ਟੀ. ਦੇ ਲਾਗੂ ਹੋਣ ਤੋਂ ਬਾਅਦ ਆਸਟ੍ਰੇਲੀਆ ਦੇ ਇਤਿਹਾਸਕ ਬੰਦੂਕ ਕਾਨੂੰਨਾਂ ਨੂੰ ਲਾਗੂ ਕਰਨ 'ਤੇ ਆਪਣੇ ਕਾਰਜਾਂ ਲਈ ਮਸ਼ਹੂਰ ਹਨ।ਪਿਛਲੇ ਸਾਲ ਆਪਣੇ 80ਵੇਂ ਜਨਮਦਿਨ ਦੀ ਯਾਦ ਵਿਚ ਹਾਵਰਡ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਸੀ ਕਿ ਉਹ ਆਪਣੇ ਸਿਡਨੀ ਦੇ ਘਰ ਦੇ ਬਾਹਰ ਆਪਣੀ ਰਵਾਇਤੀ ਸੈਰ ਕਰਦੇ ਹੋਏ ਬਹੁਤ ਖੁਸ਼ ਹਨ।


Vandana

Content Editor Vandana