ਆਸਟਰੇਲੀਆ-ਭਾਰਤ ਸਥਾਪਤ ਕਰਨਗੇ ਪਹਿਲੀ ਖੇਡ ਯੂਨੀਵਰਸਿਟੀ : ਹਰਿੰਦਰ ਸਿੱਧੂ

05/06/2017 11:20:30 AM

ਸਿਡਨੀ— ਸ਼ੁੱਕਰਵਾਰ ਨੂੰ ਆਸਟਰੇਲੀਆ ਦੀ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਨੇ ਦੱਸਿਆ ਕਿ ਆਸਟਰੇਲੀਆ ਤੇ ਭਾਰਤ ਮਿਲ ਕੇ ਪਹਿਲੀ ਖੇਡ  ਯੂਨੀਵਰਸਿਟੀ ਸਥਾਪਤ ਕਰਨ ਲਈ ਉਪਰਾਲੇ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮਨੀਪਲ ''ਚ ਇਸ ਨੂੰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਅਤੇ ਆਸਟਰੇਲੀਆ ਦੀ ਸਾਂਝ ਮੁੱਢ ਤੋਂ ਹੀ ਹੈ ਅਤੇ ਉਹ ਇਸ ਦੀ ਜੜ੍ਹਾਂ ਨੂੰ ਹੋਰ ਵੀ ਮਜ਼ਬੂਤ ਕਰਨ ਜਾ ਰਹੇ ਹਨ। ਆਸਟਰੇਲੀਆ ''ਚ ਪੰਜਾਬੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਮੂਲ ਦੇ ਆਸਟਰੇਲੀਅਨਜ਼ ਪਿਛਲੇ ਇਕ ਦਹਾਕੇ ਤੋਂ ਤਿੰਨ ਗੁਣਾ ਵਧੇ ਹਨ। ਉਨ੍ਹਾਂ ਕਿਹਾ ਕਿ ਸਟੂਡੈਂਟ ਵੀਜ਼ਾ ਅਤੇ ਮਾਈਗ੍ਰੇਸ਼ਨ ''ਚ ਹੋ ਰਹੀਆਂ ਤਬਦੀਲੀਆਂ ਨਾਲ ਕੋਈ ਗਲਤ ਪ੍ਰਭਾਵ ਨਹੀਂ ਪਵੇਗਾ। 

ਉਨ੍ਹਾਂ ਕਿਹਾ ਕਿ ਵਧੇਰੇ ਲੋਕ ਆਸਟਰੇਲੀਆ ਜਾ ਕੇ 3 ਜਾਂ 4 ਮਹੀਨਿਆਂ ਤਕ ਸਿਰਫ ਸਿੱਖਦੇ ਹੀ ਹਨ ਜਦਕਿ ਚਾਹੀਦਾ ਇਹ ਹੈ ਕਿ ਹੁਨਰਮੰਦ ਕਾਮਿਆਂ ਨੂੰ ਪਹਿਲੇ ਹੀ ਦਿਨ ਤੋਂ ਕੰਮ ਕਰਨ ਦਾ ਮੌਕਾ ਮਿਲੇ। ਇੱਥੇ ਉਨ੍ਹਾਂ ਆਸਟਰੇਲੀਆ ''ਚ ਪੰਜਾਬੀਆਂ ਨਾਲ ਭੇਦ-ਭਾਵ ਦੀਆਂ ਘਟਨਾਵਾਂ ਸੰਬੰਧੀ ਗੱਲ ਕਰਦਿਆਂ ਕਿਹਾ ਕਿ ਉੱਥੋਂ ਦੇ ਕਾਨੂੰਨ ''ਚ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਸਖਤੀ ਨਾਲ ਵਿਰੋਧ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉੱਥੇ ਲਗਭਗ 120 ਦੇਸ਼ਾਂ ਦੇ ਨਾਗਰਿਕ ਰਹਿ ਰਹੇ ਹਨ ਅਤੇ ਹਰੇਕ ਨੂੰ ਹਰ ਤਰ੍ਹਾਂ ਦੀ ਆਜ਼ਾਦੀ ਹੈ। ਮਨਮੀਤ ਅਲੀਸ਼ੇਰ ਦੀ ਮੌਤ ਬਾਰੇ ਗੱਲ ਕਰਦਿਆਂ ਸਿੱਧੂ ਨੇ ਕਿਹਾ ਕਿ ਇਸ ਨੂੰ ਨਸਲਵਾਦ ਨਾਲ ਜੋੜਨਾ ਗਲਤ ਹੋਵੇਗਾ ਕਿਉਂਕਿ ਇਹ ਅਪਰਾਧਿਕ ਮਾਮਲਾ ਸੀ, ਜਿਸ ਦੀ ਹਰ ਥਾਂ ਨਿਖੇਧੀ ਕੀਤੀ ਗਈ।  


Related News