ਆਸਟ੍ਰੇਲੀਆ ਨੇ ਯੂਕ੍ਰੇਨ ਦੇ ਸਮਰਥਨ ''ਚ ਦਰਜਨਾਂ ਰੂਸੀ ਨਾਗਰਿਕਾਂ ਤੇ ਸੰਸਥਾਵਾਂ ''ਤੇ ਲਗਾਈਆਂ ਪਾਬੰਦੀਆਂ

Saturday, Feb 24, 2024 - 12:51 PM (IST)

ਸਿਡਨੀ (ਵਾਰਤਾ)- ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੇਨੀ ਵੋਂਗ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਯੂਕ੍ਰੇਨ ਦੇ ਸਮਰਥਨ 'ਚ 55 ਰੂਸੀ ਲੋਕਾਂ ਅਤੇ 37 ਕਾਨੂੰਨੀ ਸੰਸਥਾਵਾਂ 'ਤੇ ਪਾਬੰਦੀਆਂ ਲਗਾਈਆਂ ਹਨ। ਵੋਂਗ ਨੇ ਕਿਹਾ,"ਅਸੀਂ ਦ੍ਰਿੜਤਾ ਨਾਲ ਯੂਕ੍ਰੇਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਮਰਥਨ ਕਰਦੇ ਹਾਂ... ਅੱਜ ਆਸਟ੍ਰੇਲੀਆਈ ਸਰਕਾਰ ਨੇ 55 ਵਿਅਕਤੀਆਂ 'ਤੇ ਵਿੱਤੀ ਪਾਬੰਦੀਆਂ ਅਤੇ ਯਾਤਰਾ ਪਾਬੰਦੀਆਂ ਅਤੇ 37 ਸੰਸਥਾਵਾਂ 'ਤੇ ਵਿੱਤੀ ਪਾਬੰਦੀਆਂ ਲਗਾਈਆਂ ਹਨ।" 

ਇਹ ਵੀ ਪੜ੍ਹੋ: ‘ਫਤਵਾ ਚੋਰ’ ਦੇ ਨਾਅਰਿਆਂ ਦਰਮਿਆਨ ਨਵਾਜ਼ ਦੀ ਧੀ ਮਰੀਅਮ ਤੇ ਨਵੇਂ ਚੁਣੇ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ 'ਚ ਚੁੱਕੀ ਸਹੁੰ

ਵਿਦੇਸ਼ ਮੰਤਰਾਲਾ ਨੇ ਅੱਗੇ ਕਿਹਾ ਕਿ ਇਹ ਪਾਬੰਦੀਆਂ ਆਸਟਰੇਲੀਆਈ ਸਰਕਾਰ ਦੀ ਸਥਿਤੀ ਨੂੰ ਦਰਸਾਉਂਦੀਆਂ ਹਨ ਕਿ ਜੋ ਲੋਕ ਰੂਸ ਦੇ ਗੈਰ-ਕਾਨੂੰਨੀ ਯੁੱਧ ਦਾ ਸਮਰਥਨ ਕਰਦੇ ਹਨ ਉਨ੍ਹਾਂ ਨੂੰ ਨਤੀਜੇ ਭੁਗਤਣੇ ਪੈਣਗੇ। ਆਸਟ੍ਰੇਲੀਆ ਨੇ ਹੁਣ ਤੱਕ ਰੂਸ 'ਤੇ ਯੂਕ੍ਰੇਨ 'ਤੇ ਹਮਲੇ ਦੇ ਜਵਾਬ ਵਿੱਚ 1200 ਤੋਂ ਵੱਧ ਪਾਬੰਦੀਆਂ ਲਗਾਈਆਂ ਹਨ। ਉਥੇ ਹੀ ਸ਼ੁੱਕਰਵਾਰ ਨੂੰ ਅਮਰੀਕੀ ਸਰਕਾਰ ਨੇ ਰੂਸ 'ਤੇ 500 ਤੋਂ ਜ਼ਿਆਦਾ ਵਾਧੂ ਪਾਬੰਦੀਆਂ ਲਗਾਈਆਂ। ਅਮਰੀਕੀ ਪ੍ਰਸ਼ਾਸਨ ਅਨੁਸਾਰ, ਇਹ ਪਾਬੰਦੀਆਂ ਰੂਸ ਨੂੰ ਯੂਕ੍ਰੇਨ ਵਿੱਚ ਲਗਾਤਾਰ ਫੌਜੀ ਕਾਰਵਾਈਆਂ ਲਈ ਸਜ਼ਾ ਦੇਣ ਲਈ ਲਗਾਈਆਂ ਗਈਆਂ ਹਨ। ਅਮਰੀਕਾ ਨੇ ਪਿਛਲੇ ਹਫ਼ਤੇ ਰੂਸੀ ਵਿਰੋਧੀ ਨੇਤਾ ਅਲੈਕਸੀ ਨਵਲਨੀ ਦੀ ਜੇਲ੍ਹ ਵਿੱਚ ਹੋਈ ਮੌਤ ਨੂੰ ਲੈ ਕੇ 3 ਰੂਸੀ ਅਧਿਕਾਰੀਆਂ ਨੂੰ ਵੀ ਨਿਸ਼ਾਨਾ ਬਣਾਇਆ ਸੀ।

ਇਹ ਵੀ ਪੜ੍ਹੋ: ਆਹਮੋ-ਸਾਹਮਣੇ ਦੀ ਭਿਆਨਕ ਟੱਕਰ ਮਗਰੋਂ ਗੱਡੀਆਂ ਦੇ ਉੱਡੇ ਪਰਖੱਚੇ, 8 ਲੋਕਾਂ ਦੀ ਦਰਦਨਾਕ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News