ਭੁੱਖੀ ਬੱਚੀ ਬਣੀ ਮਾਂ ਲਈ ਸਿਰਦਰਦ, ਖਾਣੇ ਦੇ ਚੱਕਰ ''ਚ ਕੀਤਾ ਕਰੋੜਾਂ ਦਾ ਨੁਕਸਾਨ (ਤਸਵੀਰਾਂ)

10/09/2020 6:26:05 PM

ਸਿਡਨੀ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਬੱਚੇ ਬਹੁਤ ਭੋਲੇ ਹੁੰਦੇ ਹਨ। ਅਕਸਰ ਭੁੱਖ ਲੱਗਣ 'ਤੇ ਬੱਚੇ ਕਾਹਲੇ ਪੈ ਜਾਂਦੇ ਹਨ ਅਤੇ ਕਈ ਵਾਰ ਅਜਿਹਾ ਕੁਝ ਕਰ ਬੈਠਦੇ ਹਨ ਜੋ ਖਤਰਨਾਕ ਸਾਬਤ ਹੁੰਦਾ ਹੈ।ਅਜਿਹਾ ਹੀ ਇਕ ਮਾਮਲਾ ਆਸਟ੍ਰੇਲੀਆ ਦਾ ਸਾਹਮਣੇ ਆਇਆ ਹੈ। ਇੱਥੇ ਸਿਡਨੀ ਵਿਚ ਰਹਿਣ ਵਾਲੇ ਇਕ ਪਰਿਵਾਰ ਨੂੰ ਆਪਣਾ ਘਰ ਛੱਡਣਾ ਪਿਆ ਕਿਉਂਕਿ ਉਹਨਾਂ ਦੀ 15 ਸਾਲਾ ਬੱਚੀ ਰਾਤ ਵਿਚ ਭੁੱਖ ਲੱਗਣ 'ਤੇ ਕਿਚਨ ਵਿਚ ਚਿਪਸ ਤਲਣ ਲਈ ਚਲੀ ਗਈ। ਇਸ ਕੋਸ਼ਿਸ਼ ਵਿਚ ਬੱਚੀ ਨੇ ਪੂਰੇ ਘਰ ਵਿਚ ਅੱਗ ਲਗਾ ਦਿੱਤੀ, ਜਿਸ ਦੇ ਕਾਰਨ ਪਰਿਵਾਰ ਦਾ ਕਰੋੜਾਂ ਦਾ ਨੁਕਸਾਨ ਹੋ ਗਿਆ।

PunjabKesari

ਅਸਲ ਵਿਚ ਕੁੜੀ ਨੂੰ ਅੱਧੀ ਰਾਤ ਨੂੰ ਭੁੱਖ ਲੱਗੀ ਤਾਂ ਉਸ ਨੇ ਕਿਸੇ ਨੂੰ ਉਠਾਉਣ ਦੀ ਬਜਾਏ ਖੁਦ ਹੀ ਚਿਪਸ ਤਲਣ ਬਾਰੇ ਸੋਚਿਆ। ਇਸ ਤੋਂ ਪਹਿਲਾਂ ਉਸ ਨੇ ਇਕੱਲੇ ਕਿਚਨ ਵਿਚ ਕਦੇ ਕੰਮ ਨਹੀਂ ਕੀਤਾ ਸੀ।

PunjabKesari

ਉੱਧਰ ਤੇਲ ਜ਼ਿਆਦਾ ਗਰਮ ਹੋਣ ਦੇ ਕਾਰਨ ਉਸ ਵਿਚ ਅੱਗ ਲੱਗ ਗਈ ਜੋ ਹੌਲੀ-ਹੌਲੀ ਕਿਚਨ ਤੋਂ ਡਾਈਨਿੰਗ ਰੂਮ, ਲਾਊਂਜ ਅਤੇ ਪੌੜੀਆਂ ਤੱਕ ਪਹੁੰਚ ਗਈ। ਘਰ ਦੇ ਸਾਰੇ ਹਿੱਸੇ ਧੂੰਏਂ ਅਤੇ ਸਵਾਹ ਨਾਲ ਭਰ ਗਏ।ਇਸ ਮਗਰੋਂ ਤੁਰੰਤ ਪਰਿਵਾਰ ਦੀ ਅੱਖ ਖੁੱਲ੍ਹੀ। 

PunjabKesari

ਬਾਹਰ ਦਾ ਨਜ਼ਾਰਾ ਦੇਖ ਕੇ 55 ਸਾਲਾ ਲਿੰਡਾ ਬੇਰੇਟ (ਬੱਚੀ ਦੀ ਮਾਂ) ਹੈਰਾਨ ਰਹਿ ਗਈ। ਉਸ ਨੇ ਤੁਰੰਤ ਸਾਰਿਆਂ ਨੂੰ ਘਰੋਂ ਬਾਹਰ ਕੱਢਿਆ। ਇਸ ਦੇ ਬਾਅਦ ਲਿੰਡਾ ਨੂੰ ਆਪਣੀ 3 ਬੇਟੀਆਂ ਅਤੇ ਪਾਲਤੂ ਕੁੱਤਿਆਂ ਦੇ ਨਾਲ ਘਰ ਛੱਡਣਾ ਪਿਆ। ਭਾਵੇਂਕਿ ਰਾਹਤ ਦੀ ਗੱਲ ਇਹ ਹੈ ਕਿ ਕਿਸੇ ਦੀ ਜਾਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।

PunjabKesari

ਅੱਗ ਇੰਨੀ ਭਿਆਨਕ ਸੀ ਕਿ ਉਸ ਨੂੰ ਬੁਝਾਉਣ ਲਈ 5 ਦਮਕਲ ਕਰਮੀ 3 ਘੰਟੇ ਤੱਕ ਪਾਣੀ ਪਾਉਂਦੇ ਰਹੇ। ਬੀਬੀ ਨੇ ਦੱਸਿਆ ਕਿ ਇਸ ਦੇ ਕਾਰਨ ਉਹਨਾਂ ਨੂੰ 2 ਕਰੋੜ 56 ਲੱਖ ਰੁਪਏ ਦਾ ਨੁਕਸਾਨ ਹੋਇਆ। ਬੀਬੀ ਨੇ ਦੱਸਿਆ ਕਿ ਮੁਰੰਮਤ ਹੋਣ ਦੇ ਬਾਅਦ ਉਹ ਪੂਰੇ ਪਰਿਵਾਰ ਦੇ ਨਾਲ ਦੁਬਾਰਾ ਉੱਥੇ ਸ਼ਿਫਟ ਹੋ ਜਾਵੇਗੀ।


Vandana

Content Editor

Related News