ਆਸਟ੍ਰੇਲੀਆ : ਭਾਰੀ ਬਾਰਿਸ਼ ਨੇ ਸਿਡਨੀ ''ਚ ਲਿਆਂਦਾ ਹੜ੍ਹ, ਪਾਣੀ ਨਾਲ ਭਰੀਆਂ ਗਲੀਆਂ (ਤਸਵੀਰਾਂ)

Sunday, Mar 21, 2021 - 06:01 PM (IST)

ਆਸਟ੍ਰੇਲੀਆ : ਭਾਰੀ ਬਾਰਿਸ਼ ਨੇ ਸਿਡਨੀ ''ਚ ਲਿਆਂਦਾ ਹੜ੍ਹ, ਪਾਣੀ ਨਾਲ ਭਰੀਆਂ ਗਲੀਆਂ (ਤਸਵੀਰਾਂ)

ਸਿਡਨੀ (ਭਾਸ਼ਾ): ਆਸਟ੍ਰੇਲੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਰਾਜ ਨਿਊ ਸਾਊਥ ਵੇਲਜ਼ ਕਈ ਦਹਾਕਿਆਂ ਬਾਅਦ ਭਿਆਨਕ ਹੜ੍ਹ ਨਾਲ ਜੂਝ ਰਿਹਾ ਹੈ।ਇਸ ਦੌਰਾਨ ਸਿਡਨੀ ਸ਼ਹਿਰ ਵਿਚ ਭਾਰੀ ਮੀਂਹ ਕਾਰਨ ਹੜ੍ਹ ਦੀ ਸਥਿਤੀ ਬਣ ਚੁੱਕੀ ਹੈ। ਬੀਤੇ ਦਿਨ ਹੋਈ ਭਾਰੀ ਬਾਰਿਸ਼ ਕਾਰਨ ਸਿਡਨੀ ਵਿਚਲੀਆਂ ਨਦੀਆਂ ਪਾਣੀ ਨਾਲ ਲਬਾਲਬ ਭਰ ਗਈਆਂ। ਨਤੀਜੇ ਵਜੋਂ ਸਿਡਨੀ ਖੇਤਰ ਵਿਚ ਕਈ ਥਾਂਈਂ ਨਦੀਆਂ ਦਾ ਪਾਣੀ ਗਲੀਆਂ ਵਿਚ ਦਾਖਲ ਹੋ ਗਿਆ ਅਤੇ ਹੜ੍ਹਾਂ ਕਾਰਨ ਲੋਕਾਂ ਨੂੰ ਪ੍ਰਭਾਵੀ ਖੇਤਰਾਂ ਵਿਚੋਂ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਜਾ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਹੋਣ ਵਾਲੀ ਭਾਰੀ ਸੰਭਵਿਤ ਵਰਖਾ ਨਾਲ ਸਥਿਤੀਆਂ ਹੋਣ ਵੀ ਬਦ ਤੋਂ ਬਦਤਰ ਹੋ ਸਕਦੀਆਂ ਹਨ। ਇਸ ਲਈ ਪ੍ਰਸ਼ਾਸਨ ਵੱਲੋਂ ਕਿਸੇ ਸੰਭਾਵੀ ਖਤਰੇ ਨੂੰ ਦੇਖਦਿਆਂ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਤਿਆਰ ਰਹਿਣ ਲਈ ਕਿਹਾ ਜਾ ਰਿਹਾ ਹੈ।

PunjabKesari

PunjabKesari

ਫਲੱਡ ਆਪ੍ਰੇਸ਼ਨ ਮੈਨੇਜਰ ਜਸਟਿਨ ਰਾਬਿਨਸਨ ਨੇ ਕਿਹਾ ਕਿ ਨੈਪੀਅਨ ਅਤੇ ਹਾਕਸਬਰੀ ਨਦੀਆਂ ਵਿਚ ਹੜ੍ਹਾਂ ਕਾਰਨੀ ਸਥਿਤੀ ਨਾਜ਼ੁਕ ਹੈ ਅਤੇ ਨਦੀਆਂ ਵਿਚ ਪਾਣੀ ਦੀ ਰਫ਼ਤਾਰ ਅਤੇ ਮਾਤਰਾ ਲਗਾਤਾਰ ਖ਼ਤਰਨਾਕ ਬਣਦੀ ਜਾ ਰਹੀ ਹੈ। ਇਸ ਤੋਂ ਇਲਾਵਾ ਵਾਰਾਗਾਂਬਾ ਡੈਮ ਵਿਚਲਾ ਵਾਧੂ ਪਾਣੀ ਵੀ ਛੱਡਿਆ ਜਾ ਰਿਹਾ ਹੈ ਅਤੇ ਇਸ ਨਾਲ ਹੇਠਲੇ ਇਲਾਕਿਆਂ ਵਿਚ ਹੜ੍ਹਾਂ ਦਾ ਖ਼ਤਰਾ ਬਰਕਰਾਰ ਹੈ।ਸਥਿਤੀ ਨੂੰ ਦੇਖਦੇ ਹੋਏ ਖੇਤਰ ਵਿਚ ਲੱਗਭਗ 40 ਸਕੂਲ ਬੰਦ ਕਰ ਦਿੱਤੇ ਗਏ ਹਨ।

PunjabKesari

PunjabKesari

ਨਿਊ ਸਾਊਥ ਵੇਲਜ਼ ਦੇ ਮਿਡ-ਨਾਰਥ ਸਮੁੰਦਰੀ ਕਿਨਾਰਿਆਂ ਅਤੇ ਕੈਨਬਰਾ ਆਦਿ ਵਿਚ ਮੌਸਮ ਸਬੰਧੀ ਚਿਤਾਵਨੀਆਂ ਅੱਜ ਸਵੇਰ ਤੋਂ ਲਗਾਤਾਰ ਜਾਰੀ ਹਨ ਅਤੇ ਲੋਕਾਂ ਨੂੰ ਅਜਿਹੀਆਂ ਚਿਤਾਵਨੀਆਂ 'ਤੇ ਅਮਲ ਕਰਨ ਲਈ ਕਿਹਾ ਜਾ ਰਿਹਾ ਹੈ। ਇਸ ਦੇ ਨਾਲ ਹੀ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਸੰਭਵਿਤ ਹੜ੍ਹਾਂ ਅਤੇ ਹਨੇਰੀ ਵਾਲੀਆਂ ਹਵਾਵਾਂ ਜਿਨ੍ਹਾਂ ਦੀ ਰਫ਼ਤਾਰ 60-70 ਕਿਲੋਮੀਟਰ ਪ੍ਰਤੀ ਘੰਟਾ ਸੀ, ਅੱਜ ਇਹ ਰਫ਼ਤਾਰ ਵੱਧ ਕੇ 90 ਕਿਲੋਮੀਟਰ ਪ੍ਰਤੀ ਘੰਟਾ ਵੀ ਹੋ ਸਕਦੀ ਹੈ। ਇਸ ਲਈ ਸਮਾਂ ਰਹਿੰਦਿਆਂ ਹੀ ਆਪਣੀ ਤਿਆਰੀ ਰੱਖੀ ਜਾਵੇ।

PunjabKesari

PunjabKesari

ਨਿਊ ਸਾਊਥ ਵੇਲਜ਼ ਦੇ ਇਸ ਪ੍ਰਭਾਵਿਤ ਖੇਤਰ ਅੰਦਰ ਦਰਜਨ ਤੋਂ ਵੀ ਵੱਧ ਨਦੀਆਂ ਦੇ ਉਫਾਨ 'ਤੇ ਆ ਜਾਣ ਕਾਰਨ, ਰਾਜ ਦੀਆਂ ਆਪਾਤਕਾਲੀਨ ਸੇਵਾਵਾਂ ਦੇ ਵਿਭਾਗ ਵੱਲੋਂ 1300 ਤੋਂ ਵੀ ਜ਼ਿਆਦਾ ਮਦਦ ਲਈ ਮਿਲੀਆਂ ਕਾਲਾਂ ਸੁਣੀਆਂ ਗਈਆਂ ਅਤੇ ਤੁਰੰਤ ਕਾਰਵਾਈ ਕਰਦਿਆਂ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ 57 ਬਚਾਉ ਆਪ੍ਰੇਸ਼ਨ ਕੀਤੇ ਗਏ। ਜ਼ਿਆਦਾ ਪ੍ਰਭਾਵਿਤ ਇਲਾਕੇ ਜਿੱਥੇ ਕਿ ਨਦੀਆਂ ਦਾ ਪਾਣੀ ਬਹੁਤ ਜ਼ਿਆਦਾ ਭਰ ਰਿਹਾ ਹੈ -ਕਿੰਡੀ ਬ੍ਰਿਜ ਦੇ ਦੁਆਲ਼ੇ ਹੇਸਟਿੰਗਜ਼ ਨਦੀ, ਵਾਓਚੋਪ ਅਤੇ ਸੈਟਲਮੈਂਟ ਪੁਆਇੰਟ ਆਦਿ ਨੂੰ ਦੱਸਿਆ ਜਾ ਰਿਹਾ ਹੈ।

PunjabKesari

PunjabKesari

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ 'ਚ ਗਿਰਾਵਟ, ਭਾਰਤ-ਚੀਨ ਤੋਂ 47 ਫੀਸਦੀ

ਪੋਰਟ ਮੈਕੁਆਇਰ ਦੇ ਹੇਠਲੇ ਇਲਾਕਿਆਂ ਵਿਚ ਰਹਿੰਦੇ ਲੋਕਾਂ ਨੂੰ ਉਥੋਂ ਹਟਾ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ ਅਤੇ ਨਾਰਥ ਹੈਵਨ, ਡੰਬੋਗੈਨ, ਕੈਮਡਨ ਹੈਡ, ਲਾਰੀਟਨ ਜਿਹੇ ਇਲਾਕਿਆਂ ਦੇ ਨਿਵਾਸੀਆਂ ਅਤੇ ਉਹ ਜਿਹੜੇ ਕਿ ਕੈਂਪਸੇ ਅਤੇ ਮੈਕਲੀ ਨਦੀ ਦੇ ਹੇਠਲੇ ਖੇਤਰਾਂ ਵਿਚ ਰਹਿ ਰਹੇ ਹਨ, ਨੂੰ ਵੀ ਆਪਣੀਆਂ ਕੇ ਸੁਰੱਖਿਅਤ ਥਾਵਾਂ 'ਤੇ ਲਿਜਾਉਣ ਦਾ ਕੰਮ ਜਾਰੀ ਹੈ।ਰਾਜ ਦੇ ਪ੍ਰੀਮੀਅਰ ਗਲੇਡਿਸ ਬੇਰੇਜੀਕਲੀਅਨ ਨੇ ਕਿਹਾ ਕਿ ਸੈਂਕੜੇ ਲੋਕਾਂ ਨੂੰ ਬਚਾਇਆ ਗਿਆ ਹੈ। ਉਹਨਾਂ ਨੇ ਕਿਹਾ ਅਜਿਹੀ ਆਫ਼ਤ ਕਰੀਬ 100 ਸਾਲ ਵਿਚ ਪਹਿਲੀ ਵਾਰ ਆਈ ਹੈ ਅਤੇ ਰਾਜ ਦੇ ਮਿਡ ਨੌਰਥ ਕੋਸਟ ਦੇ ਕਈ ਸਥਾਨਾਂ ਤੋਂ ਲੋਕਾਂ ਨੂੰ ਕੱਢ ਕੇਸੁਰੱਖਿਆਤ ਥਾਵਾਂ 'ਤੇ ਪਹੁੰਚਣ ਦੇ ਆਦੇਸ਼ ਦਿੱਤੇ ਗਏ ਹਨ। ਸਥਾਨਕ ਅਧਿਕਾਰੀ ਲੋਕਾਂ ਤੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਨਾ ਜਾਣ ਦੀ ਅਪੀਲ ਕਰ ਰਹੇ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News