ਆਸਟ੍ਰੇਲੀਆ ''ਚ ਮਿਲਿਆ ਦੁਨੀਆ ਦਾ ਸਭ ਤੋਂ ਵੱਧ 1306 ਪੈਰਾਂ ਵਾਲਾ ਜੀਵ
Friday, Dec 17, 2021 - 02:02 PM (IST)
ਪਰਥ (ਭਾਸ਼ਾ): ਧਰਤੀ 'ਤੇ ਕਈ ਕਿਸਮਾਂ ਦੇ ਜੀਵ ਪਾਏ ਜਾਂਦੇ ਹਨ। ਕੀ ਤੁਸੀਂ ਸੋਚ ਸਕਦੇ ਹੋ ਕਿ ਕਿਸੇ ਜੀਵ ਦੇ ਇਕ ਦੋ ਨਹੀਂ ਸਗੋਂ ਹਜ਼ਾਰਾਂ ਪੈਰ ਹੋਣ। ਵਿਗਿਆਨੀਆਂ ਨੇ ਅਜਿਹੇ ਜੀਵ ਦੀ ਖੋਜ ਕੀਤੀ ਹੈ ਜਿਸ ਦੇ 1306 ਪੈਰ ਹਨ। ਅਸਲ ਵਿਚ ਵਿਗਿਆਨੀਆਂ ਨੇ ਆਸਟ੍ਰੇਲੀਆ ਵਿਚ ਦੁਨੀਆ ਦਾ ਸਭ ਤੋਂ ਵੱਧ 1306 ਪੈਰਾਂ ਵਾਲਾ ਜੀਵ (millipede) ਖੋਜਿਆ ਹੈ। ਇਹ 95 ਮਿਲੀਮੀਟਰ ਲੰਬਾ ਹੈ। ਇਹ ਜੀਵ ਪੱਛਮੀ ਆਸਟ੍ਰੇਲੀਆ ਦੇ ਦੱਖਣੀ ਤੱਟ ਤੋਂ ਜ਼ਮੀਨ ਤੋਂ 60 ਮੀਟਰ ਹੇਠਾਂ ਮਿਲਿਆ ਹੈ। ਵਿਗਿਆਨੀਆਂ ਨੇ ਇਸ ਅਨੋਖੇ ਜੀਵ ਨੂੰ Eumillipes Persephone ਨਾਮ ਦਿੱਤਾ ਹੈ। ਇਸ ਤੋਂ ਪਹਿਲਾਂ ਅਮਰੀਕਾ ਦੇ ਕੈਲੀਫੋਰਨੀਆ ਵਿਚ 750 ਪੈਰਾਂ ਵਾਲਾ ਮਿਲੀਪੀਡਜ਼ ਮਿਲਿਆ ਸੀ।
ਉਂਝ ਮਿਲੀਪੀਡਜ਼ ਜਾਂ ਮਿਲਪੀਡਜ਼ ਧਰਤੀ 'ਤੇ ਪਹਿਲੇ ਜਾਨਵਰ ਸਨ ਅਤੇ ਅੱਜ ਅਸੀਂ ਇਹਨਾਂ ਦੀਆਂ 13,000 ਤੋਂ ਵੱਧ ਪ੍ਰਜਾਤੀਆਂ ਬਾਰੇ ਜਾਣੂ ਹਾਂ। ਬਹੁਤ ਸਾਰੇ ਪੈਰਾਂ ਵਾਲੇ ਇਹਨਾਂ ਮਿਲੀਪੀਡਜ਼ ਦੀਆਂ ਹਾਲੇ ਅਜਿਹੀਆਂ ਹਜ਼ਾਰਾਂ ਪ੍ਰਜਾਤੀਆਂ ਹੋਣਗੀਆਂ ਜੋ ਖੋਜ ਅਤੇ ਰਸਮੀ ਵਿਗਿਆਨਕ ਵਰਣਨ ਦੀ ਉਡੀਕ ਕਰ ਰਹੇ ਹਨ। "ਮਿਲੀਪੀਡਜ਼" ਦਾ ਅਰਥ ਲਾਤੀਨੀ ਭਾਸ਼ਾ ਵਿੱਚ "ਹਜ਼ਾਰ ਪੈਰ" ਹੁੰਦਾ ਹੈ ਅਤੇ ਇਹਨਾਂ ਜੀਵਾਂ ਦੇ ਬਹੁਤ ਸਾਰੇ ਪੈਰ ਹੋਣ ਕਾਰਨ ਇਹਨਾਂ ਨੂੰ ਇਹ ਨਾਮ ਦਿੱਤਾ ਗਿਆ ਹੈ ਪਰ ਕਿਸੇ ਵੀ ਜਾਣੀ-ਪਛਾਣੀ ਜਾਤੀ ਦੀਆਂ ਹੁਣ ਤੱਕ 750 ਤੋਂ ਵੱਧ ਪੈਰ ਨਹੀਂ ਸਨ।
ਇਕ ਖੁਸ਼ਕਿਸਮਤ ਖੋਜ
ਖੋਜੀ ਮੁਤਾਬਕ ਜਿਸ ਸਮੇਂ ਉਹ ਬੇਨੇਲੋਂਗੀਆ ਐਨਵਾਇਰਮੈਂਟਲ ਕੰਸਲਟੈਂਟਸ ਨਾਮ ਦੀ ਇੱਕ ਕੰਪਨੀ ਲਈ ਕੰਮ ਕਰ ਰਿਹਾ ਸੀ, ਜਦੋਂ ਉਸ ਨੂੰ ਮਾਈਨਿੰਗ ਕੰਪਨੀ ਦੁਆਰਾ ਖੇਤਰ ਵਿੱਚ ਜਾਨਵਰਾਂ ਦਾ ਸਰਵੇਖਣ ਕਰਨ ਲਈ ਨਿਯੁਕਤ ਕੀਤਾ ਗਿਆ ਸੀ। ਜਿਸ ਦਿਨ ਧਰਤੀ 'ਤੇ ਸਭ ਤੋਂ ਲੰਬੇ ਪੈਰਾਂ ਵਾਲੇ ਜਾਨਵਰ ਨੂੰ ਪਹਿਲੀ ਵਾਰ ਦੇਖਿਆ ਗਿਆ ਸੀ, ਉਸ ਦਿਨ ਲੈਬ ਵਿੱਚ ਹੋਣਾ ਮੇਰੇ ਲਈ ਖੁਸ਼ਕਿਸਮਤੀ ਸੀ। ਸਾਡੇ ਸੀਨੀਅਰ ਟੈਕਸੋਨੋਮਿਸਟ ਜੇਨ ਮੈਕਰੇ ਨੇ ਮੈਨੂੰ ਇਹ ਸ਼ਾਨਦਾਰ ਮਿਲੀਪੀਡ ਦਿਖਾਏ।
ਪੜ੍ਹੋ ਇਹ ਅਹਿਮ ਖਬਰ -ਵਿਗਿਆਨੀਆਂ ਦਾ ਵੱਡਾ ਦਾਅਵਾ, 2022 ਹੋਵੇਗਾ ਕੋਰੋਨਾ ਮਹਾਮਾਰੀ ਦੇ ਖ਼ਾਤਮੇ ਦਾ ਸਾਲ
ਵਿਗਿਆਨੀ ਇਸ ਨੂੰ ਜੀਵਾਂ ਦੇ ਵਿਕਾਸ ਦਾ ਚਮਤਕਾਰ ਮੰਨ ਰਹੇ ਹਨ। ਵਿਗਿਆਨੀਆਂ ਨੇ ਇਸ ਜੀਵ ਨੂੰ ਮਾਈਕ੍ਰਸਕੋਪ ਜ਼ਰੀਏ ਦੇਖਿਆ ਅਤੇ ਇਸ ਦੀ ਤਸਵੀਰ ਵੀ ਜਾਰੀ ਕੀਤੀ ਹੈ।ਮਾਈਕ੍ਰੋਸਕੋਪ ਜ਼ਰੀਏ ਦੇਖਣ 'ਤੇ ਪਤਾ ਚੱਲਿਆ ਕਿ ਇਹ 95 ਮਿਲੀਮੀਟਰ ਲੰਬਾ ਅਤੇ 0.95 ਮਿਲੀਮੀਟਰ ਚੌੜਾ ਹੈ। ਇਸ ਵਿਚ 330 ਸੈਗਮੈਂਟ ਹਨ। ਇਸ ਵਿਚ ਇਕ ਤਿਕੋਣਾ ਐਂਟੀਨਾ ਅਤੇ ਇਕ ਮੂੰਹ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਮਿਲੀਪੇਡ ਦੇ 12306 ਪੈਰ ਹੋਣਾ ਪਰਿਵਰਤਨਸ਼ੀਲ ਵਿਕਾਸ ਦਾ ਨਤੀਜਾ ਹੈ। Eumillipes Persephone ਦੀ ਬਣਾਵਟ ਆਪਣੀ ਪੁਰਾਣੀ ਪ੍ਰਜਾਤੀ ਤੋਂ ਕਾਫੀ ਵੱਖ ਹੈ। ਜੀਵ ਦੇ ਵਿਕਾਸ 'ਤੇ ਉਸ ਦੇ ਨਿਵਾਸ ਸਥਾਨ ਦਾ ਵੀ ਕਾਫੀ ਅਸਰ ਪਿਆ ਹੈ। ਇੱਥ ਦੱਸ ਦਈਏ ਕਿ ਆਸਟ੍ਰੇਲੀਆ ਦੇ ਜਿਹੜੇ ਇਲਾਕੇ ਵਿਚ ਇਹ ਜੀਵ ਪਾਇਆ ਗਿਆ ਹੈ ਉਹ ਇਲਾਕਾ ਖਣਿਜ ਸੰਪਦਾ ਨਾਲ ਭਰਪੂਰ ਹੈ ਅਤੇ ਇੱਥੇ ਲਗਾਤਾਰ ਖੋਦਾਈ ਹੁੰਦਾ ਰਹਿੰਦੀ ਹੈ।