ਚੀਨ ਦੀ ਦਾਦਾਗਿਰੀ ਖ਼ਿਲਾਫ਼ ਭਾਰਤ, ਆਸਟ੍ਰੇਲੀਆ ਅਤੇ ਫਰਾਂਸ ''ਚ ਪਹਿਲੀ ਸੰਯੁਕਤ ਵਾਰਤਾ

09/10/2020 6:35:22 PM

ਸਿਡਨੀ (ਬਿਊਰੋ): ਲੱਦਾਖ ਸਰਹੱਦ 'ਤੇ ਚੀਨ ਦੇ ਵੱਧਦੇ ਹਮਲਾਵਰ ਰਵੱਈਏ ਅਤੇ ਤਣਾਅ ਨੂੰ ਦੇਖਦੇ ਹੋਏ ਭਾਰਤ, ਆਸਟ੍ਰੇਲੀਆ ਅਤੇ ਫਰਾਂਸ ਨੇ ਪਹਿਲੀ ਵਾਰ ਸੰਯੁਕਤ ਵਾਰਤਾ ਕੀਤੀ ਹੈ। ਇਹ ਵਾਰਤਾ ਹਿੰਦ ਪ੍ਰਸ਼ਾਂਤ ਖੇਤਰ ਵਿਚ ਸਹਿਯੋਗ ਵਧਾਉਣ 'ਤੇ ਧਿਆਨ ਦੇਣ ਦੇ ਉਦੇਸ਼ ਨਾਲ ਕੀਤੀ ਗਈ।ਤਿੰਨ ਪੱਖੀ ਢਾਂਚੇ ਦੇ ਤਹਿਤ ਪਹਿਲੀ ਵਾਰ ਵਾਰਤਾ ਕੀਤੀ ਗਈ। ਇੱਥੇ ਦੱਸ ਦਈਏ ਕਿ ਖੇਤਰ ਵਿਚ ਚੀਨ ਦੀ ਹਮਲਾਵਰਤਾ ਨੂੰ ਲੈਕੇ ਗਲੋਬਲ ਚਿੰਤਾ ਹੈ।

ਵੀਡੀਓ ਕਾਨਫਰੈਸਿੰਗ ਦੇ ਮਾਧਿਅਮ ਨਾਲ ਹੋਈ ਇਸ ਵਰਚੁਅਲ ਬੈਠਕ ਵਿਚ ਭਾਰਤ ਦੀ ਨੁਮਾਇੰਦਗੀ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਕੀਤੀ। ਵਿਦੇਸ਼ ਮੰਤਰਾਲੇ ਦੇ ਮੁਤਾਬਕ, ਇਸ ਵਾਰਤਾ ਦਾ ਮੁੱਖ ਉਦੇਸ਼ ਹਿੰਦ ਪ੍ਰਸ਼ਾਂਤ ਖੇਤਰ ਵਿਚ ਤਿੰਨ ਦੇਸ਼ਾਂ ਦੇ ਵਿਚ ਸਹਿਯੋਗ ਵਧਾਉਣਾ ਸੀ। ਇਸ ਵਾਰਤਾ ਵਿਚ ਯੂਰਪ ਦੇ ਫਰਾਂਸ ਮਿਨਸਟਰੀ ਮੰਤਰਾਲੇ ਦੇ ਜਨਰਲ ਸਕੱਤਰ ਅਤੇ ਵਿਦੇਸ਼ੀ ਮਾਮਲਿਆਂ ਦੇ ਫ੍ਰੈਂਕੋਇਸ ਡੇਲਟ੍ਰੇ ਅਤੇ ਵਿਦੇਸ਼ ਮਾਮਲਿਆਂ ਦੇ ਆਸਟ੍ਰੇਲੀਆਈ ਵਿਭਾਗ ਦੇ ਸਕੱਤਰ ਫ੍ਰਾਂਸਿਸ ਐਡਮਸਨ ਮੌਜੂਦ ਸਨ। ਇਸ ਬੈਠਕ ਵਿਚ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਆਪਸੀ ਸਹਿਯੋਗ ਸਬੰਧੀ ਵੀ ਚਰਚਾ ਹੋਈ।

PunjabKesari

ਫਰਾਂਸ ਨੇ ਕਹੀ ਇਹ ਗੱਲ
ਇਹ ਬੈਠਕ ਮਜ਼ਬੂਤ ਦੋ-ਪੱਖੀ ਸੰਬੰਧਾਂ ਦੇ ਨਿਰਮਾਣ ਦੇ ਉਦੇਸ਼ ਨਾਲ ਆਯੋਜਿਤ ਕੀਤੀ ਗਈ ਸੀ ਜੋ ਤਿੰਨੇ ਦੇਸ਼ ਇਕ-ਦੂਜੇ ਨਾਲ ਸਾਂਝਾ ਕਰਦੇ ਹਨ। ਇਸ ਦੇ ਨਾਲ ਹੀ ਇਕ ਸ਼ਾਂਤੀਪੂਰਨ, ਸੁਰੱਖਿਅਤ, ਖੁਸ਼ਹਾਲ ਅਤੇ ਨਿਯਮ ਆਧਾਰਿਤ ਇੰਡੋ-ਪੈਸੀਫਿਕ ਖੇਤਰ ਯਕੀਨੀ ਕਰਨ ਲਈ ਆਪਣੀ-ਆਪਣੀ ਤਾਕਤ ਦਾ ਸੁਮੇਲ ਕਰਦੇ ਹਨ। ਜਾਣਕਾਰੀ ਹੋਵੇ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਹੀ ਫਰਾਂਸ ਨੇ ਭਾਰਤ ਨੂੰ ਏਸ਼ੀਆ ਵਿਚ ਆਪਣਾ ਮੋਹਰੀ ਰਣਨੀਤਕ ਹਿੱਸੇਦਾਰ ਕਰਾਰ ਦਿੱਤਾ ਅਤੇ ਕਿਹਾ ਕਿ ਉਹਨਾਂ ਦੀ ਰੱਖਿਆ ਮੰਤਰੀ ਫਲੋਰੇਂਸ ਪਾਰਲੇ ਦੀ ਹੋਣ ਵਾਲੀ ਯਾਤਰਾ ਦਾ ਉਦੇਸ਼ ਭਾਰਤ ਦੇ ਨਾਲ ਦੂਰਗਾਮੀ ਪ੍ਰਭਾਵ ਵਾਲੇ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣਾ ਹੈ। ਪਾਰਲੇ ਵੀਰਵਾਰ ਨੂੰ ਭਾਰਤ ਆ ਰਹੀ ਹਨ।

ਸਭ ਤੋਂ ਪ੍ਰਭਾਵਾਸ਼ਾਲੀ ਸਮੂਹਾਂ ਵਿਚੋਂ ਇਕ
ਵਿਦੇਸ਼ ਮੰਤਰਾਲੇ ਨੇ ਕਿਹਾ,''ਤਿੰਨੇ ਦੇਸ਼ਾਂ ਨੇ ਖੇਤਰੀ ਅਤੇ ਗਲੋਬਲ ਬਹੁਪੱਖੀ ਸੰਸਥਾਵਾਂ ਵਿਚ ਤਰਜੀਹਾਂ, ਚੁਣੌਤੀਆਂ ਅਤੇ ਰੁਝਾਨਾਂ 'ਤੇ ਵੀ ਵਿਚਾਰ ਵਟਾਂਦਰੇ ਕੀਤੇ। ਇਸ ਵਿਚ ਬਹੁਪੱਖਵਾਦ ਨੂੰ ਮਜ਼ਬੂਤ ਕਰਨ ਦੇ ਸਰਬੋਤਮ ਤਰੀਕੇ ਸ਼ਾਮਲ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਸਮੁੰਦਰੀ ਗਲੋਬਲ ਕਾਮਨਜ਼ ਅਤੇ ਤਿੰਨ ਪੱਖੀ ਅਤੇ ਖੇਤਰੀ ਪੱਧਰ 'ਤੇ ਵਿਹਾਰਿਕ ਹਿੱਸੇਦਾਰੀ ਦੇ ਲਈ ਸੰਭਾਵਿਤ ਖੇਤਰਾਂ 'ਤੇ ਵੀ ਚਰਚਾ ਕੀਤੀ ਗਈ। ਜਿਸ ਵਿਚ ਏਸ਼ੀਆ, ਹਿੰਦ ਮਹਾਸਾਗਰ ਰਿਮ ਐਸੋਸੀਏਸ਼ਨ (IORA)ਅਤੇ ਹਿੰਦ ਮਹਾਸਾਗਰ ਕਮਿਸ਼ਨ ਜਿਹੇ ਖੇਤਰੀ ਸੰਗਠਨਾਂ ਦੇ ਮਾਧਿਅਮ ਨਾਲ ਸ਼ਾਮਲ ਹਨ। ਏਸ਼ੀਆ ਦੇ 10 ਰਾਸ਼ਟਰਾਂ ਨੂੰ ਇਸ ਖੇਤਰ ਦੇ ਸਭ ਤੋਂ ਪ੍ਰਭਾਵਸ਼ਾਲੀ ਸਮੂਹਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਭਾਰਤ, ਅਮਰੀਕਾ, ਚੀਨ, ਜਾਪਾਨ ਅਤੇ ਆਸਟ੍ਰੇਲੀਆ ਸਮੇਤ ਕਈ ਹੋਰ ਦੇਸ਼ ਇਸ ਦੇ ਸੰਵਾਦ ਭਾਗੀਦਾਰ ਹਨ।ਆਓ.ਓ.ਆਰ.ਏ. ਇਕ ਖੇਤਰੀ ਫੋਰਮ ਹੈ ਜਿਸ ਵਿਚ ਸਮੁੰਦਰੀ ਅਤੇ ਆਰਥਿਕ ਸਹਿਯੋਗ ਵਧਾਉਣ 'ਤੇ ਧਿਆਨ ਦਿੱਤਾ ਜਾਂਦਾ ਹੈ। ਬਲਾਕ ਦੇ ਮੈਂਬਰਾਂ ਵਿਚ ਭਾਰਤ, ਆਸਟ੍ਰੇਲੀਆ, ਬੰਗਲਾਦੇਸ਼, ਈਰਾਨ, ਕੀਨੀਆ, ਕੋਮੋਰਾਸ, ਮੈਡਾਗਾਸਕਰ, ਮਲੇਸ਼ੀਆ, ਮੋਜ਼ੰਬੀਕ,ਓਮਾਨ, ਸੇਸ਼ੇਲਜ਼, ਸਿੰਗਾਪੁਰ, ਸੋਮਾਲੀਆ ਅਤੇ ਦੱਖਣੀ ਅਫਰੀਕਾ ਸ਼ਾਮਲ ਹਨ।


Vandana

Content Editor

Related News