ਹੁਆਵੇਈ ''ਤੇ ਪਾਬੰਦੀ ਲਗਾ ਕੇ ਆਸਟ੍ਰੇਲੀਆ ਨੇ ਪਹਿਲਾਂ ''ਹਮਲਾ'' ਕੀਤਾ: ਚੀਨੀ ਰਾਜਦੂਤ
Saturday, Jun 25, 2022 - 11:37 AM (IST)
ਕੈਨਬਰਾ (ਭਾਸ਼ਾ)- ਕੈਨਬਰਾ ਵਿਚ ਚੀਨੀ ਰਾਜਦੂਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਸਟ੍ਰੇਲੀਆ ਨੇ ਰਿਸ਼ਤਿਆਂ ਨੂੰ ਖ਼ਰਾਬ ਕਰਨ ਲਈ 4 ਸਾਲ ਪਹਿਲਾਂ ਪਹਿਲੀ ਕਾਰਵਾਈ ਓਦੋਂ ਕੀਤੀ ਜਦੋਂ ਤਤਕਾਲੀਨ ਸਰਕਾਰ ਨੇ ਸੁਰੱਖਿਆ ਚਿੰਤਾਵਾਂ ਕਾਰਨ ਚੀਨੀ ਦੂਰਸੰਚਾਰ ਕੰਪਨੀ ਹੁਵਾਵੇਈ ਦੇ ਦੇਸ਼ ਦੇ 5ਜੀ ਪ੍ਰਾਜੈਕਟ ਵਿਚ ਸ਼ਾਮਲ ਹੋਣ ’ਤੇ ਪਹਿਲਾਂ ਲਗਾ ਦਿੱਤੀ। ਆਸਟ੍ਰੇਲੀਆ ਵਿੱਚ ਤਾਇਨਾਤ ਚੀਨੀ ਰਾਜਦੂਤ ਸ਼ਿਓ ਕਿਆਨ ਨੇ ਜਨਵਰੀ ਤੋਂ ਬਾਅਦ ਪਹਿਲੀ ਵਾਰ ਯੂਨੀਵਰਸਿਟੀ ਆਫ ਟੈਕਨਾਲੋਜੀ ਸਿਡਨੀ ਵਿੱਚ ਇੱਕ ਜਨਤਕ ਸੰਬੋਧਨ ਕੀਤਾ। ਉਨ੍ਹਾਂ ਦੇ ਸੰਬੋਧਨ ਨੂੰ ਵਾਰ-ਵਾਰ ਮਨੁੱਖੀ ਅਧਿਕਾਰ ਕਾਰਕੁਨਾਂ ਵੱਲੋਂ ਰੋਕਿਆ ਗਿਆ।
ਇਹ ਵੀ ਪੜ੍ਹੋ: ਸਪੇਨ 'ਚ ਦਾਖਲ ਹੋਣ ਲਈ ਮਚੀ ਭੱਜ-ਦੌੜ 'ਚ 18 ਪ੍ਰਵਾਸੀਆਂ ਦੀ ਮੌਤ
ਚੀਨੀ ਰਾਜਦੂਤ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਆਸਟ੍ਰੇਲੀਆ ਵਿਚ ਪਿਛਲੇ ਮਹੀਨੇ ਚੋਣਾਂ ਤੋਂ ਬਾਅਦ ਨਵੀਂ ਸਰਕਾਰ ਬਣੀ ਹੈ ਅਤੇ ਬੀਜਿੰਗ ਨੇ ਰਿਸ਼ਤਿਆਂ ’ਤੇ ਜੰਮੀ ਬਰਫ ਖੁਰਣ ਦੇ ਸੰਕੇਤ ਦਿੱਤੇ ਹਨ। ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਸਾਲ 2020 ਵਿੱਚ ਉਦੋਂ ਖਟਾਸ ਆਈ, ਜਦੋਂ ਪਿਛਲੀ ਆਸਟਰੇਲੀਆਈ ਸਰਕਾਰ ਨੇ ਕੋਵਿਡ-19 ਮਹਾਂਮਾਰੀ ਦੇ ਸਰੋਤ ਦਾ ਪਤਾ ਲਗਾਉਣ ਲਈ ਇੱਕ ਸੁਤੰਤਰ ਜਾਂਚ ਦੀ ਮੰਗ ਕੀਤੀ ਸੀ। ਹਾਲਾਂਕਿ ਸ਼ਿਓ ਨੇ ਸਰਕਾਰ ਦੇ 2018 ਦੇ ਫੈਸਲੇ ਨੂੰ ਰੇਖਾਂਕਿਤ ਕੀਤਾ, ਜਦੋਂ Huawei ਨੂੰ ਆਸਟਰੇਲੀਆ ਦੇ 5G ਪ੍ਰੋਜੈਕਟ ਤੋਂ ਬਾਹਰ ਕੱਢ ਦਿੱਤਾ ਗਿਆ ਸੀ ਅਤੇ ਦਾਅਵਾ ਕੀਤਾ ਕਿ ਇਹ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਇੱਕ ਅਹਿਮ ਮੋੜ ਸੀ। ਉਨ੍ਹਾਂ ਕਿਹਾ ਕਿ ਸਗੋਂ ਇਸ ਨੂੰ ਪਹਿਲਾ ਹਮਲਾ ਕਿਹਾ ਜਾ ਸਕਦਾ ਹੈ ਜਿਸ ਨੇ ਅਸਲ ਵਿੱਚ ਸਾਡੇ ਆਮ ਵਪਾਰਕ ਸਬੰਧਾਂ ਨੂੰ ਨੁਕਸਾਨ ਪਹੁੰਚਾਇਆ।
ਇਹ ਵੀ ਪੜ੍ਹੋ: ਕਬੱਡੀ ਖਿਡਾਰੀ ਨੇ ਲਾਰੈਂਸ ਬਿਸ਼ਨੋਈ ਦੇ ਸਾਥੀ ਨੂੰ ਸਪਲਾਈ ਕੀਤੇ ਸਨ ਹਥਿਆਰ