ਆਸਟ੍ਰੇਲੀਆ : ਗੋਲੀਬਾਰੀ 'ਚ ਸ਼ਾਮਲ ਸ਼ੱਕੀ ਹੀ ਹੋਈ ਪਛਾਣ

Wednesday, Jun 05, 2019 - 04:53 PM (IST)

ਆਸਟ੍ਰੇਲੀਆ : ਗੋਲੀਬਾਰੀ 'ਚ ਸ਼ਾਮਲ ਸ਼ੱਕੀ ਹੀ ਹੋਈ ਪਛਾਣ

ਮੈਲਬੌਰਨ (ਭਾਸ਼ਾ)— ਆਸਟ੍ਰੇਲੀਆ ਦੇ ਡਰਵਿਨ ਸ਼ਹਿਰ ਵਿਚ ਮੰਗਲਵਾਰ ਸ਼ਾਮ ਨੂੰ ਹੋਈ ਗੋਲੀਬਾਰੀ ਵਿਚ ਸ਼ਾਮਲ ਸ਼ੱਕੀ ਦੀ ਪੁਲਸ ਨੇ ਪਛਾਣ ਕਰ ਲਈ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਗੋਲੀਬਾਰੀ ਅਸਲ ਵਿਚ ਮੰਗਲਵਾਰ ਸ਼ਾਮ ਨੂੰ ਸਥਾਨਕ ਸਮੇਂ ਮੁਤਾਬਕ 6 ਵਜੇ ਹੋਈ ਸੀ ਜਿਸ ਵਿਚ ਚਾਰ ਲੋਕਾਂ ਦੀ ਜਾਨ ਚਲੀ ਗਈ ਸੀ। ਅੰਨ੍ਹੇਵਾਹ ਗੋਲੀਬਾਰੀ ਦੇ ਬਾਅਦ ਸ਼ੱਕੀ ਸਟੁਅਰਟ ਪਾਰਕ ਵੱਲ ਚਲਾ ਗਿਆ ਸੀ ਜਿੱਥੇ ਉਸ ਨੇ ਇਕ ਵਾਰ ਫਿਰ ਗੋਲੀਬਾਰੀ ਕੀਤੀ ਅਤੇ ਬਾਅਦ ਵਿਚ ਵੂਲਨਰ ਸੁਬੁਰਬ ਵੱਲ ਜਾ ਕੇ ਫਰਾਰ ਹੋ ਗਿਆ।  

ਇਕ ਸਮਾਚਾਰ ਏਜੰਸੀ ਮੁਤਾਬਕ ਸ਼ੱਕੀ ਦੀ ਪਛਾਣ 45 ਸਾਲਾ ਦੇ ਬੇਨ ਹਾਫਮੈਨ ਦੇ ਤੌਰ 'ਤੇ ਹੋਈ। ਪੁਲਸ ਨੇ ਮੰਗਲਵਾਰ ਰਾਤ ਉਸ ਦੀ ਪਛਾਣ ਕਰ ਲਈ ਸੀ ਅਤੇ ਉਹ ਫਿਲਹਾਲ ਹਸਪਤਾਲ ਵਿਚ ਹੈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਅੱਤਵਾਦ ਨਾਲ ਸਬੰਧਤ ਨਹੀਂ ਸੀ। ਗੌਰਤਲਬ ਹੈ ਕਿ ਸ਼ੱਕੀ ਹਾਲ ਹੀ ਵਿਚ ਇਕ ਸਾਲ ਤੋਂ ਜ਼ਿਆਦਾ ਦੀ ਸਜ਼ਾ ਕੱਟਣ ਦੇ ਬਾਅਦ ਜੇਲ ਤੋਂ ਰਿਹਾਅ ਹੋਇਆ ਹੈ।


author

Vandana

Content Editor

Related News