ਆਸਟ੍ਰੇਲੀਆ ਜੰਗਲੀ ਅੱਗ ''ਚ ਮਰਨ ਵਾਲਿਆਂ ਦੀ ਗਿਣਤੀ ਹੋਈ 27

01/09/2020 2:10:39 PM

ਸਿਡਨੀ— ਆਸਟ੍ਰੇਲੀਆ 'ਚ ਜੰਗਲੀ ਅੱਗ ਕਾਰਨ ਹੁਣ ਤਕ 27 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵੀਰਵਾਰ ਨੂੰ ਅਧਿਕਾਰੀਆਂ ਨੇ ਦੱਸਿਆ ਕਿ ਅੱਗ 60 ਲੱਖ ਹੈਕਟੇਅਰ ਤਕ 'ਚ ਫੈਲੀ ਹੈ ਅਤੇ ਸੈਂਕੜੇ ਘਰ ਸੜ ਗਏ ਹਨ ਅਤੇ ਕੁੱਝ ਜਾਨਵਰਾਂ ਦੀਆਂ ਨਸਲਾਂ ਲੁਪਤ ਹੋਣ ਦੀ ਕਗਾਰ 'ਤੇ ਹਨ। ਪ੍ਰਸ਼ਾਸਨ ਨੇ ਵੀਰਵਾਰ ਨੂੰ ਦੇਸ਼ ਦੇ ਦੱਖਣ-ਪੂਰਬੀ ਹਿੱਸਿਆਂ ਲਈ ਨਵੀਂ ਚਿਤਾਵਨੀ ਜਾਰੀ ਕੀਤੀ ਹੈ ਅਤੇ ਥਾਂ ਖਾਲੀ ਕਰਨ ਦੇ ਹੁਕਮ ਦਿੱਤੇ ਹਨ ਕਿਉਂਕਿ ਗਰਮ ਹਵਾਵਾਂ ਕਾਰਨ ਅੱਗ ਫਿਰ ਤੋਂ ਲੱਗ ਸਕਦੀ ਹੈ।
PunjabKesari
ਵਿਕਟੋਰੀਆ ਦੇ ਐਮਰਜੈਂਸੀ ਪ੍ਰਬੰਧਨ ਐਂਡ੍ਰਿਊ ਕ੍ਰਿਸਪ ਨੇ ਕਿਹਾ ਕਿ ਵਿਕਟੋਰੀਆ ਸੂਬੇ 'ਚ 23 ਸਥਾਨਾਂ 'ਤੇ ਅਜੇ ਵੀ ਅੱਗ ਲੱਗੀ ਹੈ। ਮਾਹਿਰਾਂ ਮੁਤਾਬਕ ਤਕਰੀਬਨ ਕਰੋੜਾਂ ਜਾਨਵਰਾਂ ਦੀ ਮੌਤ ਹੋ ਚੁੱਕੀ ਹੈ।

ਅੱਗ ਫੈਲਣ ਦਾ ਇਕ ਵੱਡਾ ਕਾਰਨ ਹੈ ਮੌਸਮ—
ਇੱਥੇ ਸਭ ਤੋਂ ਵਧ ਨਿਊ ਸਾਊਥ ਵੇਲਜ਼ ਪ੍ਰਭਾਵਿਤ ਹੋਇਆ ਹੈ। ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਤਕ ਛੱਡਣੇ ਪਏ ਹਨ ਤੇ ਉਹ ਸ਼ੈਲਟਰ ਹੋਮਜ਼ 'ਚ ਰਹਿਣ ਲਈ ਮਜਬੂਰ ਹਨ ਕਿਉਂਕਿ ਨੇੜਲੇ ਖੇਤਰਾਂ ਦੀ ਹਵਾ ਵੀ ਬਹੁਤ ਜ਼ਹਿਰੀਲੀ ਹੋ ਗਈ ਹੈ। ਆਸਟ੍ਰੇਲੀਆ 'ਚ ਅੱਗ ਫੈਲਣ ਦਾ ਵੱਡਾ ਕਾਰਨ ਮੌਸਮ ਵੀ ਰਿਹਾ ਹੈ। ਗਰਮ, ਖੁਸ਼ਕ ਮੌਸਮ ਦੇ ਨਾਲ ਤੇਜ਼ ਹਵਾਵਾਂ ਅੱਗ ਲਈ ਅਨੁਕੂਲ ਸਥਿਤੀਆਂ ਬਣਾ ਰਹੀਆਂ ਹਨ। ਜੰਗਲਾਂ ਨਾਲ ਢਕੇ ਪਹਾੜ ਵੀ ਇਸ ਦੀ ਲਪੇਟ 'ਚ ਆ ਗਏ ਹਨ।


Related News