Aus : ਫੈਡਰਲ ਚੋਣਾਂ ਲਈ ਵਾਧੂ 30 ਮਿਲੀਅਨ ਆਸਟ੍ਰੇਲੀਆਈ ਡਾਲਰ ਲਾਗਤ ਆਉਣ ਦੀ ਸੰਭਾਵਨਾ

Tuesday, Jan 05, 2021 - 04:23 PM (IST)

Aus : ਫੈਡਰਲ ਚੋਣਾਂ ਲਈ ਵਾਧੂ 30 ਮਿਲੀਅਨ ਆਸਟ੍ਰੇਲੀਆਈ ਡਾਲਰ ਲਾਗਤ ਆਉਣ ਦੀ ਸੰਭਾਵਨਾ

ਕੈਨਬਰਾ (ਭਾਸ਼ਾ): ਆਸਟ੍ਰੇਲੀਆ ਦੀਆਂ ਅਗਲੀਆਂ ਸੰਘੀ ਚੋਣਾਂ ਵਿਚ ਕੋਰੋਨਾਵਾਇਰਸ ਮਹਾਮਾਰੀ ਦੇ ਖਿਲਾਫ਼ ਉਪਾਵਾਂ ਕਾਰਨ ਦੇਸ਼ ਨੂੰ ਲਗਭਗ 30 ਮਿਲੀਅਨ ਆਸਟ੍ਰੇਲੀਆਈ ਡਾਲਰ (22 ਮਿਲੀਅਨ ਡਾਲਰ) ਦਾ ਖਰਚਾ ਪੈਣ ਦੀ ਸੰਭਾਵਨਾ ਹੈ। ਮੰਗਲਵਾਰ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ।

ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ, ਇਕ ਸੈਨੇਟ ਬਜਟ ਸੁਣਵਾਈ ਦੌਰਾਨ ਆਸਟ੍ਰੇਲੀਆਈ ਚੋਣ ਕਮਿਸ਼ਨ (AEC) ਨੇ ਖੁਲਾਸਾ ਕੀਤਾ ਕਿ ਪੋਸਟਲ ਬੈਲਟ ਵਿਚ ਹੋਣ ਵਾਲੇ ਸੰਭਾਵਤ ਵਾਧੇ ਦੇ ਨਤੀਜੇ ਵਜੋਂ ਅਗਲੀਆਂ ਚੋਣਾਂ ਵਿਚ ਟੈਕਸ ਅਦਾ ਕਰਨ ਵਾਲਿਆਂ ਨੂੰ ਘੱਟੋ-ਘੱਟ 400 ਮਿਲੀਅਨ ਆਸਟ੍ਰੇਲੀਆਈ ਡਾਲਰ ਦਾ ਖਰਚਾ ਆਵੇਗਾ, ਜੋ ਕਿ 2019 ਵਿਚ 372 ਮਿਲੀਅਨ ਆਸਟ੍ਰੇਲੀਆਈ ਡਾਲਰ ਤੋਂ ਵੱਧ ਹੈ। ਇਸ ਦੇ ਨਾਲ ਹੀ ਚੋਣਾਂ ਲਈ ਕੋਵਿਡ-19 ਵਾਰਡਨ ਨੂੰ ਨੌਕਰੀ ਤੇ ਰੱਖੇ ਜਾਣ ਦੀ ਸੂਚਨਾ ਦਿੱਤੀ।

ਪੜ੍ਹੋ ਇਹ ਅਹਿਮ ਖਬਰ- ਰਾਸ਼ਟਰਪਤੀ ਅਹੁਦੇ ਲਈ ਲੜਾਈ ਜਾਰੀ ਰੱਖਾਂਗਾ : ਟਰੰਪ

ਮੌਜੂਦਾ ਸੰਸਦ ਦਾ ਤਿੰਨ ਸਾਲਾ ਕਾਰਜਕਾਲ 2022 ਵਿਚ ਖ਼ਤਮ ਹੋਣਾ ਤੈਅ ਹੈ ਪਰ ਸਥਾਨਕ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਸੰਸਦ ਮੈਂਬਰ ਇਸ ਸਾਲ ਅਗਸਤ ਅਤੇ ਨਵੰਬਰ ਵਿਚ ਜਲਦੀ ਚੋਣ ਕਰਵਾਉਣ ਲਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੂੰ ਬੁਲਾਉਣ ਦੀ ਤਿਆਰੀ ਕਰ ਰਹੇ ਸਨ। ਏ.ਈ.ਸੀ ਨੇ ਕਿਹਾ ਕਿ ਵੈਕਸੀਨ ਰੋਲਆਉਟ ਦੀ ਸਥਿਤੀ ਦਾ ਚੋਣ ਖਰਚੇ 'ਤੇ ਮਹੱਤਵਪੂਰਣ ਪ੍ਰਭਾਵ ਪਵੇਗਾ।

ਭਾਵੇਂਕਿ, ਸਰਕਾਰ ਆਸ ਨਹੀਂ ਕਰ ਰਹੀ ਹੈ ਕਿ ਟੀਕਾਕਰਨ ਪ੍ਰੋਗਰਾਮ ਅਕਤੂਬਰ ਤੱਕ ਪੂਰਾ ਹੋ ਜਾਵੇਗਾ। ਮੰਗਲਵਾਰ ਨੂੰ, ਮੌਰੀਸਨ ਨੇ ਸਥਾਨਕ ਰੇਡੀਓ ਸਟੇਸ਼ਨ ਨੂੰ ਦੱਸਿਆ,''ਅਗਲੇ 12 ਮਹੀਨਿਆਂ ਦੌਰਾਨ ਬਹੁਤ ਸਾਰੇ ਕੰਮ ਕਰਨੇ ਬਾਕੀ ਹਨ ਅਤੇ 2022 ਤੱਕ ਚੋਣਾਂ ਨਹੀਂ ਹੋਣੀਆਂ ਹਨ। ਇਸ ਕੰਮ ਲਈ ਮੈਨੂੰ 2021 ਵਿਚ ਕਾਫ਼ੀ ਲੋੜੀਂਦਾ ਸਮਾਂ ਮਿਲ ਗਿਆ ਹੈ ਅਤੇ ਬਾਕੀ ਦੇਸ਼ ਵੀ ਅਜਿਹਾ ਹੀ ਕਰਦੇ ਹਨ।" 


author

Vandana

Content Editor

Related News