ਆਸਟ੍ਰੇਲੀਆ ''ਚ ਫੇਸਬੁੱਕ ''ਤੇ ਨਹੀਂ ਦਿਸੇਗਾ ਕੋਵਿਡ-19 ਟੀਕੇ ਦੇ ਪ੍ਰਚਾਰ ਦਾ ਇਸ਼ਤਿਹਾਰ
Monday, Feb 22, 2021 - 06:02 PM (IST)
ਮੈਲਬੌਰਨ (ਬਿਊਰੋ): ਤਕਨਾਲੋਜੀ ਕੰਪਨੀਆਂ ਹੌਲੀ-ਹੌਲੀ ਸਮਝ ਰਹੀਆਂ ਹਨ ਕਿ ਉਹ ਦੁਨੀਆ ਨੂੰ ਭਾਵੇਂ ਬਦਲ ਰਹੀਆਂ ਹਨ ਪਰ ਉਨ੍ਹਾਂ ਨੂੰ ਇਨ੍ਹਾਂ ਨੂੰ ਚਲਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਸ਼ਾਇਦ ਇਸ ਲਈ ਆਸਟ੍ਰੇਲੀਆ ਵਿਚ ਆਖਰੀ ਵੇਲੇ ਤੱਕ ਅੜੇ ਰਹਿਣ ਦੇ ਬਾਵਜੂਦ ਗੂਗਲ ਨੇ ਖ਼ਬਰਾਂ ਦਿਖਾਉਣ ਦੇ ਬਦਲੇ 'ਰੂਪਟ ਮਰਡੋਕ' ਦੀ ਕੰਪਨੀ 'ਨਿਊਜ਼ਕਾਰਪ' ਨੂੰ ਪੇਮੈਂਟ ਦੇਣੀ ਮਨਜ਼ੂਰ ਕਰ ਲਈ ਹੈ।
ਹਾਲਾਂਕਿ ਫੇਸਬੁੱਕ ਹੁਣ ਤੱਕ ਅੜਿਆ ਹੋਇਆ ਹੈ। ਹੁਣ ਆਸਟ੍ਰੇਲੀਆ ਦੇ ਸਿਹਤ ਵਿਭਾਗ ਨੇ ਫੇਸਬੁੱਕ ਤੋਂ ਆਪਣਾ ਸੰਪਰਕ ਹਟਾ ਲਿਆ ਹੈ।ਇਹ ਫ਼ੈਸਲਾ ਸੋਸ਼ਲ ਮੀਡੀਆ ਦਿੱਗਜ਼ ਦੇ ਨਾਲ ਦੇਸ਼ ਦੀ ਸਰਕਾਰ ਦੇ ਵਿਵਾਦਾਂ ਦੇ ਮੱਦੇਨਜ਼ਰ ਲਿਆ ਗਿਆ ਹੈ।ਅਸਲ ਵਿਚ ਫੇਸਬੁੱਕ ਨੇ ਦੇਸ਼ ਵਿਚ ਆਪਣੇ ਪਲੇਟਫਾਰਮ 'ਤੇ ਨਵੀਂ ਸਮਗੱਰੀ ਨੂੰ ਬਲਾਕ ਕਰ ਦਿੱਤਾ ਹੈ। ਇੱਥੇ ਦੱਸ ਦਈਏ ਕਿ ਆਸਟ੍ਰੇਲੀਆ ਨੇ ਦੇਸ਼ ਭਰ ਵਿਚ ਕੋਵਿਡ-19 ਟੀਕਾਕਰਣ ਦੀ ਸ਼ੁਰਆਤ ਕਰ ਦਿੱਤੀ ਹੈ।ਇਸ ਟੀਕਾਕਰਣ ਦਾ ਪ੍ਰਚਾਰ ਫੇਸਬੁੱਕ 'ਤੇ ਨਹੀਂ ਦਿਸੇਗਾ।ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿਚ ਖ਼ਬਰ ਦਿਖਾਉਣ ਲਈ ਰਾਸ਼ੀ ਦੇਣ ਦੇ ਕਾਨੂੰਨ ਨਾਲ ਭੜਕੇ ਫੇਸਬੁੱਕ ਨੇ ਸਾਰੀਆਂ ਸਮਾਚਾਰ ਵੈਬਸਾਈਟਾਂ ਨੂੰ ਖ਼ਬਰਾਂ ਪੋਸਟ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਫੇਸਬੁੱਕ ਦੇ ਇਸ ਬੈਨ ਦੀ ਚਪੇਟ ਵਿਚ ਮੌਸਮ, ਰਾਜ ਸਿਹਤ ਵਿਭਾਗ ਅਤੇ ਪੱਛਮੀ ਆਸਟ੍ਰੇਲੀਆਈ ਵਿਰੋਧੀ ਨੇਤਾ ਆ ਗਏ ਹਨ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਕਹਿਰ, ਅਮਰੀਕਾ 'ਚ ਜਾਨ ਗਵਾਉਣ ਵਾਲੇ 5 ਲੱਖ ਲੋਕਾਂ ਨੂੰ ਸ਼ਰਧਾਂਜਲੀ ਦੇਣਗੇ ਬਾਈਡੇਨ
ਇੱਥੋਂ ਤੱਕ ਕਿ ਫੇਸਬੁੱਕ ਨੇ ਆਸਟ੍ਰੇਲੀਆ ਵਿਚ ਆਪਣਾ ਪੇਜ ਵੀ ਬਲਾਕ ਕਰ ਦਿੱਤਾ ਹੈ। ਇਸ ਕਾਰਨ ਦੇਸ਼ ਵਿਚ ਐਮਰਜੈਂਸੀ ਸਰਵਿਸ ਪ੍ਰਭਾਵਿਤ ਹੋਈ ਹੈ।ਇਸ ਕ੍ਰਮ ਵਿਚ ਫੇਸਬੁੱਕ ਨੇ ਆਪਣੇ ਆਸਟ੍ਰੇਲੀਆਈ ਯੂਜ਼ਰਾਂ ਨੂੰ ਦੇਸ਼ ਅਤੇ ਵਿਦੇਸ਼ ਦੀ ਕਿਸੇ ਵੀ ਨਿਊਜ਼ ਵੈਬਸਾਈਟ ਦੀ ਖ਼ਬਰ ਨੂੰ ਖੋਲ੍ਹਣ 'ਤੇ ਵੀ ਰੋਕ ਲਗਾ ਦਿੱਤੀ।ਫੇਸਬੁੱਕ ਨੇ ਇਸ 'ਤੇ ਕਿਹਾ ਕਿ ਉਹ ਸੈਨੇਟ ਵਿਚ ਆਏ ਕਾਨੂੰਨ ਦੇ ਵਿਰੋਧ ਵਿਚ ਇਹ ਰੋਕ ਲਗਾ ਰਿਹਾ ਹੈ। ਇਸ ਕਾਨੂੰਨ ਵਿਚ ਕਿਹਾ ਗਿਆ ਹੈ ਕਿ ਫੇਸਬੁੱਕ ਅਤੇ ਗੂਗਲ ਨਿਊਜ਼ ਕੰਪਨੀਆਂ ਨੂੰ ਪੈਸੇ ਦਾ ਭੁਗਤਾਨ ਕਰਨ ਲਈ ਗੱਲ ਕਰਨਗੀਆਂ। ਆਸਟ੍ਰੇਲੀਆ ਦੇ ਮੌਸਮ ਵਿਭਾਗ ਦੇ ਵੀ ਪੇਜ ਨੂੰ ਫੇਸਬੁੱਕ ਨੇ ਬਲਾਕ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆਈ ਸਰਕਾਰ ਨੇ ਕਿਹਾ ਸੀ ਕਿ ਖਰੜਾ ਕਾਨੂੰਨਾਂ ਵਿਚ ਇਹ ਸਪਸ਼ੱਟ ਕਰਨ ਲਈ ਸੋਧ ਕੀਤੀ ਜਾਵੇਗੀ ਕਿ ਗੂਗਲ ਅਤੇ ਫੇਸਬੁੱਕ ਖ਼ਬਰਾਂ ਲਈ ਪ੍ਰਕਾਸ਼ਕਾਂ ਨੂੰ ਸਮਾਚਾਰ ਦੇ ਲਿੰਕ 'ਤੇ ਪ੍ਰਤੀ ਕਲਿੱਕ ਦੀ ਬਜਾਏ ਇਕਮੁਸ਼ਤ ਰਾਸ਼ੀ ਦਾ ਭੁਗਤਾਨ ਕਰਨਗੇ।
ਨੋਟ- ਆਸਟ੍ਰੇਲੀਆ 'ਚ ਫੇਸਬੁੱਕ 'ਤੇ ਨਹੀਂ ਦਿਸੇਗਾ ਕੋਵਿਡ-19 ਟੀਕੇ ਦੇ ਪ੍ਰਚਾਰ ਦਾ ਇਸ਼ਤਿਹਾਰ, ਕੁਮੈਂਟ ਕਰ ਦਿਓ ਰਾਏ।