ਆਸਟ੍ਰੇਲੀਆ ਨੇ ਕਾਬੁਲ ਤੋਂ 1,600 ਤੋਂ ਵੱਧ ਲੋਕਾਂ ਨੂੰ ਕੱਢਿਆ ਸੁਰੱਖਿਅਤ
Tuesday, Aug 24, 2021 - 02:20 PM (IST)
            
            ਕੈਨਬਰਾ (ਏਪੀ): ਆਸਟ੍ਰੇਲੀਆ ਦੇ ਗ੍ਰਹਿ ਮਾਮਲਿਆਂ ਦੇ ਮੰਤਰੀ ਕੈਰਨ ਐਂਡਰਿਊਜ਼ ਨੇ ਦੱਸਿਆ ਕਿ ਆਸਟ੍ਰੇਲੀਆ ਨੇ ਪਿਛਲੇ ਬੁੱਧਵਾਰ ਤੋਂ 17 ਉਡਾਣਾਂ ਵਿੱਚ ਕਾਬੁਲ ਹਵਾਈ ਅੱਡੇ ਤੋਂ 1,600 ਤੋਂ ਵੱਧ ਲੋਕਾਂ ਨੂੰ ਕੱਢਣ ਵਿੱਚ ਸਹਾਇਤਾ ਕੀਤੀ ਹੈ।ਐਂਡਰਿਊਜ਼ ਨੇ ਮੰਗਲਵਾਰ ਨੂੰ ਸੰਸਦ ਨੂੰ ਦੱਸਿਆ,“ਅਸੀਂ ਸੰਯੁਕਤ ਰਾਜ ਅਮਰੀਕਾ ਅਤੇ ਯੂਨਾਈਟਿਡ ਕਿੰਗਡਮ ਸਮੇਤ ਹੋਰ ਦੇਸ਼ਾਂ ਦੇ ਨਾਲ ਮਿਲ ਕੇ ਕੰਮ ਕਰਕੇ ਇਹ ਟੀਚਾ ਪ੍ਰਾਪਤ ਕੀਤਾ ਹੈ।''
ਬਾਹਰ ਕੱਢੇ ਗਏ ਲੋਕਾਂ ਵਿੱਚ ਆਸਟ੍ਰੇਲੀਆਈ ਨਾਗਰਿਕ ਅਤੇ ਅਫਗਾਨ ਨਾਗਰਿਕ ਸ਼ਾਮਲ ਹਨ, ਜਿਨ੍ਹਾਂ ਨੇ 20 ਸਾਲਾਂ ਦੇ ਸੰਘਰਸ਼ ਦੌਰਾਨ ਆਸਟ੍ਰੇਲੀਆਈ ਸਰਕਾਰ ਅਤੇ ਹੋਰ ਦੇਸ਼ਾਂ ਦੇ ਨਾਗਰਿਕਾਂ ਲਈ ਕੰਮ ਕੀਤਾ ਸੀ। ਆਸਟ੍ਰੇਲੀਆਈ ਸਰਕਾਰ ਨੇ ਇਹ ਨਹੀਂ ਦੱਸਿਆ ਕਿ ਉਸਨੇ ਕਿੰਨੇ ਲੋਕਾਂ ਨੂੰ ਅਫਗਾਨਿਸਤਾਨ ਤੋਂ ਕੱਢਣ ਦੀ ਯੋਜਨਾ ਬਣਾਈ ਹੈ।ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਪਹਿਲਾਂ ਕਿਹਾ ਸੀ ਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਅਧਿਕਾਰੀਆਂ ਨੇ ਸੋਮਵਾਰ ਰਾਤ ਨੂੰ 650 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਕੱਢਿਆ ਸੀ।
ਪੜ੍ਹੋ ਇਹ ਅਹਿਮ ਖਬਰ -Big Breaking: ਕਾਬੁਲ 'ਚ ਹਾਈਜੈਕ ਹੋਇਆ ਯੂਕਰੇਨ ਦਾ ਜਹਾਜ਼
ਮੌਰੀਸਨ ਨੇ ਕਿਹਾ ਕਿ ਤਾਲਿਬਾਨ ਦੇ ਦੇਸ਼ 'ਤੇ ਕਬਜ਼ਾ ਕਰਨ ਤੋਂ ਬਾਅਦ ਨਾਗਰਿਕਾਂ ਦੀ ਵਾਪਸੀ ਦੀ ਪ੍ਰਕਿਰਿਆ ਜਾਰੀ ਹੈ। ਇਸ ਦੌਰਾਨ ਸਭ ਤੋਂ ਵਿਅਸਤ ਦਿਨ ਆਸਟ੍ਰੇਲੀਆ ਨੇ ਪੰਜ ਉਡਾਣਾਂ ਹਵਾਈ ਅੱਡੇ ਤੋਂ ਰਵਾਨਾ ਕੀਤੀਆਂ ਸਨ। ਉਡਾਣਾਂ ਵਿੱਚੋਂ ਇੱਕ ਨਿਊਜ਼ੀਲੈਂਡ ਦਾ ਫੌਜੀ ਜਹਾਜ਼ ਸੀ। ਮੌਰੀਸਨ ਨੇ ਨਾਈਨ ਨੈੱਟਵਰਕ ਟੈਲੀਵਿਜ਼ਨ ਨੂੰ ਦੱਸਿਆ ਕਿ ਕੱਢੇ ਗਏ ਲੋਕਾਂ ਵਿੱਚ ਆਸਟ੍ਰੇਲੀਆਈ, ਨਿਊਜ਼ੀਲੈਂਡ ਵਾਸੀ ਅਤੇ ਅਫਗਾਨੀ ਸ਼ਾਮਲ ਹਨ।
