ਆਸਟ੍ਰੇਲੀਆ ਨੇ ਵੀ ਅਫਗਾਨਿਸਤਾਨ ਤੋਂ ਲੋਕਾਂ ਨੂੰ ਕੱਢਣ ਦਾ ਮਿਸ਼ਨ ਕੀਤਾ ਖ਼ਤਮ

Friday, Aug 27, 2021 - 06:26 PM (IST)

ਆਸਟ੍ਰੇਲੀਆ ਨੇ ਵੀ ਅਫਗਾਨਿਸਤਾਨ ਤੋਂ ਲੋਕਾਂ ਨੂੰ ਕੱਢਣ ਦਾ ਮਿਸ਼ਨ ਕੀਤਾ ਖ਼ਤਮ

ਕੈਨਬਰਾ (ਏਐਨਆਈ/ਸ਼ਿਨਹੂਆ): ਆਸਟ੍ਰੇਲੀਆ ਨੇ ਅਫਗਾਨਿਸਤਾਨ ਤੋਂ ਲੋਕਾਂ ਨੂੰ ਕੱਢਣ ਦਾ ਮਿਸ਼ਨ ਖਤਮ ਕਰ ਦਿੱਤਾ ਹੈ, ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।ਆਸਟ੍ਰੇਲੀਆ ਦੇ ਰੱਖਿਆ ਮੰਤਰੀ ਪੀਟਰ ਡਟਨ ਨੇ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਕਿ ਕਾਬੁਲ ਹਵਾਈ ਅੱਡੇ 'ਤੇ ਹੋਏ ਜਾਨਲੇਵਾ ਬੰਬ ਧਮਾਕਿਆਂ ਤੋਂ ਪਹਿਲਾਂ ਆਸਟ੍ਰੇਲੀਆਈ ਸੈਨਿਕਾਂ ਨੇ ਅਫਗਾਨਿਸਤਾਨ ਛੱਡ ਦਿੱਤਾ ਹੈ।

ਸਥਾਨਕ ਸਮੇਂ ਅਨੁਸਾਰ ਵੀਰਵਾਰ ਰਾਤ ਨੂੰ ਹੋਏ ਆਤਮਘਾਤੀ ਬੰਬ ਧਮਾਕਿਆਂ ਵਿੱਚ 13 ਅਮਰੀਕੀ ਫ਼ੌਜੀਆਂ ਸਮੇਤ ਦਰਜਨਾਂ ਮਾਰੇ ਗਏ ਸਨ।ਇੱਥੇ ਦੱਸ ਦਈਏ ਕਿ ਇਟਲੀ, ਸਵੀਡਨ, ਬ੍ਰਿਟੇਨ, ਸਪੇਨ ਆਦਿ ਦੇਸ਼ਾਂ ਨੇ ਕਾਬੁਲ ਤੋਂ ਨਾਗਰਿਕਾਂ ਨੂੰ ਬਾਹਰ ਕੱਢਣ ਦਾ ਮਿਸ਼ਨ ਬੰਦ ਕਰ ਦਿੱਤਾ ਹੈ।ਸਥਾਨਕ ਮੀਡੀਆ ਮੁਤਾਬਕ ਆਸਟ੍ਰੇਲੀਆਈ ਸਰਕਾਰ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕੀ ਹੈ ਕਿ ਕੋਈ ਆਸਟ੍ਰੇਲੀਅਨ ਜਾਂ ਵੀਜ਼ਾ ਧਾਰਕ ਜ਼ਖਮੀ ਹੋਇਆ ਹੈ ਜਾਂ ਨਹੀਂ।

ਪੜ੍ਹੋ ਇਹ ਅਹਿਮ ਖਬਰ- ਜਾਨਲੇਵਾ ਧਮਾਕਿਆਂ ਦੇ ਬਾਅਦ ਕਾਬੁਲ 'ਚ ਮੁੜ ਸ਼ੁਰੂ ਹੋਈਆਂ 'ਉਡਾਣਾਂ'

ਡਟਨ ਨੇ ਕਿਹਾ,“ਹਮਲੇ ਤੋਂ ਬਹੁਤ ਪਹਿਲਾਂ ਨਹੀਂ, ਮੈਂ ਪੁਸ਼ਟੀ ਕਰ ਸਕਦਾ ਹਾਂ ਕਿ ਆਸਟ੍ਰੇਲੀਆਈ ਫ਼ੌਜਾਂ ਅਤੇ ਸਾਡੇ ਬਾਕੀ ਕਰਮਚਾਰੀ ਕਾਬੁਲ ਤੋਂ ਬਾਹਰ ਨਿਕਲ ਗਏ ਸਨ ਅਤੇ ਮੈਂ ਬਹੁਤ ਸ਼ੁਕਰਗੁਜਾਰ ਹਾਂ ਕਿ ਉਹ ਹੁਣ ਸੁਰੱਖਿਅਤ ਹਨ।” ਆਸਟ੍ਰੇਲੀਅਨ ਅਤੇ ਨਿਊਜ਼ੀਲੈਂਡ ਡਿਫੈਂਸ ਫੋਰਸਿਜ਼ ਨੇ 4,000 ਤੋਂ ਵੱਧ ਲੋਕਾਂ ਨੂੰ ਕਾਬੁਲ ਤੋਂ ਬਾਹਰ ਕੱਢਿਆ।ਡਟਨ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ “ਬਹੁਤ ਸਪੱਸ਼ਟ ਖੁਫੀਆ ਜਾਣਕਾਰੀ” ਸੀ ਕਿ ਹੋਰ ਹਮਲੇ ਹੋਣ ਦੀ ਸੰਭਾਵਨਾ ਹੈ ਪਰ ਕਾਬੁਲ ਛੱਡਣ ਦਾ ਫ਼ੈਸਲਾ ਅਜੇ ਵੀ ਮੁਸ਼ਕਲ ਸੀ।


author

Vandana

Content Editor

Related News