ਆਸਟ੍ਰੇਲੀਆ : 2018-19 ਵਿੱਤੀ ਸਾਲ 'ਚ ਅਰਥ ਵਿਵਸਥਾ ਦੀ ਰਫਤਾਰ ਰਹੀ ਢਿੱਲੀ

Wednesday, Sep 04, 2019 - 03:35 PM (IST)

ਆਸਟ੍ਰੇਲੀਆ : 2018-19 ਵਿੱਤੀ ਸਾਲ 'ਚ ਅਰਥ ਵਿਵਸਥਾ ਦੀ ਰਫਤਾਰ ਰਹੀ ਢਿੱਲੀ

ਸਿਡਨੀ— ਆਸਟ੍ਰੇਲੀਆ ਅਰਥ ਵਿਵਸਥਾ ਦੇ ਸਲਾਨਾ ਆਰਥਿਕ ਵਾਧੇ ਦੀ ਰਫਤਾਰ ਪਿਛਲੇ ਇਕ ਦਹਾਕੇ ਦੇ ਸਭ ਤੋਂ ਹੇਠਲੇ ਪੱਧਰ 'ਤੇ ਆ ਗਈ। ਬੁੱਧਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਜੂਨ 'ਚ ਖਤਮ ਹੋਏ ਵਿੱਤੀ ਸਾਲ 'ਚ ਆਸਟ੍ਰੇਲੀਆ ਦੀ ਜੀ. ਡੀ. ਪੀ. ਵਾਧਾ ਦਰ ਸਿਰਫ 1.4 ਫੀਸਦੀ 'ਤੇ ਰਹੀ। ਆਸਟ੍ਰੇਲੀਆ ਇਕ ਜੁਲਾਈ ਤੋਂ ਅਗਲੇ ਸਾਲ ਦੇ 30 ਜੂਨ ਤਕ ਦੇ ਸਮੇਂ ਨੂੰ ਇਕ ਵਿੱਤੀ ਸਾਲ ਮੰਨਦਾ ਹੈ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਕਸ ਦੇ ਅੰਕੜਿਆਂ ਮੁਤਾਬਕ, ਅਪ੍ਰੈਲ ਤੋਂ ਜੂਨ ਤਿਮਾਹੀ 'ਚ ਦੇਸ਼ ਦੀ ਅਰਥ ਵਿਵਸਥਾ ਦੇਸ਼ ਦੇ ਆਰਥਿਕਤਾ ਨੂੰ ਲੈ ਕੇ ਚਿੰਤਾ ਦੀ ਸਥਿਤੀ ਪੈਦਾ ਹੋ ਗਈ ਹੈ। 

ਦੇਸ਼ ਦੇ ਕੇਂਦਰੀ ਬੈਂਕ ਨੇ ਗਾਹਕਾਂ ਦੀ ਕਮਜ਼ੋਰ ਖਰੀਦ ਧਾਰਣਾ ਕਾਰਣ ਮੰਗਲਵਾਰ ਨੂੰ ਮੁੱਖ ਵਿਆਜ ਦਰ ਨੂੰ ਘੱਟ ਕੇ ਰਿਕਾਰਡ ਇਕ ਫੀਸਦੀ 'ਤੇ ਕਰ ਦਿੱਤਾ। ਮਾਹਿਰਾਂ ਦਾ ਮੰਨਣਾ ਹੈ ਕਿ ਬੈਂਕ ਅਰਥ-ਵਿਵਸਥਾ ਨੂੰ ਮਜ਼ਬੂਤੀ ਦੇਣ ਲਈ ਆਉਣ ਵਾਲੇ ਮਹੀਨਿਆਂ 'ਚ ਵਿਆਜ ਦਰਾਂ 'ਚ ਕਟੌਤੀ ਕਰ ਸਕਦੀ ਹੈ। ਹਾਲਾਂਕਿ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੂੰ ਇਸ ਗੱਲ ਦਾ ਭਰੋਸਾ ਹੈ ਕਿ ਹਾਲ ਹੀ 'ਚ ਦਰ 'ਚ ਕੀਤੀ ਗਈ ਕਟੌਤੀ ਨਾਲ ਚਾਲੂ ਵਿੱਤੀ ਸਾਲ 'ਚ ਅਰਥ-ਵਿਵਸਥਾ ਨੂੰ ਨਵੀਂ ਮਜ਼ਬੂਤੀ ਮਿਲੇਗੀ।


Related News