ਆਸਟ੍ਰੇਲੀਆ ''ਚ ਕੋਰੋਨਾਵਾਇਰਸ ਮ੍ਰਿਤਕਾਂ ਦੀ ਗਿਂਣਤੀ ਹੋਈ 100

05/19/2020 5:57:17 PM

ਸਿਡਨੀ (ਵਾਰਤਾ): ਆਸਟ੍ਰੇਲੀਆ ਵਿਚ ਮੰਗਲਵਾਰ ਨੂੰ ਇਕ 93 ਸਾਲਾ ਬਜ਼ੁਰਗ ਮਹਿਲਾ ਦੀ ਕੋਰੋਨਵਾਇਰਸ ਕਾਰਨ ਮੌਤ ਹੋ ਗਈ। ਇਸ ਮੌਤ ਦੇ ਨਾਲ ਹੀ ਆਸਟ੍ਰੇਲੀਆ ਵਿਚ ਇਸ ਬੀਮਾਰੀ ਨਾਲ 100ਵੀਂ ਮੌਤ ਦਰਜ ਕੀਤੀ ਗਈ ਹੈ। ਬਜ਼ੁਰਗ ਮਹਿਲਾ ਦੀ ਮੌਤ ਇਸ ਬੀਮਾਰੀ ਨਾਲ ਸਭ ਤੋਂ ਪਹਿਲਾਂ ਮਰਨ ਵਾਲੇ ਵਿਅਕਤੀ ਦੀ ਮੌਤ ਦੇ 79 ਦਿਨ ਬਾਅਦ ਹੋਈ ਹੈ। ਮੰਗਲਵਾਰ ਦੁਪਹਿਰ ਤੱਕ ਆਸਟ੍ਰੇਲੀਆ ਵਿਚ ਕੋਵਿਡ-19 ਦੇ 7065 ਮਾਮਲਿਆਂ ਦੀ ਪੁਸ਼ਟੀ ਹੋਈ। 

ਪੜ੍ਹੋ ਇਹ ਅਹਿਮ ਖਬਰ- ਵਿਆਹ ਦੇ ਕਾਨੂੰਨਾਂ 'ਚ ਤਬਦੀਲੀ ਕਰੇਗਾ ਦੱਖਣੀ ਅਫਰੀਕਾ, ਹਿੰਦੂ ਤੇ ਮੁਸਲਿਮ ਵਿਆਹਾਂ ਨੂੰ ਮਿਲੇਗੀ ਮਾਨਤਾ

ਆਸਟ੍ਰੇਲੀਆਈ ਅੰਕੜਾ ਬਿਊਰੋ (ABS) ਨੇ ਮੰਗਲਵਾਰ ਨੂੰ ਜਾਰੀ ਕੀਤੇ ਅੰਕੜਿਆਂ ਵਿਚ ਦੱਸਿਆ ਕਿ ਆਸਟ੍ਰੇਲੀਆ ਵਿਚ 14 ਮਾਰਚ ਅਤੇ 2 ਮਈ ਦੇ ਵਿਚ ਨੌਕਰੀਆਂ ਦੀ ਕੁੱਲ ਗਿਣਤੀ ਵਿਚ 7.3 ਫੀਸਦੀ ਦੀ ਗਿਰਾਵਟ ਆਈ। ਸਭ ਤੋਂ ਵੱਡੀ ਮਾਰ ਰਿਹਾਇਸ਼ ਅਤੇ ਖਾਧ ਸੇਵਾ ਉਦਯੋਗ 'ਤੇ ਪਈ ਹੈ ਪਰ ਉਸ ਵਿਚ ਅਪ੍ਰੈਲ ਤੋਂ ਹੌਲੀ-ਹੌਲੀ ਸੁਧਾਰ ਦੇਖਣ ਨੂੰ ਮਿਲਿਆ ਹੈ। ABS ਨੇ ਇਕ ਪ੍ਰੈੱਸ ਬਿਆਨ ਵਿਚ ਕਿਹਾ,''ਕੋਵਿਡ-19 ਦੇ ਇਹਨਾਂ 7 ਹਫਤਿਆਂ ਵਿਚ ਸਭ ਤੋਂ ਵੱਧ ਅਸਰ ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ਵਿਚ ਪਿਆ ਹੈ ਜਿੱਥੇ ਨੌਕਰੀਆਂ ਵਿਚ ਕ੍ਰਮਵਾਰ 8.4 ਫੀਸਦੀ ਅਤੇ 7.7 ਫੀਸਦੀ ਦੇ ਨੇੜੇ ਦੀ ਗਿਰਾਵਟ ਦਰਜ ਕੀਤੀ ਗਈ।''

ਪੜ੍ਹੋ ਇਹ ਅਹਿਮ ਖਬਰ- ਜਾਨਵਰਾਂ ਦੀ ਬਜਾਏ ਇਨਸਾਨਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਕੋਰੋਨਾ : ਆਸਟ੍ਰੇਲੀਆਈ ਖੋਜ ਕਰਤਾ


Vandana

Content Editor

Related News