ਆਸਟ੍ਰੇਲੀਆ : ਕਾਰ ਅਤੇ ute ਦੀ ਜ਼ਬਰਦਸਤ ਟੱਕਰ, ਚਾਰ ਲੋਕਾਂ ਦੀ ਮੌਤ

Wednesday, Jan 04, 2023 - 04:32 PM (IST)

ਆਸਟ੍ਰੇਲੀਆ : ਕਾਰ ਅਤੇ ute ਦੀ ਜ਼ਬਰਦਸਤ ਟੱਕਰ, ਚਾਰ ਲੋਕਾਂ ਦੀ ਮੌਤ

ਸਿਡਨੀ (ਬਿਊਰੋ): ਉੱਤਰੀ ਵਿਕਟੋਰੀਆ ਵਿੱਚ ਇੱਕ ਕਾਰ ਅਤੇ ਇੱਕ ਯੂਟੀਈ (ਪਿਕਅੱਪ ਟਰੱਕ) ਦੀ ਜ਼ਬਰਦਸਤ ਟੱਕਰ ਹੋਣ ਦੀ ਖ਼ਬਰ ਸਾਹਮਣੇ ਆਈ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।ਪੁਲਸ ਦੇ ਅਨੁਸਾਰ ਬੀਤੀ ਸ਼ਾਮ ਕਰੀਬ 4:45 ਵਜੇ ਦੇ ਕਰੀਬ ਸ਼ੈਪਰਟਨ ਨੇੜੇ ਪਾਈਨ ਲੌਜ ਵਿੱਚ ਕੋਸਗਰੋਵ-ਲੇਮਨੋਸ ਰੋਡ ਨੇੜੇ ਪਾਈਨ ਲੌਜ ਨੌਰਥ ਰੋਡ 'ਤੇ ਇੱਕ ਕਾਰ, ਜਿਸ ਵਿਚ ਪੰਜ ਲੋਕ ਸਵਾਰ ਸਨ, ਦੀ ਯੂਟੀਈ ਨਾਲ ਟੱਕਰ ਹੋ ਗਈ।

ਪੜ੍ਹੋ ਇਹ ਅਹਿਮ ਖ਼ਬਰ-ਟੋਕੀਓ ਛੱਡਣ ਵਾਲੇ ਪਰਿਵਾਰਾਂ ਨੂੰ ਜਾਪਾਨ ਸਰਕਾਰ ਦੇ ਰਹੀ ਲੱਖਾਂ ਰੁਪਏ, ਜਾਣੋ ਪੂਰਾ ਮਾਮਲਾ

ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਨੇੜਲੇ ਖੱਡ ਵਿੱਚ ਡਿੱਗ ਗਈ।ਕਾਰ ਵਿਚ ਸਵਾਰ ਚਾਰੇ ਸਵਾਰੀਆਂ, ਜਿਨ੍ਹਾਂ ਦੀ ਅਜੇ ਰਸਮੀ ਤੌਰ 'ਤੇ ਪਛਾਣ ਨਹੀਂ ਹੋ ਸਕੀ, ਦੀ ਮੌਤ ਹੋ ਗਈ ਅਤੇ ਡਰਾਈਵਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।ਡਰਾਈਵਰ ਨੂੰ ਹਵਾਈ ਜਹਾਜ਼ ਰਾਹੀਂ ਗੌਲਬਰਨ ਵੈਲੀ ਹੈਲਥ ਹਸਪਤਾਲ ਲਿਜਾਇਆ ਗਿਆ।ਯੂਟੀਈ ਦਾ ਡਰਾਈਵਰ ਗੰਭੀਰ ਰੂਪ ਵਿੱਚ ਜ਼ਖਮੀ ਨਹੀਂ ਹੋਇਆ ਅਤੇ ਉਹ ਮੌਕੇ 'ਤੇ ਮਦਦ ਲਈ ਰੁਕਿਆ। ਟੱਕਰ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਪੁਲਸ ਨੇ ਇਸ ਘਟਨਾ ਸਬੰਧੀ ਜਾਣਕਾਰੀ ਦੇਣ ਲਈ ਸੰਪਰਕ ਕਰਨ ਦੀ ਅਪੀਲ ਕੀਤੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਕਾਰ ਹਾਦਸੇ 'ਚ ਵਾਲ-ਵਾਲ ਬਚਿਆ ਭਾਰਤੀ ਮੂਲ ਦਾ ਪਰਿਵਾਰ, ਪਿਤਾ ਗ੍ਰਿਫ਼ਤਾਰ 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News