'ਸਾਹਿਤ ਸੁਮੇਲ ਸਾਊਥ ਆਸਟ੍ਰੇਲੀਆ' ਸੰਸਥਾ ਵੱਲੋਂ ਬਾਲ ਪ੍ਰਤੀਯੋਗਤਾ ਆਯੋਜਿਤ

Monday, Nov 11, 2019 - 10:56 AM (IST)

'ਸਾਹਿਤ ਸੁਮੇਲ ਸਾਊਥ ਆਸਟ੍ਰੇਲੀਆ' ਸੰਸਥਾ ਵੱਲੋਂ ਬਾਲ ਪ੍ਰਤੀਯੋਗਤਾ ਆਯੋਜਿਤ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਸਾਹਿਤ ਸੁਮੇਲ ਸਾਊਥ ਆਸਟ੍ਰੇਲੀਆ ਵਲੋਂ ਸੰਸਥਾ ਦੇ ਪ੍ਰਧਾਨ ਸੁਰਿੰਦਰ ਸਿਦਕ ਦੀ ਯੋਗ ਅਗਵਾਈ ਅਤੇ ਜਨਰਲ ਸਕੱਤਰ ਡਾ ਮਨਦੀਪ ਕੌਰ ਢੀਂਡਸਾ ਦੀ ਨਿਗਰਾਨੀ ਹੇਠ 'ਬਾਲ ਪ੍ਰਤੀਯੋਗਤਾ' ਕਾਵਿ ਉਚਾਰਨ ਅਤੇ ਪਰਖ ਪ੍ਰਤੀਯੋਗਤਾ ਆਯੋਜਿਤ ਕੀਤੀ ਗਈ। ਜਿਸ ਵਿਚ ਐਡੀਲੇਡ ਸ਼ਹਿਰ ਵਿੱਚ ਵੱਸਦੇ ਲਗਭਗ 55 ਪੰਜਾਬੀ ਬੱਚਿਆਂ ਨੇ ਭਾਗ ਲਿਆ।ਜ਼ਿਕਰਯੋਗ ਹੈ ਕਿ ਇਹਨਾਂ 5 ਤੋਂ 15 ਸਾਲ ਦੇ ਪਿਆਰੇ ਬੱਚਿਆਂ ਦੇ ਵਿਚ ਇਸ ਪ੍ਰਤੀਯੋਗਤਾ ਨੂੰ ਲੈ ਕੇ ਭਾਰੀ ਉਤਸ਼ਾਹ ਸੀ।

ਪ੍ਰਤੀਯੋਗਤਾ ਦੇ ਪਹਿਲੇ ਹਿੱਸੇ ਵਿੱਚ ਕਾਵਿ ਅਤੇ ਦੂਜੇ ਹਿੱਸੇ ਵਿਚ ਪਰਖ ਪ੍ਰੋਗਰਾਮ ਕਰਵਾਇਆ ਗਿਆ। ਕਾਵਿ ਪ੍ਰਤੀਯੋਗਤਾ ਵਿਚ ਨਿਰਣਾਇਕ ਦੀ ਭੂਮਿਕਾ ਐਡੀਲੇਡ ਦੇ ਪ੍ਰਮੱਖ ਸ਼ਾਇਰ ਸ਼ੰਮੀ ਜਲੰਧਰੀ, ਮੈਡਮ ਡਾ. ਸਵਰਨਜੀਤ ਕੌਰ ਗਰੇਵਾਲ ਅਤੇ ਸ਼੍ਰੀ ਵਿਕਰਮਜੀਤ ਸਿੰਘ ਜੀ ਨੇ ਨਿਭਾਈ। ਇਸ ਸਮਾਗਮ ਵਿੱਚ ਸਾਹਿਤ ਸੁਮੇਲ ਦੀ ਸੱਮੁਚੀ ਸਲਾਹਕਾਰ ਕਮੇਟੀ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ । ਜਿੰਨਾ ਵਿੱਚ ਬਲਵਿੰਦਰ ਸਿੰਘ ਝਾਂਡੀ, ਮਹਿੰਗਾ ਸਿੰਘ ਸੰਗਰ, ਸਤੀਸ਼ ਗੁਪਤਾ ਅਤੇ ਮੈਡਮ ਪਰੋਮਿਲਾ ਗੁਪਤਾ ਦੇ ਨਾਮ ਵਿਸ਼ੇਸ਼ ਯੋਗ ਹਨ । ਇਸ ਪ੍ਰੋਗਰਾਮ ਦੇ ਦੂਜੇ ਹਿੱਸੇ ਵਿੱਚ 'ਪਰਖ' ਪ੍ਰੋਗਰਾਮ ਕਰਵਇਆ ਗਿਆ। ਜਿਸ ਵਿੱਚ ਪ੍ਰਸ਼ਨ ਕਰਤਾ ਦੀ ਭੂਮਿਕਾ ਮਹਿੰਗਾ ਸਿੰਘ ਸੰਗਰ ਵੱਲੋਂ ਬਾਖੂਬੀ ਨਿਭਾਈ ਗਈ । 

ਕਾਵਿ ਪ੍ਰਤੀਯੋਗਤਾ ਵਿਚ 5 ਤੋਂ 10 ਸਾਲ ਦੇ ਬੱਚਿਆਂ ਵਿਚ ਸਾਹਿਬ ਸਿੰਘ ਨੇ ਪਹਿਲਾ, ਜਪਲੀਨ ਕੌਰ ਗੋਂਦਰਾ ਨੇ ਦੂਜਾ ਤੇ ਰਵਲੀਨ ਕੌਰ ਤੂਰ ਨੇ ਤੀਜਾ ਸਥਾਨ ਹਾਸਲ ਕੀਤਾ। 11ਤੋਂ 15 ਸਾਲ ਦੇ ਬੱਚਿਆਂ ਵਿੱਚ ਅਰਸ਼ਨੂਰ ਸਿੰਘ ਨੇ ਪਹਿਲਾ, ਅਗਮਜੋਤ ਸਿੰਘ ਸਚਦੇਵਾ ਤੇ ਸਹਿਨੂਰ ਜੰਮੂ ਨੇ ਦੂਜਾ ਅਤੇ ਪਰਵੀਰ ਕੌਰ ਚਾਹਲ ਨੇ ਤੀਜਾ ਸਥਾਨ ਹਾਸਲ ਕੀਤਾ ।ਇਸੇ ਤਰ੍ਹਾਂ ਪਰਖ ਵਿਚ ਨਿੰਮ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ। ਜਿਸ ਵਿਚ ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਸਾਰੇ ਹੀ ਪ੍ਰਤੀਯੋਗੀਆਂ ਨੂੰ ਮੈਡਲ, ਟਰੌਫੀਆਂ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਬੱਚਿਆਂ ਦੇ ਮਾਪਿਆਂ ਵੱਲੋਂ ਹਾਂ- ਪੱਖੀ ਹੁੰਗਾਰੇ ਵਿੱਚ ਆਪਣੇ ਵਿਚਾਰ ਪ੍ਰਗਟਾਏ ਗਏ । ਉਹਨਾਂ ਨੇ ਮੰਗ ਕੀਤੀ ਕਿ ਭਾਰਤੀ ਪੰਜਾਬੀ ਬੱਚਿਆਂ ਦੀ ਸਾਹਿਤ ਪ੍ਰਤੀ ਅਜਿਹੀ ਨਿਵੇਕਲੀ ਪਹਿਲ ਕਦਮੀਂ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਅਤੇ ਆਸ ਕਰਦੇ ਹਾਂ ਕਿ ਸਾਹਿਤ ਸੁਮੇਲ ਅਜਿਹੇ ਉਪਰਾਲੇ ਭਵਿੱਖ ਵਿੱਚ ਵੀ ਜ਼ਰੂਰ ਕਰੇਗਾ।


author

Vandana

Content Editor

Related News