ਕਿਸਾਨਾਂ ਨੂੰ ਅਣਗੌਲਿਆ ਕਰਨ ਦੀ ਭੁੱਲ ਨਾ ਕਰੇ ਮੋਦੀ ਸਰਕਾਰ : ਚਰਨਪ੍ਰਤਾਪ ਸਿੰਘ ਟਿੰਕੂ

12/02/2020 4:26:14 PM

ਸਿਡਨੀ (ਸਨੀ ਚਾਂਦਪੁਰੀ): ਕਿਸਾਨ ਅੰਦੋਲਨ ਭਾਰਤ ਦਾ ਸੱਭ ਤੋਂ ਵੱਡਾ ਅੰਦੋਲਨ ਹੋ ਕੇ ਸਾਹਮਣੇ ਆਇਆ ਹੈ। ਜੋ ਕਿ ਬੀਜੇਪੀ ਸਰਕਾਰ ਦੀ ਤਾਨਾਸ਼ਾਹੀ ਦਾ ਵਿਰੋਧ ਕਰ ਰਿਹਾ ਹੈ। ਹੋਰਾਂ ਮੁੱਦਿਆਂ ਦੇ ਵਾਂਗ ਮੋਦੀ ਸਰਕਾਰ ਕਿਸਾਨਾਂ ਨੂੰ ਅਣਗੌਲਿਆ ਕਰਨ ਦੀ ਭੁੱਲ ਨਾ ਕਰੇ ਅਤੇ ਕਿਸਾਨਾਂ ਦੀਆਂ ਸਾਰੀਆਂ ਮੰਗਾ ਨੂੰ ਪਹਿਲ ਦੇ ਆਧਾਰ 'ਤੇ ਮੰਨ ਲਵੇ। ਇਹਨਾਂ ਬੋਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਸਿਡਨੀ ਦੇ ਮੀਤ ਪ੍ਰਧਾਨ ਚਰਨਪ੍ਰਤਾਪ ਟਿੰਕੂ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕੀਤਾ। 

ਪੜ੍ਹੋ ਇਹ ਅਹਿਮ ਖਬਰ- ਖੇਤੀ ਬਾੜੀ ਦੇ ਕਾਨੂੰਨਾਂ ਦੇ ਵਿਰੋਧ 'ਚ ਨਿਊਯਾਰਕ 'ਚ ਭਾਰਤੀ ਅੰਬੈਸੀ ਸਾਹਮਣੇ ਰੋਸ ਪ੍ਰਦਰਸ਼ਨ (ਤਸਵੀਰਾਂ)

ਉਹਨਾਂ ਨੇ ਕਿਹਾ ਦੇਸ਼ ਦਾ ਅੰਨ ਦਾਤਾ ਅੱਜ ਆਪਣੇ ਹੱਕਾਂ ਲਈ ਦਿੱਲੀ ਦੀਆਂ ਸੜਕਾਂ ਉੱਤੇ ਪ੍ਰਦਰਸ਼ਨ ਕਰ ਰਿਹਾ ਹੈ ਜੋ ਮੋਦੀ ਸਰਕਾਰ ਨੂੰ ਛੱਡ ਕੇ ਸਮੁੱਚੀ ਦੁਨੀਆ ਨੂੰ ਦਿਖਾਈ ਦੇ ਰਿਹਾ ਹੈ। ਜਿਸ ਦੇਸ਼ ਵਿੱਚ 'ਜੈ ਜਵਾਨ ਜੈ ਕਿਸਾਨ' ਦਾ ਨਾਅਰਾ ਕਿਸਾਨਾਂ ਦਾ ਮਾਣ ਦਰਸ਼ਾ ਰਿਹਾ ਸੀ ਅੱਜ ਉਸ ਹੀ ਦੇਸ਼ ਵਿੱਚ ਕਿਸਾਨ ਆਪਣੇ ਹੱਕਾਂ ਦੀ ਖ਼ਾਤਰ ਸੜਕਾਂ ਤੇ ਧਰਨੇ ਲਗਾਉਣ ਲਈ ਮਜਬੂਰ ਹੈ। ਉਹਨਾਂ ਨੇ ਕਿਹਾ ਕਿ ਕਿੰਨੀ ਨਿੰਦਣਯੋਗ ਗੱਲ ਹੈ ਕਿ ਕਿਸਾਨਾਂ ਨੂੰ ਆਪਣਾ ਰੋਸ ਤੱਕ ਜ਼ਾਹਰ ਨਹੀਂ ਕਰਨ ਦਿੱਤਾ ਜਾ ਰਿਹਾ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲਈ ਦਿੱਲੀ ਵਿੱਚ ਕੋਈ ਅਲੱਗ ਜਗਾ ਵੀ ਨਹੀਂ ਦਿੱਤੀ ਗਈ ਤਾਂ ਜੋ ਉਹ ਆਪਣਾ ਵਿਰੋਧ ਜ਼ਾਹਰ ਕਰ ਸਕਣ। 

ਪੜ੍ਹੋ ਇਹ ਅਹਿਮ ਖਬਰ- ਕਿਸਾਨ ਅੰਦੋਲਨ ਨੂੰ ਵਿਦੇਸ਼ਾਂ ਤੋਂ ਵੀ ਸਮਰਥਨ, ਆਸਟ੍ਰੇਲੀਆ-ਕੈਨੇਡਾ 'ਚ ਪ੍ਰਦਰਸ਼ਨ ਦੀ ਤਿਆਰੀ 

ਕੇਂਦਰ ਦੀ ਸਰਕਾਰ ਭਾਵੇਂ ਉਹ ਕਾਂਗਰਸ ਹੋਵੇ ਭਾਵੇਂ ਬੀਜੇਪੀ ਦੋਨਾਂ ਵੱਲੋਂ ਪੰਜਾਬ ਨਾਲ ਮਤਰੇਆ ਵਿਵਹਾਰ ਹੀ ਕੀਤਾ ਜਾਂਦਾ ਰਿਹਾ ਹੈ। ਦੇਸ਼ ਦਾ 90% ਖਾਧ ਪਦਾਰਥ ਉਗਾਉਣ ਵਾਲਾ ਸੂਬਾ ਆਪਣੇ ਹੱਕਾਂ ਲਈ ਸੜਨ ਲਈ ਮਜਬੂਰ ਹੈ। ਕਿਸੇ ਵੀ ਦੇਸ਼ ਦੀ ਕਿਸਾਨੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਜੇਕਰ ਰੀੜ੍ਹ ਦੀ ਹੱਡੀ ਹੀ ਟੁੱਟ ਜਾਵੇ ਦੇਸ਼ ਕੁੱਬੇ ਹੋ ਜਾਂਦੇ ਹਨ। ਮੋਦੀ ਸਰਕਾਰ ਦੇਸ਼ ਨੂੰ ਕੁੱਬਾ ਕਰਨ ਦੀ ਕਗਾਰ 'ਤੇ ਲਿਆ ਕੇ ਖੜ੍ਹਾ ਕਰ ਰਹੇ ਹਨ ਜੋ ਕਿ ਨਾ ਤਾਂ ਕਿਸਾਨਾਂ ਲਈ ਲਾਹੇਵੰਦ ਹੈ ਅਤੇ ਨਾ ਹੀ ਦੇਸ਼ ਲਈ। ਅਕਾਲੀ ਦਲ ਦੇ ਪ੍ਰਧਾਨ ਨੇ ਅੱਗੇ ਗੱਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਸਟ੍ਰੇਲੀਆ ਵਿਦੇਸ਼ਾਂ ਵਿੱਚ ਵੀ ਕਿਸਾਨਾਂ ਦੀ ਆਵਾਜ਼ ਬਣੇਗੀ ਅਤੇ ਆਪਣਾ ਪੰਜਾਬ ਲਈ ਫਰਜ ਨਿਭਾਏਗੀ। ਇਸ ਮੌਕੇ ਚਰਨਪ੍ਰਤਾਪ ਸਿੰਘ ਟਿੰਕੂ, ਮਨੀ ਰੁੜਕੀ ਸੋਈ ਆਗੂ, ਬੱਲੀ ਮਾਹਲ, ਕਾਲਾ ਨਾਨੋਵਾਲ, ਗੁਰਪ੍ਰੀਤ ਸਿੰਘ ਗੁਰੀ, ਗੁਰਦੇਵ ਸਿੰਘ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।

ਨੋਟ- ਕਿਸਾਨਾਂ ਦਾ ਸਮਰਥਨ ਕਰਦਿਆਂ ਚਰਨਪ੍ਰਤਾਪ ਸਿੰਘ ਟਿੰਕੂ ਵੱਲੋਂ ਦਿੱਤੇ ਬਿਆਨ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News