ਆਸਟ੍ਰੇਲੀਆ ਜੰਗਲੀ ਅੱਗ: ਨਿਊ ਸਾਊਥ ਵੇਲਸ 'ਚ ਰਿਕਾਰਡ ਪੱਧਰ 'ਤੇ ਐਮਰਜੰਸੀ ਅਲਰਟ ਜਾਰੀ

11/8/2019 6:15:10 PM

ਨਿਊ ਸਾਊਥ ਵੇਲਸ— ਆਸਟ੍ਰੇਲੀਆ 'ਚ ਜੰਗਲੀ ਝਾੜੀਆਂ ਨੂੰ ਲੱਗੀ ਅੱਗ ਦਾ ਕਹਿਰ ਅਜੇ ਵੀ ਜਾਰੀ ਹੈ। ਆਸਟ੍ਰੇਲੀਆ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਿਊ ਸਾਊਥ ਵੇਲਸ 'ਚ ਰਿਕਾਰਡ ਪੱਧਰ 'ਤੇ ਅੱਗ ਸਬੰਧੀ ਐਮਰਜੰਸੀਆਂ ਐਲਾਨੀਆਂ ਗਈਆਂ ਹਨ। ਸ਼ੁੱਕਰਵਾਰ ਨੂੰ ਸੂਬੇ 'ਚ 90 ਥਾਵਾਂ 'ਤੇ ਅੱਗ ਦੀਆਂ ਸੂਚਨਾਵਾਂ ਮਿਲੀਆਂ ਸਨ।

PunjabKesari

ਅਧਿਕਾਰੀਆਂ ਨੇ ਇਸ ਦੌਰਾਨ ਕਿਹਾ ਕਿ 35 ਡਿਗਰੀ ਸੈਲਸੀਅਸ ਦਾ ਤਾਪਮਾਨ ਤੇ ਖੁਸ਼ਕ ਹਵਾਵਾਂ ਕਾਰਨ ਅੱਗ ਕਿਤੇ ਤੇਜ਼ੀ ਨਾਲ ਫੈਲ ਰਹੀ। ਇਸ ਦੌਰਾਨ ਕਈ ਲੋਕਾਂ ਦੇ ਪ੍ਰਭਾਵਿਤ ਇਲਾਕਿਆਂ 'ਚ ਫਸੇ ਹੋਣ ਦੀਆਂ ਵੀ ਖਬਰਾਂ ਹਨ। ਕਈ ਇਲਾਕੇ ਇਸ ਤਰ੍ਹਾਂ ਨਾਲ ਪ੍ਰਭਾਵਿਤ ਹਨ ਕਿ ਉਨ੍ਹਾਂ ਤੱਕ ਕਰੂ ਮੈਂਬਰਾਂ ਦਾ ਪਹੁੰਚਣਾ ਬਹੁਤ ਔਖਾ ਹੈ। ਰੂਰਲ ਫਾਇਰ ਸਰਵਿਸ ਕਮਿਸ਼ਨਰ ਸ਼ੇਨ ਫਿਟਸਿਮਨਸ ਨੇ ਕਿਹਾ ਕਿ ਇਕ ਵੱਡਾ ਇਲਾਕਾ ਅੱਗ ਕਾਰਨ ਕੱਟਿਆ ਗਿਆ ਹੈ। ਅਜੇ ਤੱਕ ਅਜਿਹਾ ਐਮਰਜੰਸੀ ਲੈਵਲ ਨਹੀਂ ਦੇਖਿਆ ਗਿਆ ਹੈ। ਇਸ ਵੇਲੇ ਪੂਰੇ ਨਿਊ ਸਾਊਥ ਵੇਲਸ 'ਚ 17 ਅੱਗ ਸਬੰਧੀ ਐਮਰਜੰਸੀਆਂ ਐਲਾਨ ਕੀਤੀਆਂ ਗਈਆਂ ਹਨ।

PunjabKesari

ਆਸਟ੍ਰੇਲੀਅਨ ਸਰਕਾਰ ਵਲੋਂ ਇਸ ਵੇਲੇ 1000 ਤੋਂ ਵਧੇਰੇ ਫਾਇਰ ਫਾਇਟਰ ਤਾਇਨਾਤ ਕੀਤੇ ਗਏ ਹਨ ਤੇ 70 ਜਹਾਜ਼ਾਂ ਨੂੰ ਪ੍ਰਭਾਵਿਤ ਇਲਾਕਿਆਂ 'ਚ ਫਸੇ ਲੋਕਾਂ ਨੂੰ ਕੱਢਣ ਦੇ ਕੰਮ 'ਚ ਲਾਇਆ ਗਿਆ ਹੈ। ਰੂਰਲ ਫਾਇਰ ਸਰਵਿਸ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਕਿ ਅੱਗ ਦੇ ਆਕਾਰ ਤੇ ਤੇਜ਼ੀ ਨਾਲ ਫੈਲਣ ਕਾਰਨ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ 'ਚ ਮੁਸ਼ਕਿਲ ਪੇਸ਼ ਆ ਰਹੀ ਹੈ। ਅੱਗ ਦੀਆਂ ਲਪਟਾਂ ਆਸਟ੍ਰੇਲੀਅਨ ਕੋਸਟ ਦੇ ਕਰੀਬ 1000 ਕਿਲੋਮੀਟਰ ਦੇ ਇਲਾਕੇ 'ਚ ਫੈਲੀਆਂ ਹੋਈਆਂ ਹਨ। ਫਿਟਸਿਮਨਸ ਨੇ ਕਿਹਾ ਕਿ ਲੋਕਾਂ ਨੂੰ ਪਹਿਲਾਂ ਹੀ ਬਚਾਅ ਕੈਂਪਾਂ 'ਚ ਜਾਣ ਲਈ ਕਿਹਾ ਗਿਆ ਸੀ, ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ। ਕੁਈਨਸਲੈਂਡ ਤੇ ਵੈਸਟਰਨ ਆਸਟ੍ਰੇਲੀਆ 'ਚ ਵੀ ਸ਼ੁੱਕਰਵਾਰ ਨੂੰ ਐਮਰਜੰਸੀ ਅਲਰਟ ਜਾਰੀ ਕੀਤਾ ਗਿਆ ਹੈ। ਇੰਨਾਂ ਹੀ ਨਹੀਂ ਇਸ ਜੰਗਲੀ ਅੱਗ ਕਾਰਨ ਪੂਰੇ ਆਸਟ੍ਰੇਲੀਆ 'ਚ ਧੂੰਏ ਦੇ ਗੁਬਾਰ ਛਾਏ ਹੋਏ ਹਨ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Baljit Singh

Edited By Baljit Singh