ਕੋਰੋਨਾ ਕਹਿਰ, ਆਸਟ੍ਰੇਲੀਆ 100 ਸਾਲਾਂ ''ਚ ਪਹਿਲੀ ਵਾਰ ਸੂਬੇ ਦੀ ਸਰਹੱਦ ਕਰੇਗਾ ਬੰਦ

07/06/2020 6:23:56 PM

ਸਿਡਨੀ (ਬਿਊਰੋ): ਆਸਟ੍ਰੇਲੀਆਈ ਸਰਕਾਰ ਨੇ ਕੋਵਿਡ-19 ਇਨਫੈਕਸ਼ਨ ਦੇ ਵੱਧਦੇ ਮਾਮਲਿਆਂ 'ਤੇ ਰੋਕ ਲਗਾਉਣ ਲਈ ਇਕ ਵੱਡਾ ਕਦਮ ਚੁੱਕਿਆ ਹੈ। ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਨੇ ਸੋਮਵਾਰ ਨੂੰ 100 ਸਾਲਾਂ ਵਿਚ ਪਹਿਲੀ ਵਾਰ ਦੇਸ਼ ਦੀ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਨਿਊ ਸਾਊਥ ਵੇਲਜ਼ ਦੇ ਨਾਲ ਆਪਣੀ ਸਰਹੱਦ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਵਾਇਰਸ ਵਿਰੁੱਧ ਲੜਾਈ ਵਿਚ ਆਸਟ੍ਰੇਲੀਆ ਦਾ ਇਕ ਨਵਾਂ ਪੜਾਅ ਜੁੜ ਗਿਆ ਹੈ।

ਵਿਕਟੋਰੀਆ ਪ੍ਰੀਮੀਅਰ ਦੇ ਡੈਨੀਅਲ ਐਂਡਰਿਊਜ਼ ਨੇ ਕਿਹਾ ਕਿ ਸਰਹੱਦ ਬੰਦ ਕਰਨ ਦਾ ਆਦੇਸ਼ ਮੰਗਲਵਾਰ ਰਾਤ ਤੋਂ ਲਾਗੂ ਹੋ ਜਾਵੇਗਾ।ਇਹ ਐਲਾਨ ਅਜਿਹੇ ਸਮੇਂ ਵਿਚ ਹੋਇਆ ਹੈ ਜਦੋਂ ਵਿਕਟੋਰੀਆ ਵਿਚ ਕੋਰੋਨਾਵਾਇਰਸ ਦੇ 127 ਨਵੇਂ ਮਾਮਲੇ ਸਾਹਮਣੇ ਆਏ ਹਨ। ਮਹਾਮਾਰੀ ਦੀ ਸ਼ੁਰੂਆਤ ਹੋਣ ਦੇ ਬਾਅਦ ਤੋਂ ਇਹ ਇਕ ਦਿਨ ਵਿਚ ਸਾਮਹਣੇ ਆਏ ਮਾਮਲਿਆਂ ਦੀ ਸਭ ਤੋਂ ਵੱਧ ਗਿਣਤੀ ਹੈ। ਉੱਥੇ 24 ਘੰਟਿਆਂ ਵਿਚ ਦੋ ਪੀੜਤਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਸੂਬੇ ਵਿਚ ਮ੍ਰਿਤਕਾਂ ਦੀ ਗਿਣਤੀ 22 ਪਹੁੰਚ ਗਈ। ਐਂਡਰਿਊਜ਼ ਨੇ ਕਿਹਾ,''ਅਸੀਂ ਸਾਰਿਆਂ ਨੇ ਸਹਿਮਤੀ ਜ਼ਾਹਰ ਕੀਤੀ ਹੈਕਿ ਸਰਹੱਦ ਨੂੰ ਬੰਦ ਕਰਨਾ ਸਭ ਤੋਂ ਬਿਹਤਰ ਤਰੀਕਾ ਹੈ। ਬੰਦ ਨੂੰ ਨਿਊ ਸਾਊਥ ਵੇਲਜ਼ ਵੱਲੋਂ ਲਾਗੂ ਕੀਤਾ ਜਾਵੇਗਾ ਤਾਂ ਜੋ ਸੂਬੇ ਵਿਚ ਵਾਇਰਸ ਨਾਲ ਲੜਨ 'ਤੇ ਧਿਆਨ ਕੇਂਦਰਿਤ ਹੋ ਸਕੇ।''

ਪੜ੍ਹੋ ਇਹ ਅਹਿਮ ਖਬਰ- ਵਾਹਗਾ ਸਰਹੱਦ ਜ਼ਰੀਏ ਪਾਕਿ ਤੋਂ 114 ਭਾਰਤੀ ਨਾਗਰਿਕਾਂ ਦੀ ਹੋਵੇਗੀ ਦੇਸ਼ ਵਾਪਸੀ  

ਉਹਨਾਂ ਨੇ ਕਿਹਾ ਕਿ ਵਿਕਟੋਰੀਆ ਦੇ ਲੋਕਾਂ ਨੂੰ ਨਿਊ ਸਾਊਥ ਵੇਲਜ਼ ਵਿਚ ਦਾਖਲ ਕਰਨ ਲਈ ਹੁਣ ਇਜਾਜ਼ਤ ਦੀ ਲੋੜ ਹੋਵੇਗੀ। ਸਰਹੱਦ ਨੂੰ ਬੰਦ ਕਰਨ ਦਾ ਫੈਸਲਾ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਗਲੇਡਿਸ ਬੇਰੇਜਿਕੇਲੀਅਨ ਅਤੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦੇ ਨਾਲ ਗੱਲਬਾਤ ਦੇ ਬਾਅਦ ਲਿਆ ਗਿਆ। ਇਸ ਦੇ ਇਲਾਵਾ ਸੂਬਾਈ ਸਰਕਾਰ ਨੇ 5 ਦਿਨਾਂ ਦੇ ਲਈ 9 ਜਨਤਕ ਰਿਹਾਇਸ਼ੀ ਟਾਵਰਾਂ ਦੇ ਲਈ ਸਖਤ ਤਾਲਾਬੰਦੀ ਉਪਾਆਂ ਦਾ ਐਲਾਨ ਕੀਤਾ ਹੈ। ਇਹਨਾਂ ਟਾਵਰਾਂ ਵਿਚ ਹਜ਼ਾਰਾਂ ਨਾਗਰਿਕ ਰਹਿੰਦੇ ਹਨ। ਅਧਿਕਾਰੀਆਂ ਦੇ ਮੁਤਾਬਕ 100 ਸਾਲਾਂ ਵਿਚ ਇਹ ਪਹਿਲੀ ਵਾਰ ਹੈ ਜਦੋਂ ਸੂਬਾਈ ਸਰਕਾਰਾਂ ਨੂੰ ਆਪਣੀ ਸਰਹੱਦ ਬੰਦ ਕਰਨੀ ਪਈ ਹੈ।ਆਸਟ੍ਰੇਲੀਆ ਦੀ ਸਿਹਤ ਮੰਤਰੀ ਜੇਨੀ ਮਿਕਾਕੋਸ ਨੇ ਕਿਹਾ ਕਿ ਅਗਲੇ 24 ਘੰਟਿਆਂ ਵਿਚ ਮੈਲਬੌਰਨ ਤੋਂ ਕੋਈ ਵੀ ਸਰਹੱਦ ਵਿਚ ਦਾਖਲ ਨਹੀਂ ਹੋ ਸਕੇਗਾ।ਉਹਨਾਂ ਨੇ ਕਿਹਾ ਕਿ ਉਹਨਾਂ ਲੋਕਾਂ ਲਈ ਇਕ ਖਾਸ ਇਜਾਜ਼ਤ ਪ੍ਰਣਾਲੀ ਹੋਵੇਗੀ, ਜਿਹਨਾਂ ਨੂੰ ਸਰਹਾਦ ਪਾਰ ਕਰਨ ਦੀ ਲੋੜ ਹੈ। ਮੰਤਰੀ ਨੇ ਕਿਹਾ ਕਿ ਕੋਈ ਵੀ ਇਜਾਜ਼ਤ ਲੈਣ ਲਈ ਐਪਲੀਕੇਸ਼ਨ ਦੇ ਸਕਦਾ ਹੈ। 


Vandana

Content Editor

Related News