ਹੁਣ ਆਸਟ੍ਰੇਲੀਆ ''ਚ ਕੋਈ ਵੀ ਮੰਤਰੀ ਆਪਣੇ ਸਟਾਫ ਮੈਂਬਰ ਨਾਲ ਨਹੀਂ ਬਣਾ ਸਕੇਗਾ ''ਸਬੰਧ''

02/15/2018 8:12:35 PM

ਕੈਨਬਰਾ— ਆਸਟ੍ਰੇਲੀਆਈ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਵੀਰਵਾਰ ਨੂੰ ਮੰਤਰੀਆਂ ਤੇ ਕਰਮਚਾਰੀਆਂ ਦੇ ਵਿਚਕਾਰ ਯੌਨ ਸਬੰਧਾਂ 'ਤੇ ਪਾਬੰਦੀ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਵਲੋਂ ਇਹ ਕਦਮ ਉਦੋਂ ਚੁੱਕਿਆ ਗਿਆ, ਜਦੋਂ ਉਨ੍ਹਾਂ ਦੇ ਉਪ ਪ੍ਰਧਾਨ ਮੰਤਰੀ ਬਾਰਨਬਾਏ ਜਾਇਸ ਆਪਣੇ ਦਫਤਰ ਦੀ ਮਹਿਲਾ ਕਰਮਚਾਰੀ ਦੇ ਨਾਲ ਅਫੇਅਰ ਦੇ ਚੱਲਦੇ ਵਿਵਾਦਾਂ 'ਚ ਘਿਰ ਗਏ ਹਨ। ਇਹ ਅਫੇਅਰ ਦੂਜੇ ਦੇਸ਼ਾਂ ਲਈ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਜਾਇਸ ਦਾ ਅਫੇਅਰ ਆਪਣੀ ਮੀਡੀਆ ਸਲਾਹਕਾਰ ਵਿੱਕੀ ਕੇਂਪਿਅਨ ਦੇ ਨਾਲ ਚੱਲ ਰਿਹਾ ਹੈ। ਇਕ ਨਿਊਜ਼ ਏਜੰਸੀ ਦੇ ਮੁਤਾਬਕ ਵਿੱਕੀ ਗਰਭਵਤੀ ਹੈ ਤੇ ਜਲਦੀ ਹੀ ਬੱਚੇ ਨੂੰ ਜਨਮ ਦੇਵੇਗੀ। ਜਾਇਸ ਨੇ ਆਪਣੇ ਅਫੇਅਰ ਦੀ ਗੱਲ ਨੂੰ ਕਬੂਲ ਕਰ ਲਿਆ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਮੰਨਿਆ ਹੈ ਕਿ ਉਨ੍ਹਾਂ ਦਾ ਵਿਆਹ ਟੁੱਟਣ ਦਾ ਕਾਰਨ ਇਹ ਅਫੇਅਰ ਹੀ ਹੈ। ਜਾਇਸ ਦੇ ਇਸ ਅਫੇਅਰ ਨਾਲ ਸਰਕਾਰ ਨੂੰ ਖਾਸੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਪ੍ਰਧਾਨ ਮੰਤਰੀ ਨੇ ਇਹ ਕਦਮ ਚੁੱਕਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਅੱਜ ਮਾਨਕਾਂ 'ਚ ਬਹੁਤ ਹੀ ਸਾਫ ਨਿਯਮ ਜੋੜਿਆ ਹੈ ਕਿ ਮੰਤਰੀਆਂ, ਚਾਹੇ ਵਿਆਹੇ ਹੋਣ ਜਾਂ ਕੁਆਰੇ ਆਪਣੇ ਸਹਿ-ਕਰਮਚਾਰੀਆਂ ਦੇ ਨਾਲ ਯੌਨ ਸਬੰਧਾਂ 'ਚ ਨਹੀਂ ਪੈਣਗੇ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਸੰਵਿਧਾਨ ਦੇ ਖਿਲਾਫ ਹੋਵੇਗਾ। ਇਧਰ ਸੋਮਵਾਰ ਤੋਂ ਜਾਇਸ ਛੁੱਟੀ 'ਤੇ ਚੱਲੇ ਗਏ ਹਨ। ਮੈਲਕਮ ਨੇ ਕਿਹਾ ਕਿ ਜਾਇਸ ਨੇ ਅਨੈਤਿਕ ਸਬੰਧ ਬਣਾ ਕੇ ਆਪਣੀ ਪਤਨੀ, ਭੈਣ ਤੇ ਬੇਟੀਆਂ ਦੇ ਨਾਲ ਗਲਤ ਕੀਤਾ ਹੈ। ਇਸ ਘਟਨਾ ਨੇ ਸਾਨੂੰ ਡਰਾ ਦਿੱਤਾ ਹੈ। ਅਸੀਂ ਚਾਹੁੰਦੇ ਹਾਂ ਕਿ ਭਵਿੱਖ 'ਚ ਕਿਸੇ ਦੇ ਪਰਿਵਾਰ ਦੇ ਨਾਲ ਅਜਿਹਾ ਨਾ ਹੋਵੇ।
ਜ਼ਿਕਰਯੋਗ ਹੈ ਕਿ ਲਿਬਰਲ ਪਾਰਟੀ ਦੇ ਨਾਲ ਗਠਬੰਧਨ ਸਰਕਾਰ 'ਚ ਸ਼ਾਮਲ ਨੈਸ਼ਨਲ ਪਾਰਟੀ ਦੇ 50 ਸਾਲਾਂ ਨੇਤਾ ਜਾਇਸ ਵੀਰਵਾਰ ਨੂੰ ਨੈਸ਼ਨਲ ਟੈਲੀਵਿਜ਼ਨ 'ਤੇ ਆਏ ਤੇ ਆਪਣੀ ਚੁੱਪੀ ਤੋੜੇ। ਉਨ੍ਹਾਂ ਨੇ ਮੰਨਿਆ ਕਿ ਸਿਡਨੀ ਦੇ ਇਕ ਅਖਬਾਰ 'ਚ ਖਬਰ ਛਪਣ ਤੋਂ ਬਾਅਦ ਉਨ੍ਹਾਂ ਦਾ ਵਿਆਹ ਟੁੱਟ ਗਿਆ ਸੀ। ਇਸ ਅਖਬਾਰ 'ਚ ਪਹਿਲਾਂ ਜਾਇਸ ਦੀ 33 ਸਾਲਾਂ ਗਰਭਵਤੀ ਪ੍ਰੇਮਿਕਾ ਦੀ ਤਸਵੀਰ ਦੇ ਨਾਲ ਉਨ੍ਹਾਂ ਦੇ ਅਫੇਅਰ ਦੀ ਖਬਰ ਛਪੀ ਸੀ। ਹਾਲਾਂਕਿ ਕਈ ਨੇਤਾਵਾਂ ਨੇ ਇਸ ਤਰ੍ਹਾਂ ਦੇ ਸਮਾਚਾਰ ਨੂੰ ਜਨਤਕ ਕੀਤੇ ਜਾਣ ਦੀ ਵੀ ਨਿੰਦਾ ਕੀਤੀ ਸੀ।


Related News