ਪ੍ਰਸ਼ਾਂਤ ਆਈਲੈਂਡਸ ’ਚ ਚੀਨ ਦਾ ਅਸਰ ਘਟਾਉਣ ਲਈ ਵਚਨਬੱਧ ਹਨ ਆਸਟ੍ਰੇਲੀਆ ਤੇ ਨਿਊਜ਼ੀਲੈਂਡ
Monday, Jun 13, 2022 - 02:42 PM (IST)
ਕੈਨਬਰਾ (ਇੰਟਰਨੈਸ਼ਨਲ ਡੈਸਕ)- ਪ੍ਰਸ਼ਾਂਤ ਆਈਲੈਂਡਸ ਵਿਚ ਚੀਨ ਦੇ ਲਗਾਤਾਰ ਵਧ ਰਹੇ ਅਸਰ ਸਬੰਧੀ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਆਪਣੀ ਨੀਤੀਆਂ ਸਪਸ਼ਟ ਕੀਤੀਆਂ ਹਨ। ਹਾਲ ਹੀ ਵਿਚ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਆਸਟ੍ਰੇਲੀਆ ਵਿਚ ਸੱਤਾ ਤਬਦੀਲੀ ਤੋਂ ਬਾਅਦ ਦੌਰਾ ਕੀਤਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ ਨੇ ਇਸ ਮੁਲਾਕਾਤ ਤੋਂ ਬਾਅਦ ਸਪਸ਼ਟ ਕੀਤਾ ਹੈ ਕਿ ਦੋਨੋਂ ਦੇਸ਼ ਪ੍ਰਸ਼ਾਂਤ ਆਈਲੈਂਡਸ ਪ੍ਰਤੀ ਆਪਣੀਆਂ ਨੀਤੀਆਂ ਸਬੰਧੀ ਕਦਮ ਮਿਲਾਕੇ ਚਲ ਰਹੇ ਹਨ, ਜਿਥੇ ਚੀਨ ਦਾ ਅਸਰ ਲਗਾਤਾਰ ਵਧ ਰਿਹਾ ਹੈ।
ਪ੍ਰਸ਼ਾਂਤ ਆਈਲੈਂਡਸ ’ਤੇ ਹਵਾਈ ਅੱਡੇ ਬਣਾਉਣਾ ਚਾਹੁੰਦੇ ਚੀਨ
ਚੀਨ ਆਪਣੇ ਹਵਾਈ ਅੱਡੇ ਪ੍ਰਸ਼ਾਂਤ ਆਈਲੈਂਡਸ ’ਤੇ ਸਥਾਪਤ ਕਰਨਾ ਚਾਹੁੰਦਾ ਹੈ। ਇਸਦੇ ਬਦਲੇ ਵਿਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਦੱਖਣੀ ਪ੍ਰਸ਼ਾਂਤ ਮਹਾਸਾਗਰ ਦੇ ਦਰਜਨਾਂ ਛੋਟੇ ਟਾਪੂਆਂ ਦੀ ਲੀਡਰਸ਼ਿੱਪ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਆਧਾਰਭੂਤ ਢਾਂਚਾ ਵਿਕਾਸ, ਸਾਈਬਰ ਸੁਰੱਖਿਆ ਅਤੇ ਟਰੇਨਿੰਗ ਵਿਚ ਚੀਨੀ ਮਦਦ ਦੀ ਪੇਸ਼ਕਸ਼ ਕੀਤੀ ਹੈ।ਹਾਲਾਂਕਿ ਚੀਨ ਦੀ ਇਹ ਕੋਸ਼ਿਸ਼ ਅਸਫਲ ਰਹੀ ਹੈ। ਚੀਨ ਦੀ ਰਣਨੀਤੀ ਦਾ ਪਰਦਾਫਾਸ ਕਰਨ ਵਿਚ ਆਸਟ੍ਰੇਲੀਆ ਦੀ ਬਹੁਤ ਭੂਮਿਕਾ ਰਹੀ, ਜਦੋਂ ਉਨ੍ਹਾਂ ਦੇ ਨਵ-ਨਿਯੁਕਤ ਵਿਦੇਸ਼ ਮੰਤਰੀ ਫੈਨੀ ਯੋਂਗ ਵੀ ਇਨ੍ਹਾਂ ਟਾਪੂਆਂ ’ਤੇ ਜਾ ਪੁੱਜੇ ਅਤੇ ਉਨ੍ਹਾਂ ਨੂੰ ਆਗਾਹ ਕੀਤਾ।
ਜਲਵਾਯੂ ਤਬਦੀਲੀ ਪ੍ਰਸ਼ਾਂਤ ਆਈਲੈਂਡਸ ਦੀ ਵੱਡੀ ਸਮੱਸਿਆ
ਅਲਬਾਨੀਜ ਨੇ ਕਿਹਾ ਕਿ ਕਈ ਹੇਠਲੇ ਪ੍ਰਸ਼ਾਂਤ ਆਈਲੈਂਡ ਸਮੂਹ ਜਲਵਾਯੂ ਤਬਦੀਲੀ ਨੂੰ ਆਪਣਾ ਸਭ ਤੋਂ ਜ਼ਿਆਦਾ ਦਬਾਅ ਅਤੇ ਹੋਂਦ ਲਈ ਖਤਰਾ ਮੰਨਦੇ ਹਨ। ਪਿਛਲੀ ਸਰਕਾਰ ਨੇ 2030 ਤੱਕ ਆਸਟ੍ਰੇਲੀਆ ਦੀ ਨਿਕਾਸੀ ਨੂੰ 2005 ਦੇ ਪੱਧਰ ਤੋਂ 26 ਫੀਸਦੀ ਤੋਂ 25 ਫੀਸਦੀ ਘੱਟ ਕਰਨ ਲਈ ਵਚਨਬੱਧ ਕੀਤਾ ਸੀ।ਅਲਬਾਨੀਜ ਦੀ ਸਰਕਾਰ ਨੇ 43 ਫੀਸਦੀ ਦੀ ਕਮੀ ਦਾ ਵਾਅਦਾ ਕੀਤਾ ਹੈ। ਅਰਡਰਨ ਨੇ ਕਿਹਾ ਕਿ ਆਸਟ੍ਰੇਲੀਆ ਦੀ ਵੱਡੀ ਪ੍ਰਾਪਤੀ ਤੋਂ ਨਿਊਜੀਲੈਂਡ ਖੁਸ਼ ਹੈ। ਦਹਾਕੇ ਦੇ ਅਖੀਰ ਤੱਕ ਨਿਊਜ਼ੀਲੈਂਡ ਦੀ ਨਿਕਾਸੀ ਨੂੰ ਘੱਟ ਕਰਨ ਦਾ ਟੀਚਾ 50 ਫੀਸਦੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਂਤ ਖੇਤਰ ਨੇ ਜਲਵਾਯੂ ਤਬਦੀਲੀ ਨੂੰ ਆਪਣੇ ਨੰਬਰ ਇਕ ਖਤਰੇ ਦੇ ਰੂਪ ਵਿਚ ਸੂਚੀਬੱਧ ਕੀਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਨਾਲ ਸਬੰਧ 'ਨਵੇਂ ਮੋੜ' 'ਤੇ ਹਨ : ਚੀਨੀ ਰਾਜਦੂਤ
ਨਿਊਜ਼ੀਲੈਂਡ ਨਾਲ ਕੰਮ ਕਰਨ ਨੂੰ ਉਤਸ਼ਾਹਿਤ ਆਸਟ੍ਰੇਲੀਆ
ਇਹ ਪੁੱਛੇ ਜਾਣ ’ਤੇ ਕਿ ਕੀ ਆਸਟ੍ਰੇਲੀਆ ਪ੍ਰਸ਼ਾਂਤ ਮਹਾਸਾਗਰ ਵਿਚ ਚੀਨ ਦੀ ਬੜ੍ਹਤ ਨੂੰ ਰੋਕਣ ਲਈ ਨਿਊਜ਼ੀਲੈਂਡ ਨੂੰ ਹੋਰ ਕੋਸ਼ਿਸ਼ ਕਰਨ ਲਈ ਕਹਿ ਸਕਦਾ ਹੈ, ਤਾਂ ਪ੍ਰਧਾਨ ਮੰਤਰੀ ਅਲਬਾਨੀਜ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਅਰਡਰਨ ਅਤੇ ਸਾਡੇ ਲੋਕਤਾਂਤਰਿਕ ਗੁਆਂਢੀਆਂ ਨਾਲ ਕੰਮ ਕਰਨ ਸਬੰਧੀ ਉਤਸ਼ਾਹਿਤ ਹਾਂ। ਅਰਡਰਨ ਨੇ ਕਿਹਾ ਕਿ ਕਈ ਦੇਸ਼ਾਂ ਨੇ ਸੁਰੱਖਿਆ ਸਮਝੌਤਿਆਂ ’ਤੇ ਦਸਤਖ਼ਤ ਕਰਨ ਦੇ ਥਾਂ ਚੀਨ ਨਾਲ ਆਰਥਿਕ ਸਬੰਧ ਜਾਰੀ ਰੱਖਣ ਦਾ ਬਦਲ ਚੁਣਿਆ ਹੈ।ਬਹਰਹਾਲ ਜਾਣਕਾਰਾਂ ਦਾ ਕਹਿਣਾ ਹੈ ਕਿ ਜਾਪਾਨ ਅਤੇ ਆਸਿਆਨ ਮੈਂਬਰਾਂ ਨੂੰ ਵੀ ਹਿੰਦ-ਪ੍ਰਸ਼ਾਂਤ ਮਹਾਸਾਗਰੀ ਖੇਤਰ ਵਿਚ ਚੀਨ ਦੇ ਵਧਦੇ ਕਾਰਨਾਮਿਆਂ ’ਤੇ ਨਜ਼ਰ ਰੱਖਣੀ ਹੋਵੇਗੀ, ਉਥੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੂੰ ਆਪਣੀ ਨਜ਼ਰ ਪ੍ਰਸ਼ਾਂਤ ਮਹਾਸਾਗਰ ਦੇ ਛੋਟੇ ਆਈਲੈਂਡਸ ਵਿਚ ਚੀਨ ਦੀਆਂ ਵਧਦੀਆਂ ਸਗਰਮੀਆਂ ’ਤੇ ਕੇਂਦਰਿਤ ਕਰਨੀ ਹੋਵੇਗੀ।
ਦੋਨੋਂ ਦੇਸ਼ਾਂ ਦੇ ਬਿਹਤਰ ਹੋਣੇਗ ਦੋ-ਪੱਖੀ ਸਬੰਧ
ਐਂਥਨੀ ਅਲਬਾਨੀਜ ਦੇ 21 ਮਈ ਨੂੰ ਆਸਟ੍ਰੇਲੀਆ ਦਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਅਰਡਰਨ ਆਸਟ੍ਰੇਲੀਆ ਦੀ ਯਾਤਰਾ ਕਰਨ ਵਾਲੀ ਪਹਿਲੀ ਵਿਦੇਸ਼ੀ ਨੇਤਾ ਹਨ। ਅਰਡਰਨ ਨੇ ਲਗਭਗ ਇਕ ਦਹਾਕੇ ਬਾਅਦ ਅਲਬਾਨੀਜ ਦੀ ਲੇਬਰ ਪਾਰਟੀ ਦੇ ਸੱਤਾ ਵਲਿਚ ਆਉਣ ਨੂੰ ਦੋ-ਪੱਖੀ ਸਬੰਧਾਂ ਲਈ ਚੰਗਾ ਦੱਸਿਆ। ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਅਮਰੀਕਾ ਨੇ ਸੋਲੋਮਨ ਆਈਲੈਂਡ ਨਾਲ ਬੀਜਿੰਗ ਦੇ ਨਵੇਂ ਸੁਰੱਖਿਆ ਸਮਝੌਤੇ ’ਤੇ ਚਿੰਤਾ ਪ੍ਰਗਟਾਈ ਹੈ ਅਤੇ ਕਿਹਾ ਹੈ ਕਿ ਇਸ ਨਾਲ ਉਥੇ ਚੀਨ ਦਾ ਇਕ ਫੌਜੀ ਅੱਡਾ ਸਥਾਪਤ ਹੋ ਸਕਦਾ ਹੈ। ਹਾਲਾਂਕਿ, ਸੋਲੋਮਨ ਆਈਲੈਂਡ ਅਤੇ ਚੀਨ, ਦੋਨਾਂ ਨੇ ਇਸਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ।