'ਡ੍ਰੈਗਨ ਗਰਲ' ਨੇ ਅੱਖਾਂ 'ਚ ਬਣਵਾਇਆ ਟੈਟੂ, 3 ਹਫਤੇ ਲਈ ਗਈ 'ਅੱਖਾਂ ਦੀ ਰੋਸ਼ਨੀ'

Tuesday, Nov 05, 2019 - 05:48 PM (IST)

'ਡ੍ਰੈਗਨ ਗਰਲ' ਨੇ ਅੱਖਾਂ 'ਚ ਬਣਵਾਇਆ ਟੈਟੂ, 3 ਹਫਤੇ ਲਈ ਗਈ 'ਅੱਖਾਂ ਦੀ ਰੋਸ਼ਨੀ'

ਸਿਡਨੀ (ਬਿਊਰੋ): ਇਸ ਦੁਨੀਆ ਵਿਚ ਹਰੇਕ ਵਿਅਕਤੀ ਨੂੰ ਕਿਸੇ ਨਾ ਕਿਸੇ ਗੱਲ ਦਾ ਸ਼ੌਂਕ ਜ਼ਰੂਰ ਹੁੰਦਾ ਹੈ। ਕੁਝ ਲੋਕਾਂ ਦੇ ਸ਼ੌਂਕ ਸਧਾਰਨ ਹੁੰਦੇ ਹਨ ਜਦਕਿ ਕੁਝ ਲੋਕਾਂ ਦੇ ਸ਼ੌਂਕ ਜਨੂੰਨ ਬਣ ਜਾਂਦੇ ਹਨ। ਕਈ ਵਾਰ ਇਹ ਸ਼ੌਂਕ ਵਿਅਕਤੀ ਦੀ ਜਾਨ ਨੂੰ ਖਤਰੇ ਵਿਚ ਵੀ ਪਾ ਦਿੰਦੇ ਹਨ। ਅਜਿਹਾ ਹੀ ਇਕ ਮਾਮਲਾ ਆਸਟ੍ਰੇਲੀਆ ਦਾ ਸਾਹਮਣੇ ਆਇਆ ਹੈ। ਇੱਥੇ ਇਕ 24 ਸਾਲਾ ਕੁੜੀ ਨੂੰ ਟੈਟੂ ਬਣਵਾਉਣ ਦਾ ਸ਼ੌਂਕ ਪੈਦਾ ਹੋ ਗਿਆ। ਕੁੜੀ ਦਾ ਇਹ ਜਨੂੰਨ ਉਸ ਦੀ ਜਾਨ ਲਈ ਖਤਰਾ ਬਣ ਗਿਆ ਸੀ।

PunjabKesari

ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੀ ਰਹਿਣ ਵਾਲੀ 24 ਸਾਲਾ ਐਂਬਰ ਲਿਊਕ 'ਤੇ ਟੈਟੂ ਬਣਵਾਉਣ ਦਾ ਸ਼ੌਕ ਸਵਾਰ ਹੋ ਗਿਆ। ਇਸ ਸ਼ੌਂਕ ਦੇ ਕਾਰਨ ਉਸ ਦੇ ਆਪਣੇ ਪੂਰੇ ਸਰੀਰ ਨੂੰ ਹੀ ਟੈਟੂ ਨਾਲ ਢੱਕ ਲਿਆ। ਐਂਬਰ ਹੁਣ ਤੱਕ ਆਪਣੇ ਸਰੀਰ 'ਤੇ 200 ਤੋਂ ਵੀ ਵੱਧ ਟੈਟੂ ਬਣਵਾ ਚੁੱਕੀ ਹੈ। ਐਂਬਰ ਨੂੰ ਟੈਟੂ ਮੈਕਿੰਗ ਦੁਨੀਆ ਵਿਚ 'ਡ੍ਰੈਗਨ ਗਰਲ' ਦੇ ਨਾਮ ਨਾਲ ਜਾਣਿਆ ਜਾਂਦਾ ਹੈ।  ਪਰ ਟੈਟੂ ਬਣਵਾਉਣ ਦਾ ਇਹ ਜਨੂੰਨ ਐਂਬਰ ਲਈ ਇਕ ਵੱਡਾ ਖਾਤਰ ਸਾਬਤ ਹੋਇਆ।ਅਸਲ ਵਿਚ ਕੁਝ ਸਮਾਂ ਪਹਿਲਾਂ ਐਂਬਰ ਨੇ ਆਪਣੀਆਂ ਅੱਖਾਂ ਵਿਚ ਟੈਟੂ ਬਣਵਾ ਕੇ ਅੱਖਾਂ ਦਾ ਰੰਗ ਨੀਲਾ ਕਰਵਾਉਣ ਦਾ ਫੈਸਲਾ ਲਿਆ ਸੀ। ਇਸ ਮਗਰੋਂ ਐਂਬਰ ਨੇ ਅੱਖਾਂ ਵਿਚ ਟੈਟੂ ਬਣਵਾ ਕੇ ਉਨ੍ਹਾਂ ਦਾ ਰੰਗ ਨੀਲਾ ਕਰਵਾ ਲਿਆ ਪਰ ਇਸ ਕਾਰਨ ਉਸ ਨੂੰ ਦਿੱਸਣਾ ਬੰਦ ਹੋ ਗਿਆ ਸੀ।

PunjabKesari

ਹੁਣ ਤੱਕ ਐਂਬਰ ਟੈਟੂ ਬਣਵਾਉਣ 'ਤੇ 26,000 ਡਾਲਰ ਮਤਲਬ 18.37 ਲੱਖ ਤੋਂ ਜ਼ਿਆਦਾ ਰਾਸ਼ੀ ਖਰਚ ਕਰ ਚੁੱਕੀ ਹੈ। ਐਂਬਰ ਖੁਦ ਨੂੰ ਨੀਲੀਆਂ ਅੱਖਾਂ ਵਾਲੀ ਸਫੇਦ ਡ੍ਰੈਗਨ ਕਹਾਉਣਾ ਪਸੰਦ ਕਰਦੀ ਹੈ। ਉਸ ਨੇ ਹਾਲ ਹੀ ਵਿਚ ਆਪਣੀਆਂ ਅੱਖਾਂ ਵਿਚ ਟੈਟੂ ਬਣਵਾਉਣ ਦਾ ਆਪਣਾ ਅਨੁਭਵ ਸਾਂਝਾ ਕੀਤਾ। ਇਸ ਦੇ ਬਾਰੇ ਵਿਚ ਉਸ ਨੇ ਦੱਸਿਆ,''ਅੱਖਾਂ ਵਿਚ ਟੈਟੂ ਬਣਵਾਉਣਾ ਉਸ ਲਈ ਸਭ ਤੋਂ ਖਤਰਨਾਕ ਅਨੁਭਵ ਸੀ। ਇਸ ਕੰਮ ਵਿਚ 40 ਮਿੰਟ ਲੱਗੇ ਸਨ ਅਤੇ ਇਸ ਮਗਰੋਂ ਤਿੰਨ ਹਫਤੇ ਲਈ ਉਸ ਨੂੰ ਦਿੱਸਣਾ ਬੰਦ ਹੋ ਗਿਆ ਸੀ।''

PunjabKesari

ਐਂਬਰ ਅੱਗੇ ਕਹਿੰਦੀ ਹੈ,''ਮੈਂ ਇਸ ਅਨੁਭਵ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੀ। ਜਦੋਂ ਮੇਰੀਆਂ ਅੱਖਾਂ ਵਿਚ ਟੈਟੂ ਦੀ ਸਿਆਹੀ ਪਾਈ ਜਾ ਰਹੀ ਸੀ ਤਾਂ ਮੈਨੂੰ ਲੱਗ ਰਿਹਾ ਸੀ ਕਿ ਜਿਵੇਂ ਕਿਸੇ ਨੇ ਸ਼ੀਸ਼ੇ ਦੇ 10 ਤਿੱਖੇ ਟੁੱਕੜੇ ਮੇਰੀਆਂ ਅੱਖਾਂ ਵਿਚ ਪਾ ਦਿੱਤੇ ਹੋਣ।'' ਅੱਖਾਂ ਵਿਚ ਇੰਕ ਪਾਉਣ ਦੀ ਇਹ ਪ੍ਰਕਿਰਿਆ ਸਾਲ ਵਿਚ 4 ਵਾਰ ਹੁੰਦੀ ਸੀ। ਇਹ ਪ੍ਰਕਿਰਿਆ ਕਾਫੀ ਖਤਰਨਾਕ  ਹੁੰਦੀ ਹੈ। ਕਿਉਂਕਿ ਜੇਕਰ ਇਸ ਪ੍ਰਕਿਰਿਆ ਵਿਚ ਥੋੜ੍ਹੀ ਜਿਹੀ ਵੀ ਗੜਬੜੀ ਹੁੰਦੀ ਤਾਂ ਐਂਬਰ ਹਮੇਸ਼ਾ ਲਈ ਆਪਣੀਆਂ ਅੱਖਾਂ ਦੀ ਰੋਸ਼ਨੀ ਗਵਾ ਬੈਠਦੀ।

PunjabKesari

ਐਂਬਰ ਦਾ ਕਹਿਣਾ ਹੈ ਕਿ ਉਹ ਮਾਰਚ 2020 ਤੱਕ ਆਪਣੇ ਪੂਰੇ ਸਰੀਰ ਨੂੰ ਟੈਟੂ ਨਾਲ ਢੱਕਣਾ ਚਾਹੁੰਦੀ ਹੈ। ਐਂਬਰ ਨੇ ਸਰਜਰੀ ਜ਼ਰੀਏ ਆਪਣੀ ਛਾਤੀ, ਬੁੱਲ੍ਹਾਂ ਅਤੇ ਭਰਵੱਟਿਆਂ ਵਿਚ ਟਾਂਰਸਫੋਰਮੇਸ਼ਨ ਵੀ ਕਰਵਾਏ ਹਨ ਪਰ ਹੁਣ ਐਂਬਰ ਆਪਣੇ ਸਰੀਰ ਵਿਚ ਕਿਸੇ ਤਰ੍ਹਾਂ ਦਾ ਮੌਡੀਫਿਕੇਸ਼ਨ ਨਹੀਂ ਚਾਹੁੰਦੀ ਹੈ। ਐਂਬਰ ਦੀ ਮਾਂ ਵਿੱਕੀ ਨੇ ਦੱਸਿਆ ਕਿ ਅੱਖਾਂ ਵਿਚ ਟੈਟੂ ਬਣਵਾਉਣ ਦੇ ਬਾਅਦ ਜਦੋਂ ਉਨ੍ਹਾਂ ਨੇ ਐਂਬਰ ਨੂੰ ਪਹਿਲੀ ਵਾਰ ਦੇਖਿਆ ਤਾਂ ਉਹ ਰੋ ਪਈ ਸੀ। ਟੈਟੂਜ਼ ਦੀ ਦੀਵਾਨਗੀ ਐਂਬਰ 'ਤੇ 16 ਸਾਲ ਦੀ ਉਮਰ ਵਿਚ ਪੈਦਾ ਹੋਈ ਸੀ। ਐਂਬਰ ਦਾ ਮੰਨਣਾ ਹੈ ਕਿ ਟੈਟੂ ਉਸ ਦੀ ਸਕਰਤਾਮਕ ਊਰਜਾ ਦਾ ਤੋੜ ਹੈ। ਉਸ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੈ ਕਿ ਬੁੱਢੀ ਹੋਣ 'ਤੇ ਉਹ ਕਿਹੋ ਜਿਹੀ ਲੱਗੇਗੀ। ਐਂਬਰ ਮੁਤਾਬਕ 70 ਸਾਲ ਦੀ ਉਮਰ ਵਿਚ ਕੋਈ ਵੀ ਇਨਸਾਨ ਖੂਬਸੂਰਤ ਨਹੀਂ ਦਿੱਸਦਾ। ਐਂਬਰ ਲਈ ਉਸ ਦੇ ਟੈਟੂਜ਼ ਹੀ ਅਜਿਹੀ ਚੀਜ਼ ਹਨ ਜਿਨ੍ਹਾਂ ਨਾਲ ਉਹ ਅਖੀਰ ਵਿਚ ਦਫਨ ਹੋਣਾ ਚਾਹੁੰਦੀ ਹੈ।


author

Vandana

Content Editor

Related News