ਆਸਟ੍ਰੇਲੀਆ : 100 ਦੇ ਕਰੀਬ ਲੋਕਾਂ 'ਤੇ ਲਗਾਏ ਗਏ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼
Tuesday, Jan 03, 2023 - 05:53 PM (IST)
ਸਿਡਨੀ (ਆਈ.ਏ.ਐੱਨ.ਐੱਸ.): ਆਸਟ੍ਰੇਲੀਆ ਵਿਖੇ ਸਿਡਨੀ ਸ਼ਹਿਰ ਵਿੱਚ ਨਵੇਂ ਸਾਲ ਦੇ ਸੰਗੀਤ ਸਮਾਰੋਹ ਵਿੱਚ ਪੁਲਸ ਨੇ ਵੱਡੀ ਕਾਰਵਾਈ ਕੀਤੀ। ਇਸ ਕਾਰਵਾਈ ਤੋਂ ਬਾਅਦ ਘੱਟ ਤੋਂ ਘੱਟ 97 ਲੋਕਾਂ 'ਤੇ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ ਲਗਾਏ ਗਏ।ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਅਨੁਸਾਰ ਇੱਕ ਬਿਆਨ ਵਿਚ ਦੱਸਿਆ ਗਿਆ ਕਿ ਨਿਊ ਸਾਊਥ ਵੇਲਜ਼ (NSW) ਰਾਜ ਵਿੱਚ ਪੁਲਸ ਨੇ ਐਤਵਾਰ ਨੂੰ ਆਯੋਜਿਤ ਸੰਗੀਤ ਸਮਾਰੋਹ ਵਿੱਚ ਇੱਕ ਮੁਹਿੰਮ ਚਲਾਈ, ਜਿਸ ਵਿੱਚ 27,000 ਤੋਂ ਵੱਧ ਲੋਕ ਸਿਡਨੀ ਸੀਬੀਡੀ ਦੇ ਪੂਰਬੀ ਕਿਨਾਰੇ ਵੱਲ ਇਕੱਠੇ ਹੋਏ ਸਨ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਹੈਲੀਕਾਪਟਰ ਹਾਦਸਾ: ਮ੍ਰਿਤਕਾਂ ਦੀ ਪਛਾਣ ਜਾਰੀ, ਪੀ.ਐੱਮ. ਅਲਬਾਨੀਜ਼ ਨੇ ਪ੍ਰਗਟਾਇਆ ਦੁੱਖ
ਪੁਲਸ ਨੇ ਦੱਸਿਆ ਕਿ 97 ਲੋਕ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਲਿਜਾ ਰਹੇ ਸਨ, ਜਿਨ੍ਹਾਂ ਵਿੱਚ ਐਮਡੀਐਮਏ, ਐਮਫੇਟਾਮਾਈਨ, ਕੈਨਾਬਿਸ, ਕੋਕੀਨ, ਐਕਸਟਸੀ, ਐਲਐਸਡੀ, ਕੇਟਾਮਾਈਨ ਅਤੇ ਸਿਲੋਸਾਈਬਿਨ ਸ਼ਾਮਲ ਹਨ।ਇਨ੍ਹਾਂ ਵਿੱਚੋਂ ਤਿੰਨ ਨੂੰ ਨਸ਼ਾ ਸਪਲਾਈ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ।ਇੱਕ 21 ਸਾਲਾ ਵਿਅਕਤੀ ਕੋਲ ਕਥਿਤ ਤੌਰ 'ਤੇ 15 ਐਮਡੀਐਮਏ ਕੈਪਸੂਲ ਸਨ, ਇੱਕ ਹੋਰ ਆਦਮੀ ਕੋਲ ਨੌਂ ਕੈਪਸੂਲ ਸਨ ਅਤੇ ਇੱਕ 25 ਸਾਲਾ ਔਰਤ ਦੇ ਕੋਲ ਪੰਜ ਐਮਡੀਐਮਏ ਕੈਪਸੂਲ ਸਨ।ਕੁੱਲ ਮਿਲਾ ਕੇ ਪੁਲਸ ਨੇ 15 ਅਦਾਲਤੀ ਹਾਜ਼ਰੀ ਨੋਟਿਸ, ਦੋ ਉਲੰਘਣਾ ਨੋਟਿਸ, 13 ਕੈਨਾਬਿਸ ਚੇਤਾਵਨੀ ਅਤੇ 58 ਅਪਰਾਧਿਕ ਉਲੰਘਣਾ ਨੋਟਿਸ ਜਾਰੀ ਕੀਤੇ।
ਪੜ੍ਹੋ ਇਹ ਅਹਿਮ ਖ਼ਬਰ-ਹੁਣ ਬੁਲੇਟ ਟਰੇਨ ਚਲਾਉਣਗੀਆਂ ਸਾਊਦੀ ਔਰਤਾਂ, ਟਰੇਨਿੰਗ ਮਗਰੋਂ ਪਹਿਲਾ ਬੈਚ ਤਿਆਰ
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।