ਆਸਟ੍ਰੇਲੀਆ : ਬੁਸ਼ਫਾਇਰ 'ਚ 60,000 ਕੋਆਲਾ ਸਮੇਤ 3 ਬਿਲੀਅਨ ਜੰਗਲੀ ਜਾਨਵਰ ਪ੍ਰਭਾਵਿਤ

Monday, Dec 07, 2020 - 02:18 PM (IST)

ਕੈਨਬਰਾ (ਭਾਸ਼ਾ): ਬੀਤੇ ਸਾਲ ਗਰਮੀਆਂ ਦੀ ਬੁਸ਼ਫਾਇਰ ਨੇ ਸਮੁੱਚੇ ਆਸਟ੍ਰੇਲੀਆ ਅੰਦਰ 60,000 ਕੋਆਲਾ ਜਾਨਵਰਾਂ ਸਮੇਤ ਘੱਟੋ ਘੱਟ 3 ਬਿਲੀਅਨ ਜੰਗਲੀ ਜਾਨਵਰਾਂ ਨੂੰ ਮੁਸੀਬਤ ਵਿਚ ਪਾਈ ਰੱਖਿਆ ਸੀ। ਵਰਲਡ ਵਾਈਲਡਲਾਈਫ ਫੰਡ (WWF) ਦੁਆਰਾ ਤਿਆਰ ਕੀਤੀ ਗਈ ਇੱਕ ਰਿਪੋਰਟ ਵਿਚ ਇਸ ਸੰਬੰਧੀ ਖੁਲਾਸਾ ਕੀਤਾ ਗਿਆ ਹੈ। ਅੱਗ ਦੇ ਇਸ ਦੌਰ ਦੇ ਵਿਚ ਫਸੇ ਜਾਨਵਰਾਂ ਵਿਚ 2.46 ਬਿਲੀਅਨ ਰੈਪਟਾਈਲ, 181 ਮਿਲੀਅਨ ਪੰਛੀ ਅਤੇ 51 ਮਿਲੀਅਨ ਡੱਡੂਆਂ ਦੇ ਜ਼ਖ਼ਮੀ ਹੋਣ, ਮਾਰੇ ਜਾਣ, ਪ੍ਰਜਾਤੀਆਂ ਹੀ ਖ਼ਤਮ ਹੋ ਜਾਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। 

ਦੱਖਣੀ ਆਸਟ੍ਰੇਲੀਆ ਦੇ ਕੰਗਾਰੂ ਆਈਲੈਂਡ 'ਤੇ ਹੀ 41,000 ਤੋਂ ਵੀ ਵੱਧ ਕੋਆਲਾ ਜਾਨਵਰਾਂ ਦੇ ਪੀੜਤ ਹੋਣ ਦੇ ਪ੍ਰਮਾਣ ਹਨ ਅਤੇ ਇਸ ਤੋਂ ਬਾਅਦ ਵਿਕਟੋਰੀਆ ਵਿਚ 11,000, ਨਿਊ ਸਾਊਥ ਵੇਲਜ਼ ਵਿਚ 8,000 ਅਜਿਹੇ ਹੀ ਜਾਨਵਰਾਂ ਦੇ ਅੱਗ ਤੋਂ ਪੀੜਤ ਹੋਣ ਦੇ ਅੰਕੜੇ ਮੌਜੂਦ ਹਨ। ਨਿਊ ਸਾਊਥ ਵੇਲਜ਼ ਦੀ ਇੱਕ ਪਾਰਲੀਮਾਨੀ ਪੜਤਾਲ ਦੌਰਾਨ ਤਾਂ ਇਹ ਵੀ ਕਿਹਾ ਗਿਆ ਹੈ ਕੋਆਲਾ ਜਾਨਵਰ ਦੀ ਪ੍ਰਜਾਤੀ ਲਗਾਤਾਰ ਘੱਟ ਰਹੀ ਹੈ ਅਤੇ ਜਲਦੀ ਹੀ ਜੇਕਰ ਕੁਝ ਨਾ ਕੀਤਾ ਗਿਆ ਤਾਂ 2050 ਤੱਕ ਇਸ ਦੀ ਪ੍ਰਜਾਤੀ ਜਾਂ ਤਾਂ ਬਹੁਤ ਜ਼ਿਆਦ ਘੱਟ ਜਾਵੇਗੀ ਅਤੇ ਜਾਂ ਫਿਰ ਅਲੋਪ ਹੋਣ ਦੀ ਕਗਾਰ 'ਤੇ ਹੋਵੇਗੀ।

ਪੜ੍ਹੋ ਇਹ ਅਹਿਮ ਖਬਰ- 397 ਸਾਲ ਬਾਅਦ ਆਸਮਾਨ 'ਚ ਦਿਸੇਗਾ ਅਦਭੁੱਤ ਨਜ਼ਾਰਾ, ਜੁਪੀਟਰ ਤੇ ਸ਼ਨੀ ਆਉਣਗੇ ਕਰੀਬ

ਇਸ ਤੋਂ ਇਲਾਵਾ ਹੋਰਨਾਂ ਪੜਤਾਲਾਂ ਵਿਚ ਇਹ ਵੀ ਪਾਇਆ ਗਿਆ ਹੈ ਕਿ ਮਾਰਸੁਪਿਅਲ ਨਾਮ ਦਾ ਜਾਨਵਰ ਵੀ ਜੋ ਕਿ ਨਿਊ ਸਾਉਥ ਵੇਲਜ਼, ਕੁਈਨਜ਼ਲੈਂਡ ਅਤੇ ਵਿਕਟੋਰੀਆ ਅਤੇ ਦੱਖਣੀ ਆਸਟ੍ਰੇਲੀਆ ਵਿਚ ਆਮ ਹੀ ਮਿਲਦਾ ਹੁੰਦਾ ਸੀ, ਹੁਣ ਲੁਪਤ ਹੀ ਹੋ ਚੁਕਿਆ ਹੈ ਅਤੇ ਬਾਕੀ ਬਚੀ ਪ੍ਰਜਾਤੀ ਨੂੰ ਬੁਸ਼ਫਾਇਰ ਨੇ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ। ਇਨ੍ਹਾਂ ਦੇ ਨਾਲ ਹੀ 40 ਮਿਲੀਅਨ ਪੋਸਮਜ਼ ਅਤੇ ਗਲਾਈਡਰ, 36 ਮਿਲੀਅਨ ਐਂਟੀਚਿਨਸਸ, ਡਨਾਰਟ ਅਤੇ ਹੋਰ ਮਾਰਸੁਪੀਅਲ, 5.5 ਮਿਲੀਅਨ ਬੈਟੰਗ, ਬੈਂਡੀਕੂਟ, ਕੂਕਾ, ਪੋਟੋਰੂਜ਼, 5 ਮਿਲੀਅਨ ਕੰਗਾਰੂ ਅਤੇ ਵਾਲਾਬੀਜ਼, 1.1 ਮਿਲੀਅਨ ਵੌਮਬੈਟ ਅਤੇ 114,000 ਅਚਿਡਨਸ ਨੂੰ ਇਸ ਬੁਸ਼ਫਾਇਰ ਨੇ ਨੁਕਸਾਨ ਪਹੁੰਚਾਇਆ ਸੀ। ਅਧਿਕਾਰੀਆਂ ਮੁਤਾਬਕ, ਇਹ ਅੰਕੜੇ ਵੱਧ ਵੀ ਸਕਦੇ ਹਨ ਕਿਉਂਕਿ ਜਦੋਂ 11.46 ਮਿਲੀਅਨ ਹੈਕਟੇਅਰ ਵਿਚ ਅੱਗ ਫੈਲੀ ਹੋਈ ਸੀ ਤਾਂ ਇਹ ਕਹਿਣਾ ਮੁਸ਼ਕਿਲ ਵੀ ਹੋ ਸਕਦਾ ਹੈ ਕਿ ਇੱਥੇ ਕਿੰਨੇ ਕੁ ਜੀਵ ਰਹਿੰਦੇ ਸਨ ਅਤੇ ਉਹ ਬੱਚ ਕੇ ਕਿੱਧਰੇ ਚਲੇ ਗਏ ਅਤੇ ਜਾਂ ਫੇਰ ਅੱਗ ਵਿੱਚ ਹੀ ਖ਼ਤਮ ਹੋ ਗਏ।

ਨੋਟ- ਬੁਸ਼ਫਾਇਰ ਵਿਚ 60,000 ਕੋਆਲਾ ਸਮੇਤ 3 ਬਿਲੀਅਨ ਜੰਗਲੀ ਜਾਨਵਰਾਂ ਦੇ ਪ੍ਰਭਾਵਿਤ ਹੋਣ ਸੰਬੰਧੀ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News