ਆਸਟ੍ਰੇਲੀਆ : 6 ਵਿਅਕਤੀ ਯੂ.ਕੇ. ਵੇਰੀਐਂਟ ਨਾਲ ਪੀੜਤ, ਖਾਲੀ ਕਰਵਾਇਆ ਗਿਆ ਹੋਟਲ

Wednesday, Jan 13, 2021 - 05:55 PM (IST)

ਆਸਟ੍ਰੇਲੀਆ : 6 ਵਿਅਕਤੀ ਯੂ.ਕੇ. ਵੇਰੀਐਂਟ ਨਾਲ ਪੀੜਤ, ਖਾਲੀ ਕਰਵਾਇਆ ਗਿਆ ਹੋਟਲ

ਸਿਡਨੀ (ਬਿਊਰੋ): ਪ੍ਰੀਮੀਅਰ ਐਨਸਟੇਸੀਆ ਪਲਾਸਕਜ਼ੁਕ ਨੇ ਇੱਕ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਕਿ ਬ੍ਰਿਸਬੇਨ ਦਾ ਗ੍ਰੈਂਡ ਚਾਂਸਲਰ ਹੋਟਲ, ਜਿਹੜਾ ਕਿ ਪ੍ਰਮਾਣਿਕ ਤੌਰ 'ਤੇ ਕੁਆਰੰਟੀਨ ਕੇਂਦਰ ਵਜੋਂ ਵਰਤਿਆ ਜਾ ਰਿਹਾ ਹੈ, ਉਸ ਵਿਚ ਕੋਰੋਨਾ ਦੇ ਨਵੇਂ ਰੂਪ (ਯੂ.ਕੇ. ਵੇਰੀਐਂਟ) ਨਾਲ ਸਬੰਧਿਤ 6 ਮਾਮਲੇ ਦਰਜ ਕੀਤੇ ਗਏ ਹਨ। ਇਹ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮਜਬੂਰਨ ਅਧਿਕਾਰੀਆਂ ਨੂੰ ਉਕਤ ਹੋਟਲ ਨੂੰ ਸਾਫ਼ ਸਫ਼ਾਈ ਲਈ ਬੰਦ ਕਰਨਾ ਪੈ ਰਿਹਾ ਹੈ। 

ਪੜ੍ਹੋ ਇਹ ਅਹਿਮ ਖਬਰ- ਟਵਿੱਟਰ ਤੇ ਫੇਸਬੁੱਕ ਤੋਂ ਬਾਅਦ ਹੁਣ ਯੂ-ਟਿਊਬ ਨੇ ਕੀਤੀ ਟਰੰਪ 'ਤੇ ਵੱਡੀ ਕਾਰਵਾਈ

ਨਵੇਂ ਮਿਲੇ ਸਾਰੇ ਮਰੀਜ਼ਾਂ ਨੂੰ ਹੋਟਲ ਦੇ ਸੱਤਵੇਂ ਫਲੋਰ ਵਿਚ ਆਈਸੋਲੇਟ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ, ਹੋਟਲ ਅੰਦਰ ਹੋਰ ਵੀ 129 ਲੋਕ ਸਨ ਜਿਹੜੇ ਕਿ ਕੁਆਰੰਟੀਨ ਵਿਚ ਹੀ ਸਨ।  226 ਅਜਿਹੇ ਵਿਅਕਤੀ ਹਨ ਜਿਹੜੇ ਕਿ ਹੋਟਲ ਅੰਦਰ ਬੀਤੇ 30 ਦਸੰਬਰ ਤੋਂ ਕੰਮ ਕਰ ਰਹੇ ਹਨ। ਪਹਿਲਾਂ ਤੋਂ ਕੁਆਰੰਟੀਨ 129 ਵਿਅਕਤੀਆਂ ਨੂੰ ਸਟਾਫ ਸਮੇਤ ਨਵੀਂ ਜਗ੍ਹਾ ਸ਼ਿਫਟ ਕਰ ਦਿੱਤਾ ਗਿਆ ਹੈ। ਇਹਨਾਂ ਸਾਰਿਆਂ ਦੀ ਹੀ ਕੋਰੋਨਾ ਟੈਸਟਿੰਗ ਹੋਵੇਗੀ ਅਤੇ ਲੋੜ ਮੁਤਾਬਕ ਮੁੜ ਤੋਂ ਆਈਸੋਲੇਟ ਵੀ ਕੀਤਾ ਜਾ ਸਕਦਾ ਹੈ। ਹੋਰ ਜਾਣਕਾਰੀ ਵਿਚ ਦੱਸਿਆ ਗਿਆ ਕਿ 30 ਦਸੰਬਰ ਤੱਕ ਜਿਹੜੇ 250 ਲੋਕ ਹੋਟਲ ਅੰਦਰ ਆਏ ਅਤੇ ਚਲੇ ਗਏ, ਉਹਨਾਂ ਨਾਲ ਵੀ ਸੰਪਰਕ ਕਾਇਮ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਤੁਰੰਤ ਆਈਸੋਲੇਟ ਅਤੇ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਗਿਆ ਹੈ।
 

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News