ਆਸਟ੍ਰੇਲੀਆ : ਮਛੇਰਿਆਂ ਨੇ ਫੜੀ 400 ਕਿਲੋਗ੍ਰਾਮ ਵਜ਼ਨੀ ਸ਼ਾਰਕ (ਤਸਵੀਰਾਂ ਵਾਇਰਲ)

03/02/2021 4:28:19 PM

ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਸਿਡਨੀ ਦੇ ਮਛੇਰਿਆਂ ਦੇ ਸਮੂਹ ਨੇ ਇੱਕ ਕਲੱਬ ਮੁਕਾਬਲੇ ਵਿਚ ਹਿੱਸਾ ਲੈਂਦਿਆਂ 394.5 ਕਿਲੋਗ੍ਰਾਮ ਵਜ਼ਨੀ ਇਕ ਵੱਡੀ ਸ਼ਾਰਕ ਫੜੀ ਹੈ।ਸਿਡਨੀ ਦੇ ਦੱਖਣ ਵਿਚ 'ਡਾਰਕ ਹਾਰਸ' ਚਾਲਕ ਦਲ ਦੇ ਇਕ ਇੰਟਰਕੱਲਬ ਫਿਸ਼ਿੰਗ ਮੁਕਾਬਲੇ ਦੌਰਾਨ ਵੱਡੀ ਟਾਈਗਰ ਸ਼ਾਰਕ ਫੜੀ ਗਈ। ਇਸ ਸੰਬੰਧੀ ਤਸਵੀਰਾਂ ਪੋਰਟ ਹੈਕਿੰਗ ਗੇਮ ਫਿਸ਼ਿੰਗ ਕਲੱਬ ਫੇਸਬੁੱਕ ਪੇਜ 'ਤੇ ਪੋਸਟ ਕੀਤੀਆਂ ਗਈਆਂ ਸਨ।

PunjabKesari

ਤਸਵੀਰਾਂ ਸ਼ਾਰਕ ਨੂੰ ਕਿਸ਼ਤੀ ਦੀ ਲਗਭਗ ਪੂਰੀ ਲੰਬਾਈ ਜਿੰਨੀ ਦਿਖਾਉਂਦੀਆਂ ਹਨ। 9 ਨਿਊਜ਼ ਸਮਝਦਾ ਹੈ ਕਿ ਪੋਰਟ ਹੈਕਿੰਗ ਵਿਚ ਸ਼ਾਰਕ ਨੂੰ 16 ਮੀਲ ਦੂਰ ਸਮੁੰਦਰੀ ਕਿਨਾਰੇ ਤੋਂ ਫੜਿਆ ਗਿਆ ਸੀ ਜਿੱਥੇ ਪਾਣੀ ਦੀ ਡੂੰਘਾਈ 48 ਮੀਟਰ ਤੱਕ ਜਾ ਸਕਦੀ ਹੈ।ਇਕ ਦੂਸਰੀ ਤਸਵੀਰ ਫਿਸ਼ਿੰਗ ਕਲੱਬ ਦੇ ਪੇਜ 'ਤੇ ਵੀ ਪੋਸਟ ਕੀਤੀ ਗਈ ਸੀ ਜੋ ਉਸੇ ਮੁਕਾਬਲੇ ਦੌਰਾਨ ਇਕ ਹੋਰ ਕਿਸ਼ਤੀ ਵਿਚ ਸਵਾਰ ਇਕ ਹੋਰ ਦੋ ਵਿਸ਼ਾਲ ਸ਼ਾਰਕ ਦਿਖਾਉਂਦੀਆਂ ਸਨ। ਗੌਰਤਲਬ ਹੈ ਕਿ ਟਾਈਗਰ ਸ਼ਾਰਕ ਆਮ ਤੌਰ 'ਤੇ ਤਿੰਨ ਤੋਂ ਚਾਰ ਮੀਟਰ ਦੀ ਲੰਬਾਈ ਤੱਕ ਵੱਧਦੀ ਹੈ ਅਤੇ 385 ਤੋਂ 600 ਕਿਲੋਗ੍ਰਾਮ ਦਰਮਿਆਨ ਵਜ਼ਨੀ ਹੋ ਸਕਦੀ ਹੈ।


Vandana

Content Editor

Related News