ਆਸਟ੍ਰੇਲੀਆ : ਬੱਚੇ ਸਮੇਤ ਜਾ ਰਹੀ ਔਰਤ ''ਤੇ ਹਮਲਾ, ਹੋਈ ਜ਼ਖਮੀ

Friday, Mar 22, 2019 - 12:33 PM (IST)

ਆਸਟ੍ਰੇਲੀਆ : ਬੱਚੇ ਸਮੇਤ ਜਾ ਰਹੀ ਔਰਤ ''ਤੇ ਹਮਲਾ, ਹੋਈ ਜ਼ਖਮੀ

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਔਰਤ 'ਤੇ ਅਚਾਨਕ ਹਮਲਾ ਹੁੰਦਾ ਹੈ ਪਰ ਕੋਈ ਵੀ ਉਸ ਦੀ ਮਦਦ ਲਈ ਅੱਗੇ ਨਹੀਂ ਆਉਂਦਾ। ਅਸਲ ਵਿਚ 32 ਸਾਲਾ ਸਾਰਾ ਪੱਛਮੀ ਸਿਡਨੀ ਬੱਸ ਵਿਚੋਂ ਆਪਣੇ ਛੋਟੇ ਬੱਚੇ ਨਾਲ ਉਤਰੀ ਸੀ ਜੋ ਕਿ ਪ੍ਰੈਮ ਵਿਚ ਸੀ। ਜਾਣਕਾਰੀ ਮੁਤਾਬਕ ਹਮਲਾ ਕਰਨ ਤੋਂ ਪਹਿਲਾਂ ਔਰਤ ਦਾ ਪਿੱਛਾ ਕੀਤਾ ਗਿਆ ਸੀ। ਹਮਲੇ ਦੌਰਾਨ ਉਸ ਨੂੰ ਕੁੱਟਿਆ ਗਿਆ ਅਤੇ ਦੰਦੀ ਵੱਢੀ ਗਈ। ਹੈਰਾਨੀ ਦੀ ਗੱਲ ਇਹ ਰਹੀ ਕਿ ਇਸ ਦੌਰਾਨ ਕਿਸੇ ਨੇ ਔਰਤ ਦੀ ਮਦਦ ਨਹੀਂ ਕੀਤੀ। 

ਸਾਰਾ ਆਪਣੇ ਛੋਟੇ ਬੱਚੇ ਨਾਲ ਦੁਪਹਿਰ ਸਮੇਂ ਪੈਰਾਮਾਟਾ ਦੇ ਅਰਗੈਲੇ ਸਟ੍ਰੀਟ 'ਤੇ ਇਕ ਬੱਸ ਵਿਚ ਸਵਾਰ ਹੋਈ ਸੀ। 32 ਸਾਲਾ ਸਾਰਾ ਨੇ ਦੱਸਿਆ,''ਜਦੋਂ ਉਹ ਬੱਸ ਵਿਚ ਸੀ ਇਕ ਹੋਰ ਔਰਤ ਨੇ ਉਸ ਨਾਲ ਬਹਿਸਣਾ ਸ਼ੁਰੂ ਕਰ ਦਿੱਤਾ। ਜਦੋਂ ਉਹ ਬੱਸ ਵਿਚੋਂ ਮੈਰੀਲੈਂਡ ਵਿੱਖੇ ਸ਼ੇਰਵੁੱਡ ਰੋਡ 'ਤੇ ਉਤਰੀ ਤਾਂ ਇਕ ਅਣਪਛਾਤੀ ਔਰਤ ਨੇ ਹੈਂਡਬੈਗ ਨਾਲ ਉਸ 'ਤੇ ਹਮਲਾ ਕੀਤਾ, ਉਸ ਨੂੰ ਮੁੱਕਾ ਮਾਰਿਆ ਅਤੇ ਉਸ ਦੇ ਗਲੇ ਵਿਚ ਪਾਏ ਹੋਏ ਸੋਨੇ ਦਾ ਲਾਕੇਟ ਨੂੰ ਤੋੜ ਦਿੱਤਾ। ਫਿਰ ਔਰਤ ਨੇ ਮੈਨੂੰ ਵਾਲਾਂ ਤੋਂ ਫੜ ਲਿਆ ਅਤੇ ਮੇਰੇ ਕੰਨ 'ਤੇ ਦੰਦੀ ਵੱਡ ਦਿੱਤੀ। ਇਹ ਸਭ ਕੁਝ 15 ਮਿੰਟ ਤੱਕ ਚੱਲਦਾ ਰਿਹਾ ਪਰ ਕੋਈ ਵੀ ਮੇਰੀ ਮਦਦ ਲਈ ਅੱਗੇ ਨਹੀਂ ਆਇਆ।'' 

PunjabKesari

ਸਾਰਾ ਨੇ ਕਿਹਾ,''ਮੈਂ ਬਹੁਤ ਡਰ ਗਈ ਸੀ। ਮੈਂ ਮਦਦ ਲਈ ਅਪੀਲ ਕੀਤੀ ਪਰ ਕੋਈ ਵੀ ਅੱਗੇ ਨਹੀਂ ਆਇਆ।'' ਪੁਲਸ ਅਤੇ ਐਮਰਜੈਂਸੀ ਸੇਵਾਵਾਂ ਦੇ ਪਹੁੰਚਣ ਤੋਂ ਪਹਿਲਾਂ ਹਮਲਾਵਰ ਔਰਤ ਮੌਕੇ ਤੋਂ ਭੱਜ ਗਈ। ਸਾਰਾ ਨੂੰ ਇਲਾਜ ਲਈ ਵੈਸਟਮੀਡ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਸਾਰਾ ਦਾ ਬਿਆਨ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

Vandana

Content Editor

Related News