ਆਸਟ੍ਰੇਲੀਆ : ਟੀਕਾ ਲਗਵਾਉਣ ''ਤੇ ਹੀ ਮਿਲੇਗਾ ਕੰਮ, ਸਖ਼ਤੀ ਖ਼ਿਲਾਫ਼ ਸੜਕਾਂ ''ਤੇ ਉਤਰੇ ਲੋਕ (ਤਸਵੀਰਾਂ)

09/23/2021 2:16:21 PM

ਮੈਲਬੌਰਨ (ਬਿਊਰੋ): ਆਸਟ੍ਰੇਲੀਆ ਵਿਚ ਬੀਤੇ 20 ਦਿਨਾਂ ਤੋਂ ਰੋਜ਼ਾਨਾ ਕੋਰੋਨਾ ਦੇ 1600 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਰੋਜ਼ਾਨਾ ਹੋਣ ਵਾਲੀਆਂ ਮੌਤਾਂ ਵੀ ਰੋਜ਼ਾਨਾ ਵੱਧ ਰਹੀਆਂ ਹਨ। ਇਸ ਨੂੰ ਲੈਕੇ ਕਈ ਵੱਡੇ ਸ਼ਹਿਰਾਂ ਵਿਚ ਸਖ਼ਤ ਤਾਲਾਬੰਦੀ ਲਗਾਈ ਗਈ ਹੈ ਪਰ ਕੁਝ ਸ਼ਹਿਰਾਂ ਵਿਚ ਵੈਕਸੀਨ ਲਗਵਾ ਚੁੱਕੇ ਕਰਮਚਾਰੀਆਂ ਨੂੰ ਕੰਮ ਕਰਨ ਦੀ ਇਜਾਜ਼ਤ ਹੈ। 

PunjabKesari

PunjabKesari

ਭਾਵੇਂਕਿ ਸਰਰਕਾਰ ਦੇ ਇਸ ਫ਼ੈਸਲੇ ਖ਼ਿਲਾਫ਼ ਨਿਰਮਾਣ ਕੰਪਨੀ ਦੇ ਹਜ਼ਾਰਾਂ ਕਰਮਚਾਰੀ ਸੜਕਾਂ 'ਤੇ ਉਤਰ ਆਏ। ਇਹ ਲੋਕ ਟੀਕਾ ਵਿਰੋਧੀ ਪ੍ਰਦਰਸ਼ਨ ਕਰ ਰਹੇ ਹਨ। ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਇਕ ਤਾਂ ਤਾਲਾਬੰਦੀ ਨੇ ਉਹਨਾਂ ਨੂੰ ਆਰਥਿਕ ਤੌਰ 'ਤੇ ਕਮਜ਼ੋਰ ਕਰ ਦਿੱਤਾ ਹੈ ਅਤੇ ਦੂਜਾ ਸਰਕਾਰ ਨੇ ਸਿਰਫ ਉਹਨਾਂ ਕਰਮਚਾਰੀਆਂ ਨੂੰ ਹੀ ਕੰਮ ਕਰਨ ਦੀ ਇਜਾਜ਼ਤ ਦਿੱਤੀ ਹੈ ਜਿਹੜੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਹਨ। ਅਜਿਹੇ ਵਿਚ ਉਹਨਾਂ ਦੇ ਭੁੱਖੇ ਮਰਨ ਦੀ ਨੌਬਤ ਆ ਜਾਵੇਗੀ। 

PunjabKesari

PunjabKesari

ਦੂਜੇ ਪਾਸੇ ਮੈਲਬੌਰਨ ਵਿਚ ਤੇਜ਼ ਹੁੰਦੇ ਪ੍ਰਦਰਸ਼ਨ ਨੂੰ ਰੋਕਣ ਲਈ ਪੁਲਸ ਨੇ ਬੁੱਧਵਾਰ ਨੂੰ ਪ੍ਰਦਰਸ਼ਨਕਾਰੀਆਂ 'ਤੇ ਰਬੜ ਦੀਆਂ ਗੋਲੀਆਂ ਦਾਗੀਆਂ। ਇਸ ਦੌਰਾਨ ਪੁਲਸ ਅਤੇ ਕਰਮਚਾਰੀਆਂ ਵਿਚਕਾਰ ਹਿੰਸਕ ਝੜਪ ਵੀ ਹੋਈ. ਹੁਣ ਤੱਕ ਇਸ ਵਿਚ 72 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ  ਚੁੱਕਾ ਹੈ। 

PunjabKesari

ਪੜ੍ਹੋ ਇਹ ਅਹਿਮ ਖਬਰ- ਰਿਪੋਰਟ 'ਚ ਖੁਲਾਸਾ, ਸਵਦੇਸ਼ੀ ਆਸਟ੍ਰੇਲੀਅਨ ਲੋਕਾਂ ਨੂੰ ਕੋਵਿਡ-19 ਦਾ ਗੰਭੀਰ ਖਤਰਾ

ਉੱਥੇ ਚੀਨ ਵਿਚ ਹਾਰਬਿਨ ਵਿਚ ਤਿੰਨ ਕੇਸ ਮਿਲਣ 'ਤੇ ਜਿਮ, ਦੁਕਾਨਾਂ ਅਤੇ ਥੀਏਟਰ ਬੰਦ ਕਰ ਦਿੱਤੇ ਗਏ ਹਨ। ਪੂਰੇ ਖੇਤਰ ਨੂੰ ਹਾਈ ਐਲਰਟ ਮੋਡ 'ਤੇ ਰੱਖਿਆ ਗਿਆ ਹੈ। ਡੈਲਟਾ ਵੈਰੀਐਂਟ 185 ਦੇਸ਼ਾਂ ਵਿਚ ਫੈਲ ਚੁੱਕਾ ਹੈ। ਇਸ ਨੇ ਅਮਰੀਕਾ ਵਿਚ ਤਬਾਹੀ ਮਚਾ ਦਿੱਤੀ ਹੈ। ਇੱਥੇ ਰੋਜ਼ਾਨਾ 2000 ਮੌਤਾਂ ਹੋ ਰਹੀਆਂ ਹਨ।


Vandana

Content Editor

Related News